ਬੱਚੇ ਨੂੰ ਬਾਰ-ਬਾਰ ਉਲਟੀ ਆਉਣ ''ਤੇ ਤੁਰੰਤ ਕਰੋ ਇਹ ਉਪਾਅ

05/15/2017 2:09:05 PM

ਨਵੀਂ ਦਿੱਲੀ— ਛੋਟੇ ਬੱਚਿਆਂ ਨੂੰ ਕਈ ਵਾਰੀ ਉਲਟੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਥਿਤੀ ''ਚ ਘਬਰਾਉਣਾ ਨਹੀਂ ਚਾਹੀਦਾ ਬਲਕਿ ਕੁਝ ਉਪਾਅ ਕਰ ਕੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਇਲਾਜ ਇਕ ਜਾਂ ਦੋ ਉਲਟੀਆਂ ਆਉਣ ''ਤੇ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਪਰੇਸ਼ਾਨੀ ਗੰਭੀਰ ਹੋ ਸਕਦੀ ਹੈ। ਉਲਟੀਆਂ ਆਉਣ ਨਾਲ ਸਰੀਰ ''ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਉਲਟੀਆਂ ਆਉਣ ਦੀ ਸਥਿਤੀ ''ਚ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਦੀ ਜਾਣਕਾਰੀ ਦੇ ਰਹੇ ਹਾਂ।
1. ਨਿੰਬੂ
ਜਦੋਂ ਬੱਚੇ ਨੂੰ ਗਰਮੀ ਲੱਗ ਜਾਣ ''ਤੇ ਉਲਟੀਆਂ ਆ ਰਹੀਆਂ ਹੋਣ ਤਾਂ ਉਸ ਨੂੰ ਥੋੜ੍ਹੇ ਪਾਣੀ ''ਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪਿਲਾਓ। ਇਹ ਘੋਲ ਬੱਚੇ ਨੂੰ ਦਿਨ ''ਚ ਦੋ-ਤਿੰਨ ਵਾਰੀ ਤੋਂ ਜ਼ਿਆਦਾ ਨਾ ਪਿਲਾਓ।
2. ਪਿਆਜ਼
ਜੇ ਬੱਚੇ ਨੂੰ ਕੁਝ ਪਚ ਨਾ ਰਿਹਾ ਹੋਵੇ ਤਾਂ ਤੁਸੀਂ ਪਿਆਜ਼ ਨੂੰ ਕਦੂੱਕਸ ਕਰ ਕੇ ਉਸ ਦਾ ਰਸ ਬੱਚੇ ਨੂੰ ਦਿਨ ''ਚ ਦੋ-ਤਿੰਨ ਵਾਰੀ ਦਿਓ।
3. ਅਦਰਕ
ਛੋਟੇ ਬੱਚੇ ਅਦਰਕ ਖਾਣਾ ਪਸੰਦ ਨਹੀਂ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਅਦਰਕ ਵਾਲੀ ਚਾਹ ਦੇ ਸਕਦੇ ਹੋ।
4. ਅਨਾਰ ਦਾ ਰਸ
ਉਲਟੀਆਂ ਲੱਗ ਜਾਣ ''ਤੇ ਤੁਸੀਂ ਬੱਚੇ ਨੂੰ ਨਿੰਬੂ ਦਾ ਰਸ ਅਤੇ ਅਨਾਰ ਦਾ ਰਸ ਮਿਲਾ ਕੇ ਦਿਓ। ਇਸ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ। ਤੁਸੀਂ ਇਸ ''ਚ ਸਵਾਦ ਲਈ ਸ਼ਹਿਦ ਵੀ ਮਿਲਾ ਸਕਦੇ ਹੋ।
5. ਚੌਲਾਂ ਦਾ ਪਾਣੀ
ਜੇ ਬੱਚੇ ਨੂੰ ਉਲਟੀ ਗੈਸ ਕਾਰਨ ਹੋ ਰਹੀ ਹੋਵੇ ਤਾਂ ਉਸ ਨੂੰ ਉਬਲੇ ਹੋਏ ਚੌਲਾਂ ਦਾ ਪਾਣੀ ਪਿਲਾਓ। ਦਿਨ ''ਚ ਤਿੰਨ ਵਾਰੀ ਦੋ ਤੋਂ ਤਿੰਨ ਚਮਚ ਚੌਲਾਂ ਦਾ ਪਾਣੀ ਪਿਲਾਓ।
6. ਇਲਾਇਚੀ
ਇਲਾਇਚੀ ਦੇ ਬੀਜਾਂ ਨੂੰ ਤਵੇ ''ਤੇ ਭੁੰਨ ਕੇ ਇਨ੍ਹਾਂ ਦਾ ਚੂਰਨ ਬਣਾ ਲਓ। ਇਸ ਚੂਰਨ ''ਚ ਲਗਭਗ ਦੋ-ਦੋ ਗ੍ਰਾਮ ਦੀ ਮਾਤਰਾ ''ਚ ਸ਼ਹਿਦ ਮਿਲਾ ਕੇ ਬੱਚੇ ਨੂੰ ਦਿਨ ''ਚ ਤਿੰਨ ਵਾਰੀ ਚਟਾਓ। ਬੱਚੇ ਦੀ ਹਾਲਤ ''ਚ ਸੁਧਾਰ ਹੋਵੇਗਾ।
7. ਕਾੜਾ

ਧਨੀਆ, ਸੌਂਫ, ਜੀਰਾ, ਇਲਾਇਚੀ ਅਤੇ ਪੁਦੀਨਾ ਸਾਰਿਆਂ ਨੂੰ ਸਮਾਨ ਮਾਤਰਾ ''ਚ ਪਾਣੀ ''ਚ ਭਿਓਂ ਦਿਓ। ਜਦੋਂ ਇਹ ਸਾਰੀਆਂ ਚੀਜ਼ਾਂ ਫੁੱਲ ਜਾਣ ਤਾਂ ਇਨ੍ਹਾਂ ਨੂੰ ਪਾਣੀ ''ਚ ਮਸਲ ਲਓ ਅਤੇ ਇਸ ਪਾਣੀ ਨੂੰ ਛਾਣ ਲਓ। ਇਹ ਪਾਣੀ ਬੱਚੇ ਨੂੰ ਦਿਨ ''ਚ ਤਿੰਨ ਤੋਂ ਚਾਰ ਵਾਰੀ ਪਿਲਾਓ।