ਹੁਣ ਘਰ ’ਚ ਇੰਝ ਬਣਾਓ 'ਆਲੂ ਦਾਲ ਦੀ ਟਿੱਕੀ', ਹੋਵੇਗੀ ਸੁਆਦ

05/16/2021 2:58:20 PM

ਜਲੰਧਰ (ਬਿਊਰੋ) - ਮੌਸਮ ਕੋਈ ਵੀ ਹੋਵੇ, ਕੁਝ ਨਾ ਕੁਝ ਕੁਰਕੁਰਾ ਖਾਣ ਦਾ ਦਿਲ ਸਭ ਦਾ ਕਰਦਾ ਹੈ। ਕੋਰੋਨਾ ਦੇ ਚੱਲ ਰਹੇ ਇਸ ਦੌਰ ’ਚ ਵੀ ਲੋਕ ਆਪਣੇ ਸੁਆਦ ਨੂੰ ਬਰਕਰਾਰ ਰੱਖਣ ਲਈ ਬਾਹਰ ਤੋਂ ਚੀਜ਼ਾਂ ਖਾਂਦੇ ਹਨ। ਬੱਚੇ ਹੋਣ ਚਾਹੇ ਬਜ਼ੁਰਗ ਸਭ ਆਲੂ ਦੀ ਟਿੱਕੀ ਨੂੰ ਸੁਆਦ ਨਾਲ ਖਾਂਦੇ ਹਨ। ਬਾਹਰ ਖਾਣ ਦੀ ਥਾਂ ਹੁਣ ਤੁਸੀਂ ਆਲੂ ਟਿੱਕੀ ਨੂੰ ਘਰ ’ਚ ਸੌਖੇ ਤਰੀਕੇ ਨਾਲ ਬਣਾ ਸਕਦੇ ਹੋ। ਇਹ ਬਹੁਤ ਹੀ ਸੁਆਦ ਅਤੇ ਮਿੰਟਾਂ 'ਚ ਤਿਆਰ ਹੋ ਜਾਣ ਵਾਲੀ ਡਿੱਸ਼ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਆਲੂ ਦਾਲ ਟਿੱਕੀ ਬਣਾਉਣ ਦੀ ਵਿਧੀ ਬਾਰੇ ਦੱਸਾਂਗੇ...

ਪੜ੍ਹੋ ਇਹ ਵੀ ਖਬਰ - Health Tips: ‘ਲੀਵਰ’ ਖ਼ਰਾਬ ਹੋਣ ਤੋਂ ਪਹਿਲਾਂ ਹੁੰਦੀਆਂ ਨੇ ਇਹ ‘ਸਮੱਸਿਆਵਾਂ’, ਇਨ੍ਹਾਂ ਤਰੀਕਿਆਂ ਨਾਲ ਪਾਓ ਰਾਹਤ
 
ਸਮੱਗਰੀ 

ਚਨਾ ਦਾਲ-1/2 ਕੱਪ 
ਆਲੂ (ਉਬਲੇ ਅਤੇ ਮੈਸ਼ ਕੀਤੇ ਹੋਏ)-2 ਕੱਪ 
ਬ੍ਰੈੱਡ ਸਲਾਈਸ-4 
ਨਿੰਬੂ ਦੀ ਸਲਾਈਸ-2 ਚਮਚਾ 
ਧਨੀਏ ਦੀਆਂ ਪੱਤੀਆਂ-3 ਚਮਚਾ 
ਹਰੀ ਮਿਰਚ (ਬਾਰੀਕ ਕੱਟੀ ਹੋਈ)-2-3 
ਲੂਣ-ਸੁਆਦ ਮੁਤਾਬਕ 
ਲਾਲ ਮਿਰਚ ਪਾਊਡਰ- 1 ਚਮਚਾ 
ਗਰਮ ਮਸਾਲਾ-1 ਚਮਚਾ 
ਜੀਰਾ ਪਾਊਡਰ (ਭੁੰਨਿਆ ਹੋਇਆ)- 3/4 ਚਮਚਾ 
ਧਨੀਆ ਪਾਊਡਰ(ਭੁੰਨਿਆ ਹੋਇਆ)-1 ਚਮਚਾ
ਤੇਲ-ਫ੍ਰਾਈ ਕਰਨ ਲਈ

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

ਬਣਾਉਣ ਦੀ ਵਿਧੀ 
 
1. ਸਭ ਤੋਂ ਪਹਿਲਾਂ ਦਾਲ ਨੂੰ 2 ਘੰਟਿਆਂ ਲਈ ਭਿਓਂ ਕੇ ਰੱਖੋ। ਫਿਰ ਇਸ ਨੂੰ ਉਬਾਲ ਕੇ ਪਾਣੀ ਤੋਂ ਵੱਖ ਕਰਕੇ ਇਕ ਸਾਈਡ ਰੱਖ ਦਿਓ।
2. ਬਾਉਲ 'ਚ ਮੈਸ਼ ਕੀਤੇ ਹੋਏ ਆਲੂ, ਦਾਲ, ਬ੍ਰੈੱਡ ਸਲਾਈਸ ਮੈਸ਼ ਕੀਤੇ ਹੋਏ, ਧਨੀਏ ਦੇ ਪੱਤੇ, ਨਿੰਬੂ ਦਾ ਰਸ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। 
3. ਫਿਰ ਇਸ 'ਚ ਲੂਣ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਧਨੀਆ ਪਾਊਡਰ, ਜੀਰਾ ਪਾਊਡਰ ਅਤੇ ਕੁਝ ਬੂੰਦਾਂ ਤੇਲ ਦੀਆਂ ਪਾ ਕੇ ਮਿਕਸ ਕਰੋ।
4. ਫਿਰ ਇਸ ਨੂੰ ਟਿੱਕੀ ਦੀ ਸ਼ੇਪ ਦਿਓ ਅਤੇ ਤਵੇ 'ਤੇ ਤੇਲ ਗਰਮ ਕਰਕੇ ਇਸ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰਾ ਭੂਰੇ ਰੰਗ ਦੀ ਹੋਣ ਤਕ ਫ੍ਰਾਈ ਕਰੋ। 
5. ਆਲੂ ਦਾਲ ਟਿੱਕੀ ਬਣ ਕੇ ਤਿਆਰ ਹੈ। ਫਿਰ ਇਸ ਨੂੰ ਆਪਣੀ ਪਸੰਦ ਦੀ ਚਟਨੀ ਨਾਲ ਸਰਵ ਕਰੋ।

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਪਰਸ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ‘ਪੈਸੇ ਦੀ ਘਾਟ’

rajwinder kaur

This news is Content Editor rajwinder kaur