ਘਰ ਦੇ ਨਾਲ-ਨਾਲ ਆਪਣੀ ਰਸੋਈ ਨੂੰ ਵੀ ਕਰੋ ਸਹੀ ਤਰੀਕੇ ਨਾਲ ਤਿਆਰ, ਕਦੇ ਨਹੀਂ ਖਿਲਰੇਗਾ ਸਮਾਨ

11/22/2021 11:50:53 AM

ਜਲੰਧਰ (ਬਿਊਰੋ) - ਘਰ ਦੇ ਹਰ ਕੋਨੇ ਦੀ ਸਾਫ਼-ਸਫ਼ਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਘਰ ਦੇ ਨਾਲ-ਨਾਲ ਰਸੋਈ ਦੀ ਸਫ਼ਾਈ ਕਰਨੀ ਵੀ ਚਾਹੀਦੀ ਹੈ, ਜਿਸ ’ਚ ਅਸੀ ਖਾਣਾ ਬਣਾਉਣਾ ਹੁੰਦਾ ਹੈ। ਜਗ੍ਹਾਂ ਸਾਫ ਹੋਣ ’ਤੇ ਹੀ ਅਸੀਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਸੋਈ ਸਾਫ ਕਰਦੇ ਸਮੇਂ ਕੁੱਝ ਅਜਿਹੀਆਂ ਚੀਜ਼ਾਂ ਰੱਖ ਦਿੰਦੇ ਹਨ, ਜਿਸ ਦੇ ਨਾਲ ਬਾਅਦ 'ਚ ਕੰਮ ਕਰਨ 'ਚ ਪਰੇਸ਼ਾਨੀ ਆਉਂਦੀ ਹੈ। ਖਾਣਾ ਬਣਾਉਣ ਸਮੇਂ ਸਹੀ ਸਮਾਨ ਨਾ ਮਿਲਣ ਦੇ ਕਾਰਨ ਬਾਕੀ ਦਾ ਸਮਾਨ ਇੱਧਰ-ਉੱਧਰ ਫੈਲ ਜਾਂਦਾ ਹੈ। ਇਸ ਲਈ ਬਹਿਤਰ ਹੋਵੇਗਾ ਕਿ ਤੁਸੀਂ ਪਹਿਲਾਂ ਤੋਂ ਹੀ ਆਪਣੀ ਰਸੋਈ ਨੂੰ ਸੈੱਟ ਕਰਕੇ ਰੱਖ ਲਓ। ਤਾਂ ਕਿ ਤੁਹਾਨੂੰ ਬਾਅਦ 'ਚ ਰਸੋਈ ਸਾਫ ਕਰਨ 'ਚ ਕੋਈ ਤਕਲੀਫ ਨਾ ਆਏ। 

1. ਸ਼ੈਲਫ ਬਣਵਾਓ
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਰਸੋਈ 'ਚ ਬਹੁਤ ਜ਼ਿਆਦਾ ਸਮਾਨ ਹੈ ਤਾਂ ਫਿਰ ਤੁਸੀਂ ਸ਼ੈਲਫ ਬਣਵਾ ਸਕਦੇ ਹੋ। ਫਿਰ ਤੁਸੀਂ ਰਸੋਈ ਦੇ ਸਾਰੇ ਸਮਾਨ ਨੂੰ ਉਸ ਸ਼ੈਲਫ ’ਤੇ ਰੱਖ ਸਕਦੇ ਹੋ। ਇਸ ਨਾਲ ਤੁਹਾਡਾ ਸਮਾਨ ਇੱਧਰ -ਉੱਧਰ ਨਹੀਂ ਫੈਲੇਗਾ ਅਤੇ ਸਮਾਨ ਦੀ ਭਾਲ ਕਰਨੀ ਸੌਖੀ ਹੋ ਜਾਵੇਗੀ।  

2. ਕੰਧ ਦੀ ਵਰਤੋ ਕਰੋ 
ਹਮੇਸ਼ਾ ਕੀ ਹੁੰਦਾ ਹੈ ਕਿ ਜਦੋਂ ਵੀ ਤੁਹਾਨੂੰ ਚਮਚ, ਚਾਕੂ, ਜਾਂ ਫਿਰ ਲਾਈਟਰ ਦੀ ਜ਼ਰੂਰਤ ਪੈਂਦੀ ਹੈ ਤਾਂ ਤੁਹਾਨੂੰ ਕੋਈ ਵੀ ਸਮਾਨ ਨਹੀਂ ਮਿਲਦਾ। ਫਿਰ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਸੰਭਾਲਣ ਲਈ ਖਾਲੀ ਕੰਧ ਦੀ ਵਰਤੋ ਕਰ ਸਕਦੇ ਹੋ। ਕੰਧ ’ਤੇ ਲੱਗੇ ਹੋਣ ਕਾਰਨ ਤੁਹਾਨੂੰ ਇਨ੍ਹਾਂ ਦੀ ਭਾਲ ਨਹੀਂ ਕਰਨੀ ਪਵੇਗੀ। 

3. ਸਿੰਕ ਦੇ ਥੱਲੇ ਖਾਲੀ ਜਗ੍ਹਾ ਦਾ ਇਸਤੇਮਾਲ ਕਰੋ
ਰਸੋਈ ਨੂੰ ਸਾਫ ਰੱਖਣ 'ਚ ਕੰਮ ਆਉਣ ਵਾਲੀ ਚੀਜ਼ਾਂ ਨੂੰ ਤੁਸੀਂ ਸਿੰਕ ਦੇ ਥੱਲੇ ਵਾਲੀ ਖਾਲੀ ਜਗ੍ਹਾਂ ’ਤੇ ਰੱਖ ਕੇ ਇਸ ਥਾਂ ਦੀ ਵਰਤੋ ਕਰ ਸਕਦੇ ਹੋ। ਇਨ੍ਹਾਂ ਚੀਜ਼ਾਂ ਨੂੰ ਢੱਕਨ ਦੇ ਲਈ ਤੁਸੀਂ ਸਿੰਕ ਦੇ ਥੱਲੇ ਇਕ ਦਰਵਾਜਾ ਵੀ ਲਗਵਾ ਸਕਦੇ ਹੋ। 

4. ਓਵਰਹੈੱਡ ਕੈਬਨਿਟ
ਜੇਕਰ ਥੱਲੇ ਬਣਾਏ ਗਏ ਕੈਬਨਿਟ 'ਚ ਤੁਹਾਡਾ ਸਮਾਨ ਪੂਰਾ ਨਹੀਂ ਆਉਂਦਾ ਤਾਂ ਤੁਸੀਂ ਉੱਪਰ ਵੀ ਕੈਬਨਿਟ ਬਣਵਾ ਸਕਦੇ ਹੋ। ਇਨ੍ਹਾਂ ਕੈਬਨਿਟਾਂ 'ਚ ਤੁਸੀਂ ਰੋਜ਼ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਰੱਖ ਸਕਦੇ ਹੋ। ਜਿਸ ਨਾਲ ਤੁਹਾਨੂੰ ਖਾਣਾ ਬਣਾਉਣ ਵਿਚ ਅਸੀਂ ਰਸੋਈ ਦੀ ਸਾਫ-ਸਫਾਈ ਕਰਨ ਵਿਚ ਸੌਖ ਹੋ ਜਾਵੇਗੀ।

rajwinder kaur

This news is Content Editor rajwinder kaur