ਇਸ ਘਰੇਲੂ ਤਰੀਕੇ ਨਾਲ ਤੁਹਾਡੀਆਂ ਪਲਕਾਂ ਅਤੇ ਆਈਬਰੋ ਹੋਣਗੇ ਹੋਰ ਵੀ ਖੂਬਸੂਰਤ

04/24/2017 6:28:25 PM

ਜਲੰਧਰ— ਅੱਖਾਂ ਸਾਡੇ ਸਰੀਰ ਦਾ ਸਭ ਤੋਂ ਆਕਰਸ਼ਤ ਅੰਗ ਹੁੰਦੀਆਂ ਹਨ। ਅੱਖਾਂ ਦੇ ਬਿਨ੍ਹਾਂ ਖੂਬਸੂਰਤੀ ਬੇਕਾਰ ਲਗਦੀ ਹੈ। ਅੱਖਾਂ ਨੂੰ ਆਕਰਸ਼ਕ ਦਿਖਾਉਣ ਲਈ ਵੱਡੀਆਂ ਪਲਕਾਂ ਅਤੇ ਘਣੇ ਆਈਬਰੋ ਅਪਣਾ ਵੱਖਰਾ ਯੋਗਦਾਨ ਦਿੰਦੇ ਹਨ। ਬਹੁਤ ਸਾਰੀਆਂ ਕੁੜੀਆਂ ਦੀਆਂ ਪਲਕਾਂ ਕੁਦਰਤੀ ਘਣੀਆਂ ਹੁੰਦੀਆਂ ਹਨ ਪਰ ਕੁਝ ਨੂੰ ਨਕਲੀ ਪਲਕਾਂ ਅਤੇ ਪੈਂਸਿਲ ਨਾਲ ਬਣਾਈ ਆਈਬਰੋ ਦਾ ਸਹਾਰਾ ਲੈਣਾ ਪੈਂਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਇਕ ਘਰੇਲੂ ਤਰੀਕਾ ਦੱਸਾਂਗੇ ਜਿਨ੍ਹਾਂ ਨਾਲ ਅੱਖਾਂ ਦੀਆਂ ਪਲਕਾਂ ਵੱਡੀਆਂ ਅਤੇ ਆਈਬਰੋ ਘਣੇ ਹੋਣਗੇ। ਆਓ ਜਾਣਦੇ ਹਾਂ ਉਸ ਘਰੇਲੂ ਬਾਰੇ
ਸਮੱਗਰੀ
ਜ਼ਰੂਰੀ ਸਮੱਗਰੀ
- 1 ਚਮਚ ਕੈਸਟਰ ਦਾ ਤੇਲ
- 1 ਚਮਚ ਐਲੋਵੇਰਾ ਜੈਲ
- 2 ਵਿਟਾਮਿਨ-ਈ ਕੈਪਸੂਲ
ਲਗਾਉਣ ਦਾ ਤਰੀਕਾ
ਇਕ ਕੌਲੀ ''ਚ 1ਚਮਚ ਕੈਸਟਰ ਦਾ ਤੇਲ, 1ਚਮਚ ਐਲੋਵੇਰਾ ਜੈਲ ਪਾ ਲਓ। ਫਿਰ ਇਸ ''ਚ ਵਿਟਾਮਿਨ ਈ ਕੈਪਸੂਲ ਨੂੰ ਪਾ ਦਿਓ। ਇਸ ਤਰ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰ ਲਓ। ਹੁਣ ਇਸ ਪੇਸਟ ਨੂੰ ਆਪਣੇ ਪਲਕਾਂ ਅਤੇ ਆਈਬਰੋਂ ''ਤੇ ਮਸਕਾਰਾ ਬੁਰਸ਼ ਦੀ ਮਦਦ ਨਾਲ ਲਗਾਓ। ਇਸ ਨੂੰ ਪੂਰੀ ਰਾਤ ਇੰਝ ਹੀ ਲੱਗਿਆ ਰਹਿਣ ਦਿਓ। ਇੰਝ ਕਰੀਬ ਇਕ ਹਫਤੇ ਤੱਕ ਕਰੋ। ਇਨ੍ਹਾਂ ਨਾਲ ਪਲਕਾਂ ਵੱਡੀਆਂ ਹੋਣਗੀਆਂ ਅਤੇ ਆਈਬਰੋ ਦੀ ਗਰੋਥ ਵੀ ਵਧੇਗੀ
ਆਪਣੇ ਚਹਿਰੇ ਤੋਂ ਜਾਣੋ