ਹੋਲੀ ਸਪੈਸ਼ਲ : ਬੱਚਿਆਂ ਨੂੰ ਬਣਾ ਕੇ ਖਵਾਓ ਠੰਡੀ-ਠੰਡੀ ਬਾਦਾਮਾਂ ਵਾਲੀ ਕੁਲਫੀ

03/28/2021 10:21:57 AM

ਨਵੀਂ ਦਿੱਲੀ— ਅੱਜ ਸਭ ਲੋਕ ਹੋਲੀ ਦਾ ਤਿਉਹਾਰ ਮਨ੍ਹਾ ਰਹੇ ਹਨ ਤਾਂ ਇਸ ਖ਼ਾਸ ਮੌਕੇ 'ਤੇ ਸਭ ਦੇ ਘਰ 'ਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਹਨ। ਅੱਜ ਇਸ ਤਿਉਹਾਰ 'ਤੇ ਤੁਹਾਡੇ ਲਈ ਬਾਦਾਮਾਂ ਵਾਲੀ ਕੁਲਫੀ ਦੀ ਰੈਸਿਪੀ ਲੈ ਕੇ ਆਏ ਹਾਂ । ਕੁਲਫੀ ਖਾਣ ਦੇ ਸਾਰੇ ਸ਼ੌਕੀਨ ਹੁੰਦੇ ਖ਼ਾਸ ਕਰਕੇ ਬੱਚੇ ਤਾਂ ਇਸ ਨੂੰ ਦੇਖਦੇ ਹੀ ਇਸ ਦੀ ਮੰਗ ਕਰਨ ਲੱਗਦੇ ਹਨ। ਕੁਲਫੀ ਬਾਜ਼ਾਰ 'ਚੋਂ ਖਰੀਦਣ ਦੀ ਬਜਾਏ ਇਸ ਨੂੰ ਘਰ 'ਚ ਬਣਾ ਕੇ ਵੀ ਖਾਦਾ ਜਾਵੇ ਤਾਂ ਇਸ ਦਾ ਸੁਆਦ ਹੋਰ ਵੀ ਵਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਬਾਦਾਮਾਂ ਵਾਲੀ ਕੁਲਫੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ ਜੋ ਸੁਆਦ ਹੋਣ ਦੇ ਨਾਲ-ਨਾਲ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਵਿਧੀ ਬਾਰੇ...

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਸਮੱਗਰੀ
ਬਾਦਾਮ- 2 ਕੱਪ (ਬਾਰੀਕ ਕੱਟੇ ਹੋਏ) 
ਕੰਡੈਸਡ ਮਿਲਕ- 2 ਕੱਪ
ਦੁੱਧ- ਅੱਧਾ ਕੱਪ
ਕ੍ਰੀਮ- 8 ਚਮਚੇ
ਕੇਸਰ- 1 ਚਮਚਾ
ਸਾਬਤ ਬਾਦਾਮ- 1 ਚਮਚਾ
ਕੇਸਰ- 1 ਚਮਚਾ
ਕੇਸਰ ਗਾਰਨਿਸ਼ ਲਈ

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਕੌਲੀ 'ਚ ਬਾਦਾਮ, ਕੰਡੈਸਟ ਮਿਲਕ, ਅਤੇ ਕ੍ਰੀਮ ਪਾ ਕੇ ਗਾੜ੍ਹਾ ਘੋਲ ਤਿਆਰ ਕਰ ਲਓ।
2. ਫਿਰ ਇਕ ਪੈਨ 'ਚ ਦੁੱਧ ਅਤੇ ਕੇਸਰ ਪਾ ਕੇ ਘੱਟ ਗੈਸ 'ਤੇ ਉਬਾਲ ਲਓ। ਜਦੋਂ ਕੇਸਰ ਵਾਲਾ ਦੁੱਧ 'ਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਇਸ ਨੂੰ ਸੇਕ ਤੋਂ ਹਟਾ ਕੇ ਠੰਡਾ ਹੋਣ ਲਈ ਰੱਖ ਦਿਓ।
3. ਦੁੱਧ ਠੰਡਾ ਹੋਣ ਤੋਂ ਬਾਅਦ ਇਸ ਨੂੰ ਤਿਆਰ ਕੀਤੇ ਹੋਏ ਘੋਲ 'ਚ ਪਾਓ ਅਤੇ ਮਿਲਾਓ।
4. ਫਿਰ ਤਵੇ 'ਤੇ ਘੱਟ ਗੈਸ 'ਤੇ ਸਾਬਤ ਬਾਦਾਮ ਨੂੰ ਭੁੰਨ ਲਓ ਅਤੇ ਫਿਰ ਇਸ ਨੂੰ ਬਾਰੀਕ ਕੱਟ ਲਓ।
5. ਇਨ੍ਹਾਂ 'ਚੋਂ ਥੋੜ੍ਹੇ ਬਾਦਾਮ ਕੁਲਫੀ ਦੇ ਮਿਸ਼ਰਣ 'ਚ ਪਾਓ ਅਤੇ ਥੋੜ੍ਹੇ ਬਾਦਾਮਾਂ ਨੂੰ ਗਾਰਨਿਸ਼ ਕਰਨ ਲਈ ਇਕ ਪਾਸੇ ਰੱਖ ਦਿਓ।
6. ਫਿਰ ਤਿਆਰ ਮਿਸ਼ਰਣ ਨੂੰ ਕੁਲਫੀ ਮੇਕਰ 'ਚ ਪਾਓ ਅਤੇ ਢੱਕਣ ਲਗਾ ਕੇ 4 ਘੰਟਿਆਂ ਲਈ ਇਕ ਫਰਿੱਜ 'ਚ ਰੱਖੋ।
7. ਇਸ ਤੋਂ ਬਾਅਦ ਕੁਲਫੀ ਨੂੰ ਫਰਿੱਜ 'ਚੋਂ ਕੱਢ ਕੇ ਬਾਦਾਮ ਅਤੇ ਕੇਸਰ ਨਾਲ ਗਾਰਨਿਸ਼ ਕਰਕੇ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਵਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon