ਇਸ ਖੂਬਸੂਰਤ ਪਿੰਡ ਵਿਚ ਯਾਤਰੀਆਂ ਦੇ ਆਉਣ ''ਤੇ ਹੈ ਮਨਾਹੀ

07/19/2017 6:13:41 PM

ਨਵੀਂ ਦਿੱਲੀ— ਗਰਮੀ ਹੋਵੇ ਜਾਂ ਸਰਦੀ ਹਿਮਾਚਲ ਘੁੰਮਣ ਲਈ ਸੱਭ ਤੋਂ ਵਧੀਆ ਥਾਂ ਹੈ। ਇਸ ਦੀ ਪਹਾੜਾਂ ਦੀ ਖੂਬਸੂਰਤੀ ਅਤੇ ਮੌਸਮ ਦੇ ਕਾਰਨ ਕਾਫੀ ਵੱਡੀ ਗਿਣਤੀ ਵਿਚ ਯਾਤਰੀ ਇੱਥੇ ਆਉਂਦੇ ਹਨ ਪਰ ਇੱਥੇ ਇਕ ਪਿੰਡ ਅਜਿਹਾ ਹੈ ਜੋ ਯਾਤਰੀਆਂ ਨੂੰ ਪਸੰਦ ਨਹੀਂ ਕਰਦਾ। ਹਿਮਾਚਲ ਪ੍ਰਦੇਸ਼ ਦਾ ਮਲਾਨਾ ਪਿੰਡ ਆਪਣੀ ਅਨੌਖੀ ਪਰੰਪਰਾ ਅਤੇ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ ਪਰ ਹੁਣ ਇੱਥੇ ਯਾਤਰੀਆਂ ਦੇ ਆਉਣ 'ਤੇ ਬੈਨ ਲੱਗ ਗਿਆ ਹੈ।
ਇਸ ਪਿੰਡ ਦੀ ਖਾਸੀÎਅਤ ਇਹ ਹੈ ਕਿ ਇੱਥੇ ਆਪਣੇ ਵੱਖਰਾ ਕਾਨੂੰਨ ਹਨ। ਇਸ ਦੀ ਖੂਬਸੂਰਤੀ ਅਤੇ ਰਸਮਾਂ ਰਿਵਾਜ਼ਾਂ ਨੂੰ ਦੇਖਣ ਦੂਰ-ਦੂਰ ਤੋਂ ਲੋਕ ਇੱਥੇ ਆਉਂਦੇ ਹਨ। ਇਸ ਪਿੰਡ ਦੀ ਆਬਾਦੀ 2500 ਦੇ ਕਰੀਬ ਹੈ। ਇੱਥੇ ਲੋਕ ਜਾਮਲੂ ਦੇਵਤਾ ਦੀ ਪੂਜਾ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਦੇਵਤਾ ਦਾ ਆਦੇਸ਼ ਹੈ ਕਿ ਇੱਥੇ ਦੇਸ਼ ਅਤੇ ਵਿਦੇਸ਼ ਦੇ ਨਾਗਰਿਕਾਂ ਨੂੰ ਰੁੱਕਣ ਨਾ ਦਿੱਤਾ ਜਾਵੇ। ਇਸ ਆਦੇਸ਼ ਦੇ ਚਲਦੇ ਇੱਥੇ ਸਾਰੇ ਯਾਤਰੀ ਪਲੇਸ ਅਤੇ ਹੋਟਲ ਬੰਦ ਕਰ ਦਿੱਤੇ ਗਏ।


ਇਸ ਦੇ ਪਿੱਛੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਇੱਥੇ ਆਉਣ ਵਾਲੇ ਯਾਤਰੀ ਬਹੁਤ ਦਿਨਾਂ ਤੱਕ ਇੱਥੇ ਠਹਿਰਦੇ ਹਨ। ਦੇਵ ਪਰੰਪਰਾ ਅਤੇ ਖੂਬਸੂਰਤੀ ਦਾ ਵੀ ਜੰਮ ਕੇ ਮਜ਼ਾ ਲੈਂਦੇ ਹਨ ਅਤੇ ਤਸਵੀਰਾਂ ਵੀ ਲੈਂਦੇ ਹਨ। ਇਸ ਕਾਰਨ ਇੱਥੋਂ ਦੀ ਪੰਚਾਇਤ ਨੇ ਯਾਤਰੀਆਂ ਦੇ ਇੱਥੇ ਨਾ ਆਉਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ।