ਕੁਝ ਹੀ ਪਲਾਂ ''ਚ ਬਿਨਾਂ ਕਰੀਮ ਦੇ ਘਰ ''ਚ ਬਣਾਓ ''ਮੈਂਗੋ ਆਈਸਕ੍ਰੀਮ''

05/28/2020 12:38:55 PM

ਜਲੰਧਰ (ਬਿਊਰੋ) — ਗਰਮੀਆਂ 'ਚ ਸਾਰਿਆਂ ਨੂੰ ਠੰਡੀ-ਠੰਡੀ ਆਈਸਕ੍ਰੀਮ ਖਾਨ ਖਾਣਾ ਬਹੁਤ ਚੰਗਾ ਲੱਗਦਾ ਹੈ। ਅਜਿਹੇ 'ਚ ਅੱਜ ਤੁਹਾਨੂੰ ਮੈਂਗੋ ਆਈਸਕ੍ਰੀਮ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਨੂੰ ਬਣਾਉਣ ਲਈ ਤੁਹਾਨੂੰ ਕਰੀਮ ਦੀ ਨਹੀਂ ਸਗੋਂ ਸਿਰਫ ਬਿਸਕੁਟ ਦੀ ਜ਼ਰੂਰਤ ਹੁੰਦੀ ਹੈ। ਆਓ ਜਾਣਦੇ ਹਾਂ ਕਿਵੇਂ ਘਰ 'ਚ ਬਣਾਈਏ ਮੈਂਗੋ ਆਈਸਕ੍ਰੀਮ :-
ਸਮੱਗਰੀ :-
ਦੁੱਧ - ਅੱਧਾ ਲੀਟਰ
ਮੈਰੀ ਬਿਸਕੁਟ - 1 ਪੈਕੇਟ
ਸ਼ੱਕਰ - 5 ਚਮਚ
ਪੱਕਿਆ ਹੋਇਆ ਅੰਬ - 1
ਮਲਾਈ — ਸੁਆਦ ਮੁਤਾਬਿਕ


ਆਈਸਕ੍ਰੀਮ ਬਣਾਉਣ ਦੀ ਵਿਧੀ :-
1. ਸਭ ਤੋਂ ਪਹਿਲਾਂ ਇਕ ਕੜਾਹੀ 'ਚ ਦੁੱਧ ਨੂੰ 6-7 ਮਿੰਟ ਤੱਕ ਗਰਮ ਕਰੋ। ਜੇਕਰ ਦੁੱਧ ਦੀ ਪਰਤ ਕੜਾਹੀ 'ਤੇ ਲੱਗ ਰਹੀ ਹੋਵੇ ਤਾਂ ਉਸ ਨੂੰ ਚਮਚ ਦੀ ਮਦਦ ਨਾਲ ਹਿਲਾਓ।
2. ਬਿਸਕੁਟ ਨੂੰ ਤੋੜ ਕੇ ਪਡਾਊਰ ਬਣਾ ਲਓ। ਇਸ 'ਚ 3 ਚਮਚ ਦੁੱਧ ਮਿਲਾ ਕੇ ਘੋਲ ਤਿਆਰ ਕਰੋ।
3. ਬਿਸਕੁਟਾਂ ਨੂੰ ਰਿੱਝਦੇ ਹੋਏ ਦੁੱਧ 'ਚ ਮਿਲਾਓ। ਜਦੋਂ ਦੁੱਧ ਸੰਘਣਾ (ਗੂੜ੍ਹਾ) ਹੋ ਜਾਵੇ ਤਾਂ ਇਸ ਨੂੰ ਠੰਡਾ ਕਰਨ ਲਈ ਰੱਖ ਦਿਓ।
4. ਇਕ ਭਾਂਡੇ 'ਚ ਗੂੜ੍ਹਾ ਦੁੱਧ, ਅੰਬਾਂ ਦਾ ਗੁੱਦਾ, ਮਲਾਈ, ਕੰਡੇਂਸ ਮਿਲਕ ਮਿਲਾ ਕੇ ਘੋਲ ਤਿਆਰ ਕਰੋ।
5. ਇਸ ਤੋਂ ਬਾਅਦ ਸਾਰੇ ਘੋਲ ਨੂੰ ਫਰਿੱਜ਼ 'ਚ ਰੱਖ ਦਿਓ। ਤੁਸੀਂ ਇਸ ਨੂੰ ਦੁਬਾਰਾ ਗਰੈਂਡ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਮੁੜ ਇਸ ਨੂੰ ਭਾਂਡੇ 'ਚ ਪਾ ਕੇ 7-8 ਘੰਟੇ ਲਈ ਫਰਿੱਜ਼ 'ਚ ਰੱਖ ਦਿਓ। ਹੁਣ ਤੁਸੀਂ ਇਸ 'ਤੇ ਸੁੱਕੇ ਫਲ ਜਾਂ ਚੈਰੀ ਨਾਲ ਸਜਾ ਸਕਦੇ ਹੋ।

sunita

This news is Content Editor sunita