ਠੰਡ ''ਚ ਆਈਸਕਰੀਮ ਖਾਣਾ ਪਸੰਦ ਹੈ ਤਾਂ ਘਰ ''ਚ ਹੀ ਬਣਾਓ ਮਟਕਾ ਕੁੱਲਫੀ

12/06/2017 10:38:25 AM

ਜਲੰਧਰ— ਬਹੁਤ ਸਾਰੇ ਲੋਕ ਸਰਦੀਆਂ 'ਚ ਵੀ ਠੰਡੀ-ਠੰਡੀ ਆਈਸਕਰੀਮ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀ ਵੀ ਉਨ੍ਹਾਂ 'ਚੋਂ ਇਕ ਹੋ ਅਤੇ ਘਰ 'ਚ ਆਈਸਕਰੀਮ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਇਸ਼ ਵਾਰ ਤੁਸੀਂ ਮਟਕਾ ਕੁੱਲਫੀ ਟ੍ਰਾਈ ਕਰ ਸਕਦੇ ਹੋ। ਇਹ ਬਣਾਉਣ 'ਚ ਬਹੁਤ ਹੀ ਆਸਾਨ ਹੈ ਅਤੇ ਖਾਣ 'ਚ ਵੀ ਬਹੁਤ ਸੁਆਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
- ਦੁੱਧ 2 ਲੀਟਰ
- ਚੀਨੀ 200 ਗ੍ਰਾਮ
- ਕੇਸਰ 1/2 ਛੋਟਾ ਚਮਚ
- ਬਾਦਾਮ 2 ਵੱਡੇ ਚਮਚ
- ਪਿਸਤਾ 2 ਵੱਡੇ ਚਮਚ
- ਕਾਜੂ 2 ਵੱਡੇ ਚਮਚ
ਬਣਾਉਣ ਦੀ ਵਿਧੀ
1. ਘੱਟ ਗੈਸ 'ਤੇ ਇਕ ਪੈਨ 'ਚ 2 ਲੀਟਰ ਦੁੱਧ ਉੱਬਾਲੋ। ਇਸ 'ਚ 200 ਗ੍ਰਾਮ ਚੀਨੀ ਪਾ ਕੇ ਉਸ ਵੇਲੇ ਤੱਕ ਹਿਲਾਓ, ਜਦੋਂ ਤੱਕ ਇਹ ਚੰਗੀ ਤਰ੍ਹਾਂ ਘੁੱਲ ਨਾ ਜਾਵੇ।
2. ਫਿਰ ਇਸ 'ਚ 1/2 ਛੋਟਾ ਚਮਚ ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਇਸ ਤੋਂ ਬਾਅਦ ਦੁੱਧ ਨੂੰ ਉੱਬਾਲ ਲਓ ਅਤੇ ਫਿਰ ਗੈਸ ਨੂੰ ਘੱਟ ਕਰਕੇ ਇਸ ਨੂੰ ਉਸ ਵੇਲੇ ਤੱਕ ਉੱਬਾਲਦੇ ਰਹੋ ਜਦੋਂ ਤੱਕ ਕਿ ਇਹ ਅੱਧਾ ਨਾ ਹੋ ਜਾਵੇ।
4. ਇਸ ਤੋਂ ਬਾਅਦ ਇਸ 'ਚ 2 ਵੱਡੇ ਚਮਚ ਬਾਦਾਮ, 2 ਵੱਡੇ ਚਮਚ ਪਿਸਤਾ, 2 ਵੱਡੇ ਚਮਚ ਕਾਜੂ ਪਾ ਕੇ ਮਿਕਸ ਕਰੋ।
5. ਇਸ ਮਿਸ਼ਰਣ ਨੂੰ ਇਕ ਮਟਕੇ 'ਚ ਪਾ ਕੇ ਰਾਤ ਭਰ ਲਈ ਫਰਿੱਜ਼ 'ਚ ਰੱਖੋ।
6. ਤੁਹਾਡੀ ਮਟਕਾ ਕੁੱਲਫੀ ਤਿਆਰ ਹੈ। ਸਰਵ ਕਰੋ।