ਮਾਨਸੂਨ ਵਿਚ ਇਹ ਸਾਬਣ ਲਿਆ ਸਕਦੇ ਹਨ ਤੁਹਾਡੀ ਖੂਬਸੂਰਤੀ ਵਿਚ ਨਿਖਾਰ

07/20/2017 3:47:36 PM

ਨਵੀਂ ਦਿੱਲੀ— ਬਾਹਰੀ ਵਾਤਾਵਰਣ ਦੇ ਕਾਰਨ ਚਮੜੀ ਦੀ ਰੰਗਤ 'ਤੇ ਕਾਫੀ ਫਰਕ ਪੈਂਦਾ ਹੈ। ਦਾਗ ਧੱਬੇ, ਕਾਲਾਪਨ, ਇਨਫੈਕਸ਼ਨ , ਮੁਹਾਸੇ ਅਤੇ ਹੋਰ ਵੀ ਕਈ ਪ੍ਰੇਸ਼ਾਨੀਆਂ ਚਮੜੀ ਦਾ ਮਾੜਾ ਹਾਲ ਕਰ ਦਿੰਦੀਆਂ ਹਨ। ਇਸ ਭੱਜਦੋੜ ਭਰੀ ਜ਼ਿੰਦਗੀ ਵਿਚ ਕਿਸੇ ਦੇ ਕੋਲ ਇਨ੍ਹਾਂ ਸਮਾਂ ਨਹੀਂ ਹੁੰਦਾ ਕਿ ਪੂਰੇ ਸਰੀਰ 'ਤੇ ਵੱਖ-ਵੱਖ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਵੇ। ਬਾਰਿਸ਼ ਦੇ ਇਸ ਮੌਸਮ ਦੇ ਕਾਰਨ ਡਲ ਹੋਈ ਚਮੜੀ ਨੂੰ ਸਾਬਣ ਨਾਲ ਵੀ ਨਿਖਾਰਿਆਂ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ ਸਾਬਣ ਚਮੜੀ ਲਈ ਬੈਸਟ ਹੈ।
1. ਹਰਬਲ ਸਾਬਣ
ਹਰਬਲ ਸਾਬਣ ਚਮੜੀ ਨੂੰ ਹਰ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚਾ ਕੇ ਰੱਖਦੇ ਹਨ। ਇਸ ਮੌਸਮ ਵਿਚ ਬੈਕਟੀਰੀਆ ਬਹੁਤ ਜਲਦੀ ਪਨਪਦੇ ਹਨ ਅਤੇ ਇਨ੍ਹਾਂ ਤੋਂ ਬਚਣ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਹਰਬਲ ਸਾਬਣ ਬੈਸਟ ਹੈ। ਇਹ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਣ ਦਾ ਕੰਮ ਕਰਦਾ ਹੈ।
2. ਗੁਲਾਬ ਸਤੱਵ ਸਾਬਣ
ਗੁਲਾਬ ਸਤੱਵ ਨਾਲ ਬÎਿਣਆ ਹਰਬਲ ਸਾਬਣ ਖੂਸ਼ਬੂਦਾਰ ਹੋਣ ਦੇ ਨਾਲ-ਨਾਲ ਚਮੜੀ ਲਈ ਵੀ ਫਾਇਦੇਮੰਦ ਹੈ। ਇਸ ਨਾਲ ਚਮੜੀ 'ਤੇ ਨਿਖਾਰ ਆਉਣ ਤੋਂ ਇਲਾਵਾ ਦਾਗ-ਧੱਬੇ ਵੀ ਦੂਰ ਹੋ ਜਾਂਦੇ ਹਨ।
3. ਲੈਵੇਂਡਰ ਸਾਬਣ

ਇਹ ਸਾਬਣ ਚਮੜੀ ਦੀ ਖਾਰਸ਼ ਅਤੇ ਜਲਣ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਖੂਸ਼ਬੂ ਤਾਜ਼ਗੀ ਦਾ ਅਹਿਸਾਸ ਕਰਵਾਉਂਦੀ ਹੈ।
4. ਚਾਰਕੋਲ ਸਾਬਣ
ਚਾਰਕੋਲ ਸਾਬਣ ਹਰ ਤਰ੍ਹਾਂ ਦੀ ਚਮੜੀ ਲਈ ਬੈਸਟ ਹੈ। ਇਹ ਚਮੜੀ ਦੀ ਗੰਦਗੀ ਅਤੇ ਟਾਕਸਿੰਨ ਨੂੰ ਬਾਹਰ ਕੱਢਣ ਵਿਚ ਮਦਦਗਾਰ ਹੈ। ਮੁਹਾਸਿਆਂ ਅਤੇ ਦਾਗ ਧੱਬਿਆਂ ਲਈ ਇਹ ਬੇਹੱਦ ਅਸਰਦਾਈ ਹੁੰਦੇ ਹਨ।