ਘਰ ’ਚ ਬਣਾਓ ਆਯੁਰਵੈਦਿਕ ਹੈਂਡ ਮਾਇਸਚੁਰਾਈਜ਼ਰ, ਜਾਣੋ ਵਿਧੀ

08/01/2021 4:06:09 PM

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਬਚਾਅ ਲਈ ਡਾਕਟਰ ਸ਼ੁਰੂ ਤੋਂ ਹੀ ਸਾਫ਼-ਸਫਾਈ ਅਤੇ ਹਾਈਜ਼ੀਨ ਰਹਿਣ ਦੀ ਸਲਾਹ ਦੇ ਰਹੇ ਹਨ। ਖ਼ਾਸ ਤੌਰ ’ਤੇ ਹੱਥਾਂ ਨੂੰ ਵਰ-ਵਾਰ ਧੋਣਾ ਜ਼ਰੂਰੀ ਦੱਸਿਆ ਗਿਆ ਹੈ ਕਿਉਂਕਿ ਇੰਫੈਕਸ਼ਨ ਫੈਲਣ ’ਚ ਜ਼ਿਆਦਾਤਰ ਖ਼ਤਰਾ ਹੱਥਾਂ ਦੇ ਰਾਹੀਂ ਹੁੰਦਾ ਹੈ। ਉੱਧਰ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਨੇਟਾਈਜ਼ਰ ਵਰਤੋਂ ਕਰਨ ਨੂੰ ਕਿਹਾ ਜਾ ਰਿਹਾ ਹੈ ਪਰ ਵਾਰ-ਵਾਰ ਸਾਬਣ ਜਾਂ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਹੱਥਾਂ ਨੂੰ ਰੁੱਖਾ ਬਣਾ ਦਿੰਦਾ ਹੈ ਅਤੇ ਮਾਇਸਚੁਰਾਈਜ਼ਰ ਦੇ ਅਸਰ ਨੂੰ ਵੀ ਖਤਮ ਕਰ ਦਿੰਦੇ ਹਨ। ਅਜਿਹੇ ’ਚ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਘਰ ’ਚ ਹੀ ਅਜਿਹੇ ਮਾਇਸਚੁਰਾਈਜ਼ ਬਣਾ ਸਕਦੇ ਹੋ ਜੋ ਕੋਰੋਨਾ ਜਾਂ ਹੋਰ ਬੈਕਟੀਰੀਆ ਤੋਂ ਬਚਾਅ ਕਰੇਗਾ।

ਚੱਲੋ ਤੁਹਾਨੂੰ ਦੱਸਦੇ ਹਾਂ ਹੋਮਮੇਡ ਮਾਇਸਚੁਰਾਈਜ਼ ਬਣਾਉਣ ਦਾ ਤਾਰੀਕਾ
ਸਮੱਗਰੀ
ਸਰੋਂ ਦਾ ਤੇਲ-1 ਕੱਪ
ਅੰਬ ਦੇ ਪੱਤੇ-2
ਪਿੱਪਲ ਦਾ ਪੱਤਾ-1

ਕਿੰਝ ਬਣਾਈਏ
ਸਭ ਤੋਂ ਪਹਿਲਾਂ ਗੈਸ ’ਤੇ ਲੋਹੇ ਦੀ ਕੜਾਹੀ ਨੂੰ ਗਰਮ ਕਰੋ ਅਤੇ ਉਸ ’ਚ ਸਰੋਂ ਦਾ ਤੇਲ ਪਾਓ।
ਸਰੋਂ ਦਾ ਤੇਲ ਜਦੋਂ ਚੰਗੀ ਤਰ੍ਹਾਂ ਨਾਲ ਗਰਮ ਹੋ ਜਾਵੇ ਤਾਂ ਉਸ ’ਚ ਪਿੱਪਲ ਅਤੇ ਅੰਬ ਦੇ ਪੱਤੇ ਪਾ ਕੇ 5 ਮਿੰਟ ਹੌਲੀ ਅੱਗ ’ਤੇ ਪਕਾਓ। 
ਹੁਣ ਤੇਲ ਨੂੰ ਠੰਡਾ ਹੋਣ ਲਈ ਰੱਖੋ। 
ਤੇਲ ਦੇ ਠੰਡਾ ਹੋਣ ਤੋਂ ਬਾਅਦ ਉਸ ਨੂੰ ਕਿਸੇ ਬੋਤਲ ’ਚ ਛਾਣ ਕੇ ਸਟੋਰ ਕਰੋ। 
ਤੁਹਾਡਾ ਹੋਮਮੇਡ ਮਾਇਸਚੁਰਾਈਜ਼ਰ ਬਣ ਕੇ ਤਿਆਰ ਹੈ। 
ਮਾਇਸਚੁਰਾਈਜ਼ਰ ਦੀਆਂ 2 ਤੋਂ 3 ਬੂੰਦਾਂ ਹੀ ਵਰਤੋਂ ਦੇ ਲਈ ਕਾਫ਼ੀ ਹਨ। 

ਕਿੰਝ ਫ਼ਾਇਦੇਮੰਦ ਹੈ ਇਹ ਮਾਇਸਚੁਰਾਈਜ਼ਰ?
ਸਰੋ੍ਹਂ ਦੇ ਤੇਲ, ਅੰਬ ਦੇ ਪੱਤੇ ਅਤੇ ਪਿੱਪਲ ਦੇ ਪੱਤਿਆਂ ’ਚ ਐਂਟੀ-ਮਾਈਕ੍ਰੋਬੀਅਲ ਗੁਣ ਹੁੰਦੇ ਹਨ ਜੋ ਕੁਦਰਤੀ ਰੂਪ ਨਾਲ ਵਾਇਰਸ ਅਤੇ ਬੈਕਟੀਰੀਆ ਨੂੰ ਖਤਮ ਕਰਦੇ ਹਨ। ਸਾਬਣ ਨਾਲ ਹੱਥ ਧੋਣ ਤੋਂ ਬਾਅਦ ਇਸ ਮਾਇਸਚੁਰਾਈਜ਼ ਨੂੰ ਆਪਣੇ ਹੱਥਾਂ ’ਤੇ ਲਗਾਉਂਗੇ ਤਾਂ ਚਮੜੀ ਦੀ ਨਮੀ ਬਰਕਰਾਰ ਰਹੇਗੀ ਅਤੇ ਵਾਇਰਸ ਤੋਂ ਸੁਰੱਖਿਆ ਵੀ ਮਿਲੇਗੀ। 
ਨੋਟ: ਤੁਸੀਂ ਚਾਹੋ ਤਾਂ ਗਲੋਇੰਗ ਚਮੜੀ ਪਾਉਣ ਲਈ ਇਸ ਮਾਇਸਚੁਰਾਈਜ਼ਰ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੂਰੇ ਸਰੀਰ ’ਤੇ ਵੀ ਲਗਾ ਸਕਦੇ ਹੋ। ਇਸ ਗੱਲ ਦਾ ਧਿਆਨ ਰੱਖੋ ਕਿ ਹੋਮਮੇਡ ਮਾਇਸਚੁਰਾਈਜ਼ ਨੂੰ ਲਗਾ ਕੇ ਧੁੱਪ ’ਚ ਨਾ ਜਾਓ ਨਹੀਂ ਤਾਂ ਚਮੜੀ ਦਾ ਰੰਗ ਡਾਰਕ ਹੋ ਜਾਵੇਗਾ।

Aarti dhillon

This news is Content Editor Aarti dhillon