ਇਸ ਗਰਮੀ ''ਚ ਟ੍ਰਾਈ ਕਰੋ Child Melonlicious Drink

05/25/2017 4:53:10 PM

ਨਵੀਂ ਦਿੱਲੀ— ਗਰਮੀਆਂ ''ਚ ਹਰ ਸਮੇਂ ਕੁÎਝ ਠੰਡਾ ਖਾਣ ਪੀਣ ਦਾ ਮਨ ਕਰਦਾ ਹੈ। ਅਜਿਹੇ ''ਚ ਕੁਝ ਲੋਕ ਨਿੰਬੂ ਪਾਣੀ ਜਾਂ ਸ਼ਰਬਤ ਆਦਿ ਵਰਗੀਆਂ ਚੀਜ਼ਾਂ ਦੀ ਵਰਤੋ ਕਰਦੇ ਹਨ ਪਰ ਹਰ ਵਾਰ ਇਕ ਹੀ ਚੀਜ਼ ਪੀਣ ਨਾਲ ਮਨ ਬੋਰ ਹੋ ਜਾਂਦਾ ਹੈ ਅਤੇ ਨਵਾਂ ਕਰਨ ਦਾ ਮਨ ਕਰਦਾ ਹੈ। ਇਸ ਦੇ ਲਈ ਮੌਸਮੀ ਫਲਾਂ ਨੂੰ ਇਸਤੇਮਾਲ ਕਰਕੇ ਵੱਖਰੇ ਸਟਾਈਲ ਦਾ ਡ੍ਰਿੰਕ ਬਣਾ ਕੇ ਪੀ ਸਕਦੇ ਹਾਂ ਜੋ ਗਰਮੀ ''ਚ ਵੀ ਰਾਹਤ ਦਿੰਦਾ ਹੈ ਅਤੇ ਪੀਣ ''ਚ ਵੀ ਕਾਫੀ ਸੁਆਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
- ਤਰਬੂਜ਼ 
- ਅੰਗੂਰ ਦਾ ਜੂਸ 
- ਲਾਈਮ ਸੋਡਾ
- ਤਾਜ਼ਾ ਪੁਦੀਨਾ
- ਚੀਨੀ ਦਾ ਘੋਲ 
- ਨਿੰਬੂ ਦਾ ਰਸ
- ਅਦਰਕ ਦਾ ਰਸ
- ਕਾਲਾ ਨਮਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਤਰਬੂਜ਼ ਨੂੰ ਸਕੂਪ ਦੀ ਮਦਦ ਨਾਲ ਗੋਲ ਆਕਾਰ ''ਚ ਕੱਟ ਲਓ ਅਤੇ ਫਰਿੱਜ਼ ''ਚ ਜੰਮਣ ਦੇ ਲਈ ਰੱਖ ਦਿਓ। 
2. ਹੁਣ ਇਕ ਜਾਰ ''ਚ ਇਕ ਗਿਲਾਸ ਲਾਈਮ ਸੋਡਾ ਅਤੇ ਦੋ ਗਿਲਾਸ ਅੰਗੂਰ ਦਾ ਜੂਸ ਮਿਲਾਕੇ ਚੰਗੀ ਤਰ੍ਹਾਂ ਮਿਕਸ ਕਰ ਦਿਓ। ਇਸ ''ਚ ਸੁਆਦ ਮੁਤਾਬਕ ਸ਼ੂਗਰ, ਨਿੰਬੂ, ਅਦਰਕ ਦਾ ਰਸ ਅਤੇ ਕਾਲਾ ਨਮਕ ਮਿਲਾਓ।
3. ਇਕ ਸਰਵਿੰਗ ਗਿਲਾਸ ''ਚ ਠੰਡੇ ਤਰਬੂਜ ਦੇ ਟੁਕੜੇ ਅਤੇ ਪੁਦੀਨੇ ਦੇ ਤਾਜ਼ੇ ਪੱਤੀਆਂ ਪਾ ਕੇ ਉਪਰ ਤੋਂ ਤਿਆਰ ਕੀਤਾ ਹੋਇਆ ਸੀਰਪ ਪਾ ਦਿਓ।
4. ਗਾਰਨਿਸ਼ ਦੇ ਲਈ ਚੈਰੀ, ਪੁਦੀਨੇ ਦੀਆਂ ਪੱਤੀਆਂ ਅਤੇ ਗਿਲਾਸ ''ਤੇ ਨਿੰਬੂ ਸਲਾਈਸ ਲਗਾਓ ਅਤੇ ਠੰਡਾ-ਠੰਡਾ ਸਰਵ ਕਰੋ।