ਆਖੇ ਭੈਣ ਭਗਤ ਸਿੰਘ ਦੀ

03/23/2017 11:38:45 AM

ਆਖੇ ਭੈਣ ਭਗਤ ਸਿੰਘ ਦੀ ਵੀਰਾ ਰਤਾ ਵੀ ਨਾ ਘਬਰਾਈਂ, ਚੁੰਮ ਫੰਦਾ ਫਾਂਸੀ ਦਾ ਵੀਰਿਆ ਹੱਸ ਕੇ ਗਲ ਵਿੱਚ ਪਾਈਂ।
ਬੰਨ੍ਹ ਗਾਨੇ ਗੁੱਟਾਂ ''ਤੇ ਲੱਡੂ ਮੂੰਹ ਸ਼ਗਨਾਂ ਦੇ ਲਾ ਲਏ, ਦਿਲ ਹੌਲਾ ਕਰਨਾ ਨਹੀਂ ਗੀਤ ਆਜ਼ਾਦੀ ਵਾਲੇ ਗਾ ਲਏ।
ਰੰਗ ਬਸੰਤੀ ਚੋਲੇ ਨੂੰ ਵੀਰਾ ਤਨ ਆਪਣੇ ''ਤੇ ਪਾਈਂ, ਆਖੇ ਭੈਣ ਭਗਤ ਸਿੰਘ ਦੀ...
ਨਾਮ ਰਹਿੰਦਾ ਦੁਨੀਆ ''ਤੇ ਵਾਰਨ ਕੌਮ ਲਈ ਜੋ ਜਾਨਾਂ, ਲੈਂਦੀ ਨਾਮ ਰਹੂ ਦੁਨੀਆ, ਉੱਚੀਆਂ ਰਹਿਣ ਸਦਾ ਹੀ ਸ਼ਾਨਾਂ।
ਸੇਵਾ ਦੇਸ਼ ਦੀ ਕਰਨੀ ਏ ਵੀਰਿਆ ਦਿਲ ਨੂੰ ਤੂੰ ਸਮਝਾਈਂ, ਆਖੇ ਭੈਣ ਭਗਤ ਸਿੰਘ ਦੀ...
ਰਾਜਗੁਰੂ, ਸੁਖਦੇਵ ਵੀਰੇ ਨਾਲ ਬਾਰਾਤੀ ਵੀ ਲੈ ਕੇ ਜਾਈਂ, ਲਾੜੀ ਮੌਤ ਵਿਆਹੁਣੀ ਹੈ, ਸਿਹਰਾ ਉਨ੍ਹਾਂ ਹੱਥੋਂ ਬੰਨ੍ਹਵਾਈਂ।
ਤੱਕ ਫੰਦਾ ਫਾਂਸੀ ਦਾ ਨਾਅਰੇ ਇਨਕਲਾਬ ਦੇ ਲਾਈਂ, ਫਾਂਸੀ ਦੇ ਤਖਤੇ ''ਤੇ ਵੀਰਿਆਂ ਹੱਸ ਕੇ ਤੂੰ ਚੜ੍ਹ ਜਾਈਂ।
ਆਖੇ ਭੈਣ ਭਗਤ ਸਿੰਘ ਦੀ...,ਬਾਈ ਦੀਰੇ ਨੂੰ ਦੱਸ ਦੇਣਾ ਕਦੇ ਨਹੀਂ ਜ਼ਾਲਮ ਕੋਲੋਂ ਡਰਨਾ।
ਜਿੱਤ ਸੱਚ ਦੀ ਹੁੰਦੀ ਆ ਕਦੇ ਵੀ ਸਿੱਖਣਾ ਨਹੀਂਓ ਹਰਨਾ, ਵਿੱਚ ਰੰਗ ਦੇ ਰੰਗ ਜਾਈ ਸਾਡੇ ਪਿੰਡ ਖਾਨਪੂਰ ਤਾਈਂ।
ਆਖੇ ਭੈਣ ਭਗਤ ਸਿੰਘ ਦੀ ਵੀਰਾ ਰਤਾ ਵੀ ਨਾ ਘਬਰਾਈਂ।
ਪੇਸ਼ਕਸ਼: ਬਾਈ ਦੀਰਾ ਖਾਨਪੁਰੀਆ ਮਲੇਸ਼ੀਆ, ਫੋਨ: 0169725966