ਹੋਮ ਗਾਰਡਨਿੰਗ ਦੇ ਵੀ ਹੁੰਦੇ ਹਨ ਕਈ ਫਾਇਦੇ,ਜਾਣ ਕੇ ਹੋ ਜਾਓਗੇ ਹੈਰਾਨ

06/22/2018 5:53:23 PM

ਨਵੀਂ ਦਿੱਲੀ— ਅੱਜਕਲ ਜ਼ਿਆਦਾਤਰ ਲੋਕ ਹੋਮ ਗਾਰਡਨਿੰਗ ਕਰ ਰਹੇ ਹਨ ਕੁਝ ਲੋਕ ਤਾਂ ਆਪਣੇ ਸ਼ੌਂਕ ਕਾਰਨ ਅਤੇ ਕਈ ਸਮਾਂ ਬਿਤਾਉਣ ਲਈ ਹੋਮ ਗਾਰਡਨਿੰਗ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਘਰ 'ਚ ਸਬਜ਼ੀਆਂ ਲਗਾਉਣ ਦੇ ਕਈ ਫਾਇਦੇ ਵੀ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ...
1. ਤਾਜ਼ੀਆਂ ਸਬਜ਼ੀਆਂ ਅਤੇ ਹਰਬਸ
ਹੋਮ ਗਾਰਡਨ ਕਰਨ ਨਾਲ ਸਾਨੂੰ ਹਮੇਸ਼ਾ ਤਾਜ਼ੀਆਂ ਸਬਜ਼ੀਆਂ ਅਤੇ ਕੈਮੀਕਲਸ ਫ੍ਰੀ ਸਬਜ਼ੀਆਂ ਮਿਲਦੀਆਂ ਹਨ। ਜੋ ਕਿ ਸਿਹਤ ਲਈ ਬਹੁਤ ਹੀ ਜ਼ਰੂਰੀ ਹੁੰਦੀਆਂ ਹਨ। ਇਸ ਦੇ ਨਾਲ ਹੀ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਹਰੀਆਂ ਮਿਰਚਾਂ, ਟਮਾਟਰ, ਧਨੀਆ ਲੈਣ ਲਈ ਬਾਹਰ ਵੀ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ।
2. ਸਸਤਾ ਸਾਮਾਨ
ਰਸੋਈ ਜਾਂ ਹੋਮ ਗਾਰਡਨ 'ਚ ਲੱਗੀਆਂ ਸਬਜ਼ੀਆਂ ਸਸਤੀ ਅਤੇ ਪੋਸ਼ਟਿਕ ਹੁੰਦੀਆਂ ਹਨ। ਇਸ ਦੇ ਨਾਲ ਹੀ ਤੁਸੀਂ ਇਨ੍ਹਾਂ ਸਬਜ਼ੀਆਂ ਨੂੰ ਆਪਣੇ ਮਨ ਮੁਤਾਬਿਕ ਬਣਾ ਕੇ ਖਾ ਸਕਦੇ ਹੋ। ਜੋ ਤੁਹਾਡੇ ਅਤੇ ਪਰਿਵਾਰ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ।
3. ਬਿਨਾ ਖਾਦ ਵਾਲੀਆਂ ਸਬਜ਼ੀਆਂ
ਜੇ ਦੇਖਿਆ ਜਾਵੇ ਤਾਂ ਮਾਰਕਿਟ 'ਚ ਤਾਜ਼ੀਆਂ ਸਬਜ਼ੀਆਂ ਤਾਂ ਮਿਲ ਜਾਂਦੀਆਂ ਹਨ ਪਰ ਇਨ੍ਹਾਂ ਸਬਜ਼ੀਆਂ ਨੂੰ ਉਗਾਉਣ ਲਈ ਕੈਮੀਕਲ ਯੁਕਤ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੋ ਸਬਜ਼ੀਆਂ ਘਰ ਦੇ ਗਾਰਡਨ 'ਚ ਤਿਆਰ ਕੀਤੀਆਂ ਜਾਂਦੀਆਂ ਹਨ ਉਨ੍ਹਾਂ 'ਚ ਕੋਈ ਖਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ।
4. ਤਣਾਅ ਤੋਂ ਮੁਕਤੀ
ਘਰ 'ਚ ਗਾਰਡਨਿੰਗ ਕਰਨ ਨਾਲ ਤੁਹਾਡਾ ਧਿਆਨ ਉਸੇ ਥਾਂ ਲੱਗਿਆ ਰਹਿੰਦਾ ਹੈ। ਇਸ ਨਾਲ ਤੁਹਾਡੇ ਕੋਲ ਇੱਧਰ-ਉੱਧਰ ਗੱਲਾਂ ਸੋਚਣ ਦਾ ਸਮਾਂ ਨਹੀਂ ਹੁੰਦਾ। ਜਦੋਂ ਵੀ ਤੁਸੀਂ ਕੰਮ 'ਚ ਲੱਗੇ ਰਹਿੰਦੇ ਹੋ ਤਾਂ ਤੁਹਾਨੂੰ ਤਣਾਅ ਘੱਟ ਹੁੰਦਾ ਹੈ।
5. ਕੀੜੇ-ਮਕੋੜੇ ਘੱਟ ਹੋਣਾ
ਘਰ 'ਚ ਕਿਚਨ ਗਾਰਡਨ ਹੋਣ ਨਾਲ ਕੀੜੇ-ਮਕੋੜੇ ਘੱਟ ਹੁੰਦੇ ਹਨ ਕਿਉਂਕਿ ਇਸ ਨਾਲ ਖਾਲੀ ਪਈ ਥਾਂ ਦੀ ਵਰਤੋਂ ਹੋ ਜਾਂਦੀ ਹੈ। ਨਾਲ ਹੀ ਇਹ ਪੌਦੇ ਕੀੜਿਆਂ ਨੂੰ ਭਜਾਉਣ ਦਾ ਕੰਮ ਕਰਦੇ ਹਨ।