ਪੜ੍ਹਾਈ ''ਚ ਨਹੀਂ ਲੱਗਦਾ ਬੱਚਿਆਂ ਦਾ ਮਨ ਤਾਂ ਅਪਣਾਓ ਇਹ ਤਰੀਕੇ

02/07/2017 12:44:39 PM

ਜਲੰਧਰ— ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ''ਚ ਸਭ ਤੋਂ ਅੱਗੇ ਹੋਵੇ। ਪਰ ਅੱਜਕਲ ਦੇ ਬੱਚਿਆਂ ਨੂੰ ਟੀ.ਵੀ, ਮੋਬਾਇਲ ਅਤੇ ਕੰਪਿਊਟਰ ਤੋਂ ਇਲਾਵਾ ਹੋਰ ਕੁਝ ਨਹੀਂ ਨਜ਼ਰ ਆਉਂਦਾ। ਬੱਚੇ ਪੜ੍ਹਾਈ ਤੋਂ ਹਮੇਸ਼ਾ ਦੂਰ ਭੱਜਦੇ ਹਨ। ਬੱਚਿਆਂ ਦੀ ਇਸ ਆਦਤ ਦੇ ਕਾਰਨ ਮਾਂ-ਬਾਪ ਹਮੇਸ਼ਾ ਪਰੇਸ਼ਾਨ ਹੋ ਜਾਂਦੇ ਹਨ। ਜੇਕਰ ਤੁਹਾਡਾ ਬੱਚਾ ਵੀ ਇਸ ਤਰ੍ਹਾਂ ਦਾ ਹੈ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਅੱਜ ਅਸੀਂ ਤੁਹਾਡੇ ਲਈ ਕੁਝ ਅਜਿਹੇ ਤਰੀਕੇ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
1. ਬੱਚੇ ਦੀ ਪਸੰਦ 
ਬੱਚਿਆਂ ਦੀ ਪਸੰਦ ਦੇ ਬਾਰੇ ''ਚ ਜਾਨਣਾ ਵੀ ਬਹੁਤ ਜ਼ਰੂਰੀ ਹੈ। ਇਨ੍ਹਾਂ ਨੂੰ ਖੂਬਸੂਰਤ ਤਸਵੀਰਾਂ ਵਾਲੀਆਂ ਕਿਤਾਬਾਂ ਬਹੁਤ ਪਸੰਦ ਆਉਂਦੀਆਂ ਹਨ।
2. ਕਿਤਾਬਾਂ ਦਾ ਮਹੱਤਵ ਸਮਝਾਓ
ਬੱਚਿਆਂ ਨੂੰ ਬਚਪਨ ਤੋਂ ਹੀ ਕਿਤਾਬਾ ਨਾਲ ਜੋੜੋ। ਉਨ੍ਹਾਂ ਨੂੰ ਮੋਬਾਇਲ ਤੋਂ ਪੜ੍ਹ ਕੇ ਸਣਾਉਣ ਦੀ ਵਜਾਏ ਕਿਤਾਬਾਂ ਤੋਂ ਹੀ ਪੜ੍ਹ ਕੇ ਸੁਣਾਓ। 
3. ਕਹਾਣੀਆਂ ਸੁਣਾਓ
ਬੱਚਿਆਂ ਨੂੰ ਕਹਾਣੀਆਂ ਸੁਣਨਾ ਬਹੁਤ ਪਸੰਦ ਹੁੰਦਾ ਹੈ। ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਓ ਜਿਸ ਨਾਲ ਉਨ੍ਹਾਂ ਦਾ  ਮਨ ਪੜ੍ਹਾਈ ਵੱਲ ਲੱਗੇ। 
4. ਪੜ੍ਹਨ ਦੀ ਆਦਤ ਪਾਓ
ਬੱਚਿਆਂ ''ਚ ਖੁਦ ਪੜ੍ਹਨ ਦੀ ਆਦਤ ਜ਼ਰੂਰ ਹੋਣੀ ਚਾਹੀਦੀ ਹੈ। ਸ਼ੁਰੂਆਤ ''ਚ ਛੋਟੀਆਂ-ਛੋਟੀਆਂ ਕਹਾਣੀਆਂ ਨੂੰ ਖੁਦ ਬੱਚਿਆਂ ਦੇ ਸਾਹਮਣੇ ਪੜ੍ਹੋ। ਇਸ ਨਾਲ ਉਹ ਹੌਲੀ-ਹੌਲੀ ਖੁਦ ਪੜ੍ਹਨ ਸ਼ੁਰੂ ਕਰ ਦੇਣਗੇ।