ਆਨਲਾਈਨ ਪਾਰਟਨਰ ਲੱਭ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

07/01/2017 4:01:15 PM

ਨਵੀਂ ਦਿੱਲੀ— ਬਦਲਦੇ ਲਾਈਫਸਟਾਈਲ 'ਚ ਲੋਕ ਬਹੁਤ ਮਾਡਰਨ ਹੋ ਗਏ ਹਨ। ਹਰ ਕੰਮ ਆਨਲਾਈਨ ਕਰਨਾ ਪਸੰਦ ਕਰਦੇ ਹਨ। ਚਾਹੇ ਉਹ ਸ਼ੋਪਿੰਗ ਹੋਵੇ ਜਾਂ ਟਿਕਟ ਬੁਕਿੰਗ। ਇੰਝ ਹੀ ਲੋਕ ਅੱਜ-ਕਲ ਆਨਲਾਈਨ ਪਾਰਟਨਰ ਵੀ ਲੱਭਣ ਲਗ ਗਏ ਹਨ। ਇਸ ਦਾ ਇਹ ਫਾਇਦਾ ਹੈ ਕਿ ਜੇ ਤੁਸੀਂ ਆਪਣਾ ਜੀਵਨਸਾਥੀ ਚੁੰਣਨਾ ਚਾਹੁੰਦੇ ਹੋ ਤਾਂ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਨਾਲ ਜਾਣ ਸਕਦੇ ਹੋ ਪਰ ਇਸ ਦੇ ਨਾਲ ਹੀ ਇਸ ਦੇ ਕਈ ਨੁਕਸਾਨ ਵੀ ਹਨ। ਅਜਿਹੇ 'ਚ ਜੇ ਤੁਸੀਂ ਵੀ ਆਪਣੇ ਪਾਰਟਨਰ ਨੂੰ ਆਨਲਾਈਨ ਲੱਭ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ
1. ਤੁਸੀਂ ਜਦੋਂ ਵੀ ਉਨ੍ਹਾਂ ਨਾਲ ਗੱਲ ਕਰੋ ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਕਿ ਉਹ ਆਪਣੇ ਦਾਅਰੇ 'ਚ ਰਹਿ ਕੇ ਗੱਲ ਕਰਨ।
2. ਉਸ ਨਾਲ ਆਪਣੀ ਪਰਸਨਲ ਚੀਜ਼ਾਂ ਬਿਲਕੁਲ ਵੀ ਸ਼ੇਅਰ ਨਾ ਕਰੋ ਜਿਵੇਂ ਆਪਣੇ ਘਰ ਦਾ ਪਤਾ ਅਤੇ ਫੋਨ ਨੰਬਰ। ਅਜਿਹਾ ਕਰਨ ਨਾਲ ਤੁਹਾਨੂੰ ਅੱਗੇ ਜਾ ਕੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
3. ਸਾਹਮਣੇ ਵਾਲਾ ਤੁਹਾਨੂੰ ਆਪਣੀ ਕੋਈ ਮਜ਼ਬੂਰੀ ਦੱਸ ਕੇ ਤੁਹਾਡੇ ਤੋਂ ਪੈਸੇ ਵੀ ਐਂਠ ਸਕਦਾ ਹੈ। ਇਸ ਲਈ ਸਾਵਧਾਨ  ਰਹੋ।
4. ਇਸ ਰਿਸ਼ਤੇ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲਓ।
5. ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਜਾ ਰਹੀ ਹੋ ਤਾਂ ਅਜਿਹੀ ਥਾਂ 'ਤੇ ਮਿਲੋ ਜਿੱਥੇ ਲੋਕਾਂ ਦੀ ਭੀੜ ਹੋਵੇ ਅਤੇ ਨਾਲ ਹੀ ਆਪਣੇ ਕਿਸੇ ਵਿਸ਼ਵਾਸ ਪਾਤਰ ਦੋਸਤ ਨੂੰ ਲੈ ਕੇ ਜਾਓ।
6. ਆਪਣੀ ਜਿੰਦਗੀ ਦਾ ਇਨ੍ਹਾਂ ਵੱਡਾ ਫੈਂਸਲਾ ਲੈਣ ਤੋਂ ਪਹਿਲਾਂ ਸਾਹਮਣੇ ਵਾਲੇ ਨੂੰ ਚੰਗੀ ਤਰ੍ਹਾਂ ਨਾਲ ਪਰਖ ਲਓ ਅਤੇ ਆਪਣੇ ਪਰਿਵਾਰ ਵਾਲਿਆਂ ਦੀ ਰਾਏ ਜ਼ਰੂਰ ਲਓ।
7. ਤੁਸੀਂ ਜਦੋਂ ਤੱਕ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਜਾਣ ਨਾ ਲਓ ਤੱਦ ਤਕ ਆਪਣੀ ਪਰਸਨਲ ਫੋਟੋ ਸ਼ੇਅਰ ਨਾ ਕਰੋ।