ਜੇ ਤੁਹਾਡੇ ਨਹੁੰਆਂ ''ਤੇ ਵੀ ਹਨ ਸਫੇਦ ਦਾਗ ਤਾਂ ਅਪਣਾਓ ਇਹ ਅਸਰਦਾਰ ਤਰੀਕੇ

09/25/2017 2:34:48 PM

ਨਵੀਂ ਦਿੱਲੀ— ਹੱਥਾਂ ਦੀ ਖੂਬਸੂਰਤੀ ਨੂੰ ਵਧਾਉਣ ਵਿਚ ਨਹੁੰੰਆਂ ਦਾ ਅਹਿਮ ਰੋਲ ਹੁੰਦਾ ਹੈ ਪਰ ਕੁਝ ਔਰਤਾਂ ਦੇ ਨਹੁੰਆਂ 'ਤੇ ਸਫੇਦ ਨਿਸ਼ਾਨ ਪੈ ਜਾਂਦੇ ਹਨ। ਅਜਿਹਾ ਕਰਨ ਨਾਲ ਹੱਥਾਂ 'ਤੇ ਲੱਗੀ ਸੱਟ, ਇਨਫੈਕਸ਼ਨ ਜਾਂ ਸਰੀਰ ਵਿਚ ਕਿਸੇ ਪੋਸ਼ਕ ਤੱਤਾਂ ਦੀ ਕਮੀ ਦੇ ਕਾਰਨ ਹੁੰਦਾ ਹੈ। ਨਹੁੰਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਘਰੇਲੂ ਤਰੀਕਿਆਂ ਦੇ ਬਾਰੇ...
1. ਟੀ ਟ੍ਰੀ ਤੇਲ
ਨਹੁੰਆਂ ਦੇ ਸਫੇਦ ਦਾਗਾਂ ਨੂੰ ਹਟਾਉਣ ਲਈ ਟੀ-ਟ੍ਰੀ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਵਿਚ ਮੌਜੂਦ ਐਂਟੀਸੈਪਟਿਕ ਗੁਣ ਸਫੇਦ ਦਾਗਾਂ ਨੂੰ ਹਟਾਉਣ ਵਿਚ ਫਾਇਦੇਮੰਦ ਹੁੰਦਾ ਹੈ। ਇਸ ਲਈ ਜੈਤੂਨ ਦੇ ਤੇਲ ਵਿਚ ਕੁਝ ਬੂੰਦਾ ਟੀ-ਟ੍ਰੀ ਤੇਲ ਦੀਆਂ ਮਿਲਾ ਕੇ 10-15 ਮਿੰਟ ਤੱਕ ਨਹੁੰਆਂ ਦਾ ਮਾਲਿਸ਼ ਕਰੋ। 
2. ਲੈਵੇਂਡਰ ਤੇਲ 
ਇਸ ਵਿਚ ਮੌਜੂਦ ਐਂਟੀਫੰਗਲ ਗੁਣ ਨਹੁੰਆਂ ਦੇ ਸਫੇਦ ਦਾਗਾਂ ਨੂੰ ਹਟਾਉਣ ਵਿਚ ਫਾਇਦੇਮੰਦ ਹੁੰਦੇ ਹਨ। ਇਸ ਲਈ ਨਹੁੰਆਂ 'ਤੇ ਲੈਵੇਂਡਰ ਦੇ ਤੇਲ ਨਾਲ ਮਸਾਜ ਕਰੋ ਅਤੇ ਕੱਪੜੇ ਨਾਲ ਬੰਨ ਲਓ। ਕੁਝ ਸਮੇਂ ਬਾਅਦ ਨਹੁੰਆਂ ਨੂੰ ਧੋ ਲਓ। ਕੁਝ ਦਿਨਾਂ ਤੱਕ ਲਗਾਤਾਰ ਅਜਿਹਾ ਕਰਨ ਨਲਾ ਸਫੇਦ ਦਾਗ ਸਾਫ ਹੋ ਜਾਣਗੇ।
3. ਨਿੰਬੂ ਦਾ ਰਸ
ਇਸ ਲਈ ਨਹੁੰਆਂ 'ਤੇ ਨਿੰਬੂ ਦਾ ਰਸ ਲਗਾਓ ਅਤ ੇ10 ਮਿੰਟ ਲਈ ਇੰਝ ਹੀ ਛੱਡ ਦਿਓ। ਇਸ ਤੋਂ ਬਾਅਦ ਨਹੁੰਆਂ ਨੂੰ ਕੋਸੇ ਪਾਣੀ ਨਾਲ ਸਾਫ ਕਰੋ। 1 ਮਹੀਨਾ ਲਗਾਤਾਰ ਇੰਝ ਕਰਨ ਨਾਲ ਸਫੇਦ ਦਾਗਾਂ ਤੋਂ ਛੁਟਕਾਰਾ ਮਿਲ ਜਾਵੇਗਾ ਅਤੇ ਨਹੁੰ ਵੀ ਮਜ਼ਬੂਤ ਹੋਣਗੇ
4. ਦਹੀਂ 
ਨਹੁੰਆਂ 'ਤੇ ਦਹੀਂ ਲਗਾਉਣ ਨਾਲ ਸਫੇਦ ਦਾਗ ਹੱਟ ਜਾਂਦੇ ਹਨ, ਦਹੀਂ ਨੂੰ ਕੁਝ ਦੇਰ ਲਈ ਨਹੁੰਆਂ 'ਤੇ ਲਗਾਓ ਅਤੇ ਇਸ 'ਤੋਂ ਬਾਅਦ ਨਹੁੰ ਧੋ ਲਓ। 
5. ਸਿਰਕਾ
ਇਸ ਲਈ ਕੋਸੇ ਪਾਣੀ ਵਿਚ ਅੱਧੀ ਮਾਤਰਾ ਵਿਚ ਸਿਰਕਾ ਮਿਲਾਓ ਅਤੇ ਇਸ ਮਿਸ਼ਰਣ ਵਿਚ 10 ਮਿੰਟ ਤੱਕ ਨਹੁੰਆਂ ਨੂੰ ਡੁਬੋ ਕੇ ਰੱਖੋ। ਰੋਜ਼ਾਨਾ ਅਜਿਹਾ ਕਰਨ ਨਾਲ ਨਹੁੰਆਂ ਦੇ ਸਫੇਦ ਦਾਗਾਂ ਸਾਫ ਹੋ ਜਾਣਗੇ।