ਅੰਡਿਆਂ ਨਾਲ ਕਰੋ ਘਰ ਦੀ ਸਜਾਵਟ

02/28/2017 11:49:33 AM

ਨਵੀਂ ਦਿੱਲੀ— ਘਰ ਨੂੰ ਸਜਾਉਣ ਅਤੇ ਅਕਰਸ਼ਿਤ ਬਣਾਉਣ ਦੇ ਲਈ ਲੋਕ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਬਾਜ਼ਾਰ ''ਚੋਂ ਕਈ ਤਰ੍ਹਾਂ ਦਾ ਸਮਾਨ ਖਰੀਦ ਕੇ ਲਿਆਉਂਦੇ ਹਨ ਤਾਂ ਕਿ ਉਨ੍ਹਾਂ ਦਾ ਘਰ ਸਭ ਤੋਂ ਅਲੱਗ ਦਿਖੇ। ਪਰ ਉਹ ਇਹ ਭੁੱਲ ਜਾਂਦੇ ਹਨ ਕਿ ਘਰ ''ਚ ਵੀ ਬਹੁਤ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋ ਨਾਲ ਉਹ ਘਰ ਨੂੰ ਸਜਾ ਸਕਦੇ ਹਨ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੰਡੇ ਦੀ ਜਿਸ ਦੀ ਵਰਤੋਂ ਕਰਕੇ ਤੁਸੀਂ ਘਰ ਨੂੰ ਸਜਾ ਸਕਦੇ ਹੋ।
ਸਮੱਗਰੀ
- ਅੰਡੇ
- ਪੇਂਟ
- ਗੂੰਦ
- ਸਪਾਰਕਲ ਪਾਊਡਰ
ਵਿਧੀ
1. ਸਭ ਤੋਂ ਪਹਿਲਾਂ ਅੰਡੇ ਨੂੰ ਆਪਣੇ ਮਨ-ਪਸੰਦ ਰੰਗ ਨਾਲ ਪੇਂਟ ਕਰ ਦਿਓ।
2. ਉਸਦੇ ਬਾਅਦ ਸੁੱਕਣ ਦੇ ਲਈ ਰੱਖ ਦਿਓ। ਜਦੋਂ ਇਹ ਸੁੱਕ ਜਾਵੇ ਤਾਂ ਇਸਦੇ ਉੱਪਰ ਗੂੰਦ ਲਗਾਓ( ਅੰਡੇ ਨੂੰ ਗੂੰਦ ਨਾਲ ਪੂਰਾ ਕਵਰ ਕਰ ਦਿਓ।
3. ਗੂੰਦ ਲਗਾਉਣ ਦੇ ਬਾਅਦ ਸਪਾਰਕਲ ਪਾਊਡਰ ਨਾਲ ਅੰਡੇ ਨੂੰ ਪੂਰਾ ਕਵਰ ਕਰ ਦਿਓ।
4. ਇਸਦੇ ਬਾਅਦ ਤੁਸੀਂ ਇਸ ''ਚ ਆਪਣੀ ਮਨ ਪਸੰਦ ਦੇ ਅਨੁਸਾਰ  ਇਸਨੂੰ ਸਜਾ ਸਕਦੇ ਹੋ।