ਗਰਮੀ ਦੇ ਮੌਸਮ ''ਚ ਇਸ ਤਰ੍ਹਾਂ ਦਿਖੋ ਫੈਸ਼ਨੇਬਲ

03/28/2017 12:07:44 PM

ਮੁੰਬਈ— ਗਰਮੀਆਂ ''ਚ ਤੇਜ਼ ਧੁੱਪ ਕਾਰਨ ਹਰ ਕਿਸੇ ਦਾ ਬੁਰਾ ਹਾਲ ਹੁੰਦਾ ਹੈ। ਕਾਲਜ ਅਤੇ ਦਫਤਰ ''ਚ ਕੰਮ ਕਰਨ ਵਾਲੇ ਕਰਮਚਾਰੀ ਵੀ ਆਪਣੇ ਕੱਪੜਿਆਂ ਅਤੇ ਲੁਕ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ ਪਰ ਉਹ ਆਪਣੇ ਪਹਿਰਾਵੇ ''ਚ ਥੋੜ੍ਹਾ ਜਿਹਾ ਬਦਲਾਅ ਕਰਕੇ ਕੂਲ ਲੱਗ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗਰਮੀ ਦੇ ਮੌਸਮ ''ਚ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ।
1. ਹਲਕੇ ਰੰਗ ਦੇ ਕੱਪੜੇ
ਗਰਮੀਆਂ ''ਚ ਹਲਕੇ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ ਕਿਉਂਕਿ ਇਹ ਪਸੀਨੇ ਨੂੰ ਜ਼ਲਦੀ ਸੋਖ ਲੈਂਦੇ ਹਨ। ਇਸ ਲਈ ਪੀਲਾ, ਮਿੰਟ ਗ੍ਰੀਨ, ਫਿੱਕਾ ਨੀਲਾ, ਗੁਲਾਬੀ ਅਤੇ ਚਿੱਟੇ ਰੰਗ ਦੇ ਕੱਪੜੇ ਪਾਉਣ ਨਾਲ ਤੁਹਾਨੂੰ ਚੰਗੀ ਲੁਕ ਦੇ ਨਾਲ-ਨਾਲ ਗਰਮੀ ਤੋਂ ਵੀ ਰਾਹਤ ਮਿਲੇਗੀ।
2. ਢਿੱਲੇ ਕੱਪੜੇ
ਇਸ ਮੌਸਮ ''ਚ ਹਰ ਕੋਈ ਢਿੱਲੇ ਕੱਪੜੇ ਪਾਉਣਾ ਪਸੰਦ ਕਰਦਾ ਹੈ। ਇਸ ਲਈ ਕਾਲਜ ਜਾਣ ਵਾਲੀਆਂ ਕੁੜੀਆਂ ਚਿੱਟੇ ਟੋਪ ਦੇ ਨਾਲ ਨੀਲਾ ਡੇਨਿਮ ਪਾ ਸਕਦੀਆਂ ਹਨ। ਇਸ ਦੇ ਇਲਾਵਾ ਕੋਟਨ ਦੇ ਕੁੜਤੇ ਜਾਂ ਮੈਕਸੀ ਡਰੈੱਸ ਵੀ ਪਾ ਸਕਦੀਆਂ ਹਨ।
3. ਐਕਸੈਸਰੀਜ
ਧੁੱਪ ਤੋਂ ਬਚਣ ਲਈ ਮੁੰਡੇ ਟੋਪੀ ਦੀ ਵਰਤੋਂ ਕਰ ਸਕਦੇ ਹਨ ਜਦਕਿ ਕੁੜੀਆਂ ਆਪਣੀ ਡਰੈੱਸ ਨਾਲ ਮੇਲ ਖਾਂਦਾ ਦੁੱਪਟਾ ਜਾਂ ਸਕਾਰਫ ਲੈ ਸਕਦੀਆਂ ਹਨ।
4. ਛੋਟੇ ਕੱਪੜੇ
ਜਿਨ੍ਹਾਂ ਕੁੜੀਆਂ ਨੂੰ ਛੋਟੇ ਕੱਪੜੇ ਪਾਉਣ ਦਾ ਸ਼ੌਕ ਹੁੰਦਾ ਹੈ, ਉਹ ਇਸ ਮੌਸਮ ''ਚ ਰੰਗਦਾਰ ਟੋਪ ਜਾਂ ਕਮੀਜ ਪਾ ਸਕਦੀਆਂ ਹਨ।
5. ਪਲੇਨ ਦੇ ਨਾਲ ਪ੍ਰਿੰਟ
ਗਰਮੀ ਦੇ ਮੌਸਮ ''ਚ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਫੈਬਰਿਕ ਪਾਇਆ ਚੰਗਾ ਲੱਗਦਾ ਹੈ। ਕੁੜੀਆਂ ਪਲੇਨ ਟੋਪ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰਿੰਟ ਦੀਆਂ ਜੈਗਿੰਗ ਜਾਂ ਸਕਰਟ ਪਾ ਸਕਦੀਆਂ ਹਨ।