ਦਰਵਾਜੇ-ਖਿੜਕੀਆਂ ''ਤੇ ਪਈ ਧੂੜ ਨੂੰ ਮਿੰਟਾਂ ''ਚ ਕਰੋ ਸਾਫ

03/22/2017 2:50:39 PM

ਨਵੀਂ ਦਿੱਲੀ— ਦਰਵਾਜੇ ਅਤੇ ਖਿੜਕੀਆਂ ''ਤੇ ਧੂੜ ਜੰਮਣਾ ਇਕ ਆਮ ਜਿਹੀ ਗੱਲ ਹੈ। ਇਸ ਨੂੰ ਸਾਫ ਕਰਨ ਦੇ ਲਈ ਲੋਕੀ ਹਮੇਸ਼ਾ ਕੋਈ ਨਾ ਕੋਈ ਨਵਾਂ ਤਰੀਕਾ ਅਪਣਾਉਂਦੇ ਹਨ। ਤਾਂ ਕਿ ਇਹ ਜਲਦੀ ਨਾਲ ਸਾਫ ਹੋ ਜਾਵੇ। ਇਸ ਲਈ ਅਸੀਂ ਅੱਜ ਤੁਹਾਨੂੰ ਕੁੱਝ ਅਜਿਹੇ ਆਸਾਨ ਤਰੀਕੇ ਦੱਸਣ ਜਾ ਰਹੇ ਹਨ। ਜਿਨ੍ਹਾਂ ਦੀ ਵਰਤੋਂ ਕਰ ਕੇ ਤੁਸੀਂ ਆਪਣੇ ਘਰਾਂ ਦੀਆਂ ਖਿੜਕੀਆਂ ਦਰਵਾਜੇ ਅਸਾਨੀ ਨਾਲ ਸਾਫ ਕਰ ਸਕਦੇ ਹੋ। 1. ਨਿੰਬੂ ਅਤੇ ਪਾਣੀ
ਨਿੰਬੂ ਘਰ ਦੇ ਦਰਵਾਜੇ-ਖਿੜਕੀਆਂ ਨੂੰ ਸਾਫ ਕਰਨ ''ਚ ਕਾਫੀ ਲਾਭਦਾਇਕ ਸਾਬਤ ਹੋਇਆ ਹੈ। ਇਕ ਨਿੰਬੂ ਨੂੰ ਕੱਟ ਲਓ ਅਤੇ ਉਸ ''ਚ ਪਾਣੀ ਮਿਲਾਕੇ ਇਕ ਘੋਲ ਤਿਆਰ ਕਰ ਲਓ। ਹੁਣ ਇਸ ਘੋਲ ਨਾਲ ਘਰ ਦੇ ਖਿੜਕੀਆਂ ਅਤੇ ਦਰਵਾਜੇ ਸਾਫ ਕਰ ਲਓ। 
2. ਬੇਕਿੰਗ ਸੋਡਾ ਅਤੇ ਸਿਰਕਾ
ਬੇਕਿੰਗ ਸੋਡਾ ਅਤੇ ਸਿਰਕਾ ਕੱਚ ਦੀਆਂ ਖਿੜਕੀਆਂ ਨੂੰ ਸਾਫ ਕਰਨ ''ਚ ਵੀ ਬਹਿਤਰ ਸਾਬਤ ਹੁੰਦਾ ਹੈ। ਦੋਹਾਂ ਨੂੰ ਬਰਾਬਰ ਮਾਤਰਾ ''ਚ ਮਿਲਾ ਲਓ ਫਿਰ ਇਸ ਨੂੰ ਖਿੜਕੀ ''ਤੇ ਛਿੜਕ ਦਿਓ। ਫਿਰ 20 ਮਿੰਟ ਬਾਅਦ ਖਿੜਕੀਆਂ ਨੂੰ ਸਕਰਬਰ ਨਾਲ ਸਾਫ ਕਰ ਲਓ। 
3. ਜੈਤੂਨ ਦਾ ਤੇਲ 
ਲੱਕੜ ਦੇ ਦਰਵਾਜੇ ਤੇ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਪਾ ਦਿਓ ਅਤੇ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ ਕਰ ਲਓ। ਅਤੇ ਫਿਰ ਥੋੜੀ ਦੇਰ ਛੱਡ ਦਿਓ। 10 ਮਿੰਟ ਬਾਅਦ ਇਸ ਨੂੰ ਸਾਫ ਕੱਪੜੇ ਨਾਲ ਸਾਫ ਕਰੋ ਦਰਵਾਜਾ ਬਿਲਕੁਲ ਚਮਕ ਜਾਏਗਾ 
4. ਪੈਟਰੋਲਿਅਮ ਜੈਲੀ
ਪੈਟਰੋਲਿਅਮ ਜੈਲੀ ਵੀ ਲੱਕੜ ਦੇ ਦਰਵਾਜੇ ਨੂੰ ਚਮਕਾਉਣ ''ਚ ਬਹਿਤਰ ਸਾਬਤ ਹੁੰਦੀ ਹੈ। ਪੈਟਰੋਲਿਅਮ ਜੈਲੀ ਨੂੰ ਦਰਵਾਜੇ ਖਿੜਕੀਆਂ ਤੇ ਲਗਾਓ ਅਤੇ ਪਾਣੀ ਨਾਲ ਹਲਕੇ ਛਿੱਟੇ ਪਾ ਕੇ ਕੱਪੜੇ ਨਾਲ ਸਾਫ ਕਰੋਂ।