ਉੱਨ ਨਾਲ ਕਰੋ ਘਰ ਦੀ ਡੈਕੋਰੇਸ਼ਨ

12/31/2017 3:45:12 PM

ਜਲੰਧਰ — ਜ਼ਿਆਦਾਤਰ ਔਰਤਾਂ ਵਿਹਲੇ ਸਮੇਂ ਵਿਚ ਟੀ. ਵੀ. ਸੀਰੀਅਲ ਦੇਖਦੀਆਂ ਹਨ ਜਾਂ ਫਿਰ ਗੱਪਾਂ ਮਾਰਦੀਆਂ ਹਨ ਪਰ ਜੇ ਸਰਦੀਆਂ ਦੇ ਦਿਨਾਂ ਵਿਚ ਵਿਹਲੇ ਸਮੇਂ ਵਿਚ ਕੁਝ ਕ੍ਰਿਏਟਿਵ ਕੰਮ ਕਰਨਗੀਆਂ ਤਾਂ ਇਹ ਸਭ ਤੋਂ ਬੈਸਟ ਆਪਸ਼ਨਾਂ 'ਚੋਂ ਇਕ ਹੋਵੇਗਾ। ਅਜਿਹੇ ਸਮੇਂ ਵਿਚ ਉਹ ਆਪਣੇ ਅੰਦਰ ਦੇ ਲੁਕੇ ਹੋਏ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਦੀਆਂ ਹਨ ਅਤੇ ਕੁੱਝ ਨਾ ਕੁੱਝ ਨਵਾਂ ਕਰਨ ਨੂੰ ਵੀ ਮਿਲਦਾ ਹੈ।
ਚਲੋ ਅੱਜ ਤੁਹਾਨੂੰ ਉੱਨ ਨਾਲ ਬਣਨ ਵਾਲੀਆਂ ਕੁਝ ਕ੍ਰਿਏਟਿਵ ਚੀਜ਼ਾਂ ਬਾਰੇ ਦੱਸਦੇ ਹਾਂ ਜੋ ਤੁਹਾਡੇ ਘਰ ਦੀ ਸਾਜੋ-ਸਜਾਵਟ 'ਚ ਨਿਖਾਰ ਲਿਆਉਣਗੀਆਂ।
ਡੰਡੇਲੀਓਨ ਇਕ ਫੁੱਲ ਦਾ ਨਾਂ ਹੈ। ਉੱਨ ਦੀ ਮਦਦ ਨਾਲ ਅਸੀਂ ਡੰਡੇਲੀਓਨ ਵਰਗੇ ਦਿਖਾਈ ਦੇਣ ਵਾਲੇ ਫੁੱਲ ਬਣਾ ਸਕਦੀਆਂ ਹਨ, ਜਿਸ ਨੂੰ ਪਾਮ-ਪਾਮ ਕਹਿੰਦੇ ਹਨ ਅਤੇ ਉਨ੍ਹਾਂ ਲੱਡੂ ਆਕਾਰ ਦੇ ਫੁੱਲਾਂ ਨੂੰ ਸੂਈ-ਧਾਗੇ ਦੀ ਮਦਦ ਨਾਲ ਜੋੜ ਕੇ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਬਣਾ ਸਕਦੇ ਹੋ। ਜਿਵੇਂ ਪਾਇਦਾਨ, ਗੁਲਦਸਤਾ, ਬੱਚਿਆਂ ਦੇ ਖਿਡੌਣੇ, ਉੱਨ ਨਾਲ ਬਣੇ ਬੂਟ ਆਦਿ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ।
ਜ਼ਰੂਰੀ ਸਾਮਾਨ : 
- ਕਲਰਫੁੱਲ ਉੱਨ (ਮਨਪਸੰਦ ਰੰਗ)
- ਸੂਈ, ਧਾਗਾ
- ਪਤਲੀ ਗੋਲ ਸਟਿੱਕ
- ਕੈਂਚੀ
ਪਾਮ ਪਾਮ ਫਲਾਵਰ ਬਣਾਉਣ ਦੀ ਵਿਧੀ : 
- ਸਭ ਤੋਂ ਪਹਿਲਾਂ ਉੱਨ ਨੂੰ ਗੁੱਛੀ ਵਾਂਗ ਹੱਥ 'ਤੇ ਲਪੇਟ ਲਓ ਅਤੇ ਵਿਚਾਲਿਓਂ ਇਸ ਨੂੰ ਧਾਗੇ ਦੀ ਮਦਦ ਨਾਲ ਜੋੜ ਲਓ। ਹੁਣ ਕੈਂਚੀ ਨਾਲ ਇਸ ਗੁੱਛੀ ਦੇ ਕਿਨਾਰੇ ਕੱਟ ਲਓ। ਇਹ ਗੋਲ ਫੁੱਲਾਂ ਦਾ ਆਕਾਰ ਲੈ ਲਵੇਗਾ। ਲੱਡੂ ਵਰਗਾ ਦਿਖਾਈ ਦੇਣ ਵਾਲਾ ਤੁਹਾਡਾ ਪਾਮ ਪਾਮ ਫਲਾਵਰ ਤਿਆਰ ਹੈ।
- ਹੁਣ ਜੇ ਤੁਸੀਂ ਪਾਇਦਾਨ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਪਾਮ ਪਾਮ ਫਲਾਵਰ ਤਿਆਰ ਕਰੋ ਅਤੇ ਸੂਈ-ਧਾਗੇ ਦੀ ਮਦਦ ਨਾਲ ਇਕ-ਦੂਜੇ ਨੂੰ ਜੋੜਦੇ ਰਹੋ। ਪਾਇਦਾਨ ਨੂੰ ਗੋਲ ਆਕਾਰ ਦੇਣਾ ਹੈ ਤਾਂ ਪਾਮ ਪਾਮ ਫਲਾਵਰ ਨੂੰ ਗੋਲ ਆਕਾਰ ਵਿਚ ਵੀ ਇਕ ਦੂਜੇ ਨਾਲ ਜੋੜੋ।
- ਜੇ ਤੁਸੀਂ ਉੱਨ ਨਾਲ ਬਣਿਆ ਗੁਲਦਸਤਾ ਤਿਆਰ ਕਰਨਾ ਚਾਹੁੰਦੇ ਹੋ ਤਾਂ ਸਟਿਕ 'ਤੇ ਗ੍ਰੀਨ ਕਲਰ ਦੀ ਉੱਨ ਲਪੇਟ ਲਓ। ਇਸ ਸਟਿਕ ਨੂੰ ਫੁੱਲ ਦੇ ਵਿਚਕਾਰਲੇ ਹਿੱਸੇ ਨਾਲ ਜੋੜੋ। ਇਸੇ ਤਰ੍ਹਾਂ ਰੰਗ-ਬਿਰੰਗੇ ਫੁੱਲ ਤਿਆਰ ਕਰੋ ਅਤੇ ਗੁਲਦਸਤੇ ਵਿਚ ਸਜਾਓ।
- ਇਸ ਤੋਂ ਇਲਾਵਾ ਤੁਸੀਂ ਬੱਚਿਆਂ ਦੇ ਛੋਟੇ-ਛੋਟੇ ਖਿਡੌਣੇ ਅਤੇ ਬੂਟ ਵੀ ਤਿਆਰ ਕਰ ਸਕਦੇ ਹੋ।