ਕੋਸੇ ਤੇਲ ਦੀ ਮਾਲਿਸ਼ ਨਾਲ ਵਧਾਓ ਹੱਥਾਂ ਦੀ ਖੂਬਸੂਰਤੀ

03/29/2017 9:44:13 AM

ਜਲੰਧਰ— ਚਿਹਰੇ ਦੀ ਖੂਬਸੂਰਤੀ ਦੇ ਨਾਲ-ਨਾਲ ਹੱਥਾਂ ਦੀ ਦੇਖਭਾਲ ਵੀ ਬਹੁਤ ਜ਼ਰੂਰੀ ਹੈ। ਇਸ ਲਈ ਔਰਤਾਂ ਪਾਰਲਰਾਂ ''ਚ ਜਾ ਕੇ ਮੈਨੀਕਿਓਰ ਕਰਵਾਉਂਦੀਆਂ ਹਨ। ਤੁਸੀਂ ਘਰ ''ਚ ਹੀ ਮਾਲਿਸ਼ ਕਰਕੇ ਆਪਣੇ ਹੱਥਾਂ ਦੀ ਸੁੰਦਰਤਾਂ ਵਧਾ ਸਕਦੇ ਹੋ। ਇਸ ਨਾਲ ਹੱਥ ਵੀ ਖੂਬਸੂਰਤ ਹੋਣਗੇ ਅਤੇ ਨਹੁੰ ਵੀ ਲੰਬੇ ਅਤੇ ਮਜ਼ਬੂਤ ਹੋਣਗੇ। ਆਓ ਜਾਣਦੇ ਹਾਂ ਤੇਲ ਦੀ ਮਾਲਿਸ਼ ਬਾਰੇ ਅਤੇ ਇਸਦੇ ਫਾਇਦਿਆਂ ਬਾਰੇ। 
ਮਾਲਿਸ਼ ਦੇ ਤਰੀਕੇ
1. ਹੱਥਾਂ ਦੀ ਮਾਲਿਸ਼ ਲਈ ਬਾਜ਼ਾਰ ਤੋਂ ਇਕ ਖਾਸ ਤੇਲ ਮਿਲਦਾ ਹੈ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਕੋਸਾ ਕਰ ਲਓ। 
2. ਹੁਣ ਕੋਸੇ ਤੇਲ ''ਚ ਵਿਟਾਮਿਨ-ਈ ਦੇ ਕੈਪਸੂਲ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। 
3. ਪਹਿਲੇ ਆਪਣੇ ਹੱਥਾਂ ਦੇ ਨਹੁੰਆਂ ਨੂੰ ਇਸ ਤੇਲ ''ਚ ਕੁੱਝ ਦੇਰ ਲਈ ਡੁਬੋ ਕੇ ਰੱਖੋ। ਫਿਰ ਹੱਥਾਂ ''ਤੇ ਤੇਲ ਪਾ ਕੇ ਹੱਥਾਂ ਦੀ ਚੰਗੀ ਤਰ੍ਹਾਂ ਮਸਾਜ ਕਰੋ। 
4. ਕੁੱਝ ਦੇਰ ਮਾਲਿਸ਼ ਕਰਨ ਤੋਂ ਬਾਅਦ ਤਾਜ਼ੇ ਪਾਣੀ ਨਾਲ ਹੱਥ ਧੋ ਲਓ ਅਤੇ ਤੌਲੀਏ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਰਗੜੋ। 
5. ਹਫਤੇ ''ਚ 2-3 ਵਾਰ ਅਜਿਹਾ ਕਰਨ ਨਾਲ ਹੱਥਾਂ ਦੀ ਖੂਬਸੂਰਤੀ ਵੱਧ ਜਾਵੇਗੀ ਅਤੇ ਨਹੁੰ ਵੀ ਮਜ਼ਬੂਤ ਹੋ ਜਾਣਗੇ। 
ਮਾਲਿਸ਼ ਦੇ ਫਾਇਦੇ 
- ਹੱਥਾਂ ''ਤੇ ਗਰਮ ਤੇਲ ਦੀ ਮਾਲਿਸ਼ ਕਰਨ ਨਾਲ ਨਹੁੰ ਮਜ਼ਬੂਤ ਹੋਣਗੇ ਅਤੇ ਜਲਦੀ ਲੰਬੇ ਹੋਣਗੇ। 
- ਮਾਲਿਸ਼ ਕਰਨ ਨਾਲ ਖੂਨ ਦਾ ਦੌਰਾ ਵੱਧਦਾ ਹੈ ਅਤੇ ਹੱਥਾਂ ਦੀ ਚਮੜੀ ਨਰਮ ਹੁੰਦੀ ਹੈ। 
- ਜਿਨ੍ਹਾਂ ਲੋਕਾਂ ਨੂੰ ਚਮੜੀ ਦੀ ਪਰੇਸ਼ਾਨੀ ਹੁੰਦੀ ਹੈ ਉਨ੍ਹਾਂ ਲਈ ਗਰਮ ਤੇਲ ਦੀ ਮਾਲਿਸ਼ ਬਹੁਤ ਫਾਇਦੇਮੰਦ ਹੁੰਦੀ ਹੈ। 

- ਕਈ ਵਾਰ ਨਹੁੰ ਸਖਤ ਹੋ ਜਾਂਦੇ ਹਨ ਅਤੇ ਕੱਟਣ ''ਚ ਮੁਸ਼ਕਲ ਹੁੰਦੀ ਹੈ। ਹੱਥਾਂ ਦੀ ਮਾਲਿਸ਼ ਕਰਨ ਨਾਲ ਚਮੜੀ ਨਰਮ ਹੋ ਜਾਂਦੀ ਹੈ ਅਤੇ ਨਹੁੰ ਵੀ ਆਸਾਨੀ ਕੱਟੇ ਜਾਂਦੇ ਹਨ।