ਵਾਲ ਝੜਣ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ, ਤਾਂ ਇਸ ਘਰੇਲੂ ਨੁਸਖੇ ਦੀ ਕਰੋ ਵਰਤੋ

10/30/2017 5:49:48 PM

ਨਵੀਂ ਦਿੱਲੀ— ਮੌਸਮ ਬਦਲਣ ਦੇ ਨਾਲ ਹੀ ਲੋਕਾਂ ਨੂੰ ਵਾਲ ਝੜਣ ਦੀ ਸਮੱਸਿਆ ਹੋਣ ਲੱਗਦੀ ਹੈ। ਜੇ ਤੁਸੀਂ ਵੀ ਵਾਲ ਝੜਣ ਦੀ ਵਜ੍ਹਾ ਨਾਲ ਪਾਰਲਰ ਤੋਂ ਲੈ ਕੇ ਦਵਾਈਆਂ ਤੇ ਹਜ਼ਾਰਾਂ ਰੁਪਏ ਖਰਚ ਕਰ ਚੁਕੇ ਹੋ ਤਾਂ ਹੁਣ ਬਿਨਾਂ ਪ੍ਰੇਸ਼ਾਨ ਹੋਏ ਹੀ ਘਰ ਵਿਚ ਹੀ ਇਸ ਆਸਾਨ ਉਪਾਅ ਨੂੰ ਅਪਣਾ ਕੇ ਤੁਸੀਂ ਵਾਲਾਂ ਦੇ ਝੜਣ ਅਤੇ ਸਿਕਰੀ ਦੀ ਸਮੱਸਿਆ ਤੋਂ ਨਿਜ਼ਾਤ ਪਾ ਸਕਦੇ ਹੋ। ਇਹ ਉਪਾਅ ਨਾ ਸਿਰਫ ਸਸਤਾ ਹੈ ਸਗੋਂ ਅਸਰਦਾਰ ਵੀ ਹੈ। ਇਹ ਸਿਰਕੀ ਤੋਂ ਲੈ ਕੇ ਵਾਲ ਝੜਣ ਦੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੋ ਸਕਦਾ ਹੈ। ਝੜਦੇ ਵਾਲਾਂ ਨੂੰ ਰੋਕਣ ਲਈ ਕਪੂਰ ਦਾ ਤੇਲ ਲਗਾਓ। ਇਸ ਤੇਲ ਨੂੰ ਤੁਸੀਂ ਘਰ ਵਿਚ ਹੀ ਬੜੀ ਆਸਾਨੀ ਨਾਲ ਬਣਾ ਸਕਦੇ ਹੋ। ਜਾਣੋਂ ਇਸ ਤੇਲ ਨੂੰ ਬਣਾਉਣ ਅਤੇ ਲਗਾਉਣ ਦੇ ਸਹੀ ਤਰੀਕੇ ਦੇ ਬਾਰੇ...
ਕਿਉਂ ਹੈ ਫਾਇਦੇਮੰਦ 
ਕਪੂਰ ਦੇ ਤੇਲ ਦੀ ਮਸਾਜ ਨਾ ਸਿਰਫ ਸਰੀਰ ਵਿਚ ਖੂਨ ਦੇ ਸੰਚਾਰ ਨੂੰ ਵਧਾਉਂਦੀ ਹੈ ਸਗੋਂ ਇਹ ਅਰੋਮਾ ਸਟ੍ਰੈਸ ਤੋਂ ਵੀ ਰਾਹਤ ਦਵਾਉਂਦਾ ਹੈ। ਇਸ ਵਿਚ ਮੌਜੂਦ ਐਂਟੀਸੈਪਟਿਕ ਤੱਤ ਸਿਕਰੀ ਨੂੰ ਦੂਰ ਕਰਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ। 


ਇਸ ਤਰ੍ਹਾਂ ਬਣਾਓ 
ਕਪੂਰ ਦਾ ਤੇਲ ਬਣਾਉਣਾ ਬਹੁਤ ਹੀ ਆਸਾਨ ਹੈ। ਉਂਝ ਤਾਂ ਇਹ ਬਾਜ਼ਾਰ ਵਿਚ ਕੈਫਰ ਤੇਲ ਦੇ ਨਾਂ ਤੋਂ ਵਿਕਤਾ ਹੈ ਪਰ ਤੁਸੀਂ ਘਰ ਵਿਚ ਹੀ ਇਸ ਨੂੰ ਤਿਆਰ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਤੇਲ ਵਿਚ ਕਪੂਰ ਦੇ ਟੁੱਕੜੇ ਪਾ ਕੇ ਇਕ ਏਅਰ ਟਾਈਟ ਡਿੱਬੇ ਵਿਚ ਬੰਦ ਕਰ ਦਿਓ। ਇਸ ਨਾਲ ਕਪੂਰ ਦਾ ਅਰੋਮਾ ਖਤਮ ਨਹੀਂ ਹੋਵੇਗਾ ਅਤੇ ਤੁਸੀਂ ਜਦੋਂ ਚਾਹੋ ਇਸ ਨੂੰ ਲਗਾ ਸਕਦੇ ਹੋ।