ਹਾਈ ਹੀਲ ਨਹੀਂ ਫਲੈਟ ''ਚ ਪਹਿਨੋ ਬਰਾਈਡਲ ਫੁੱਟਵਿਅਰ

11/02/2017 4:47:30 PM

ਨਵੀਂ ਦਿੱਲੀ— ਸਰਦੀ ਦੇ ਦਸਤਕ ਦਿੰਦਿਆਂ ਹੀ ਵੈਡਿੰਗ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਨਵੰਬਰ ਤੋਂ ਲੈ ਕੇ ਹੁਣ ਫਰਵਰੀ ਤਕ ਵਿਆਹ ਦਾ ਸੀਜ਼ਨ ਤੇਜ਼ੀ 'ਚ ਰਹੇਗਾ। ਵਿਆਹ ਦੀ ਡੇਟ ਫਾਈਨਲ ਹੁੰਦਿਆਂ ਹੀ ਸ਼ਾਪਿੰਗ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਜਾਂਦਾ ਹੈ। ਉਂਝ ਤਾਂ ਵਿਆਹ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਖਰੀਦਦਾਰੀ ਕਰਨੀ ਪੈਂਦੀ ਹੈ ਪਰ ਲੋਕ ਕੱਪੜਿਆਂ ਦੀ ਸ਼ਾਪਿੰਗ 'ਚ ਜ਼ਿਆਦਾ ਸਮਾਂ ਲਾਉਂਦੇ ਹਨ, ਖਾਸ ਕਰਕੇ ਲਾੜਾ-ਲਾੜੀ ਦੇ ਆਊਟਫਿਟਸ ਦੀ ਸ਼ਾਪਿੰਗ ਸਭ ਤੋਂ ਖਾਸ ਹੁੰਦੀ ਹੈ। ਇਕ ਵਾਰ ਆਊਟਫਿਟਸ ਦੀ ਚੋਣ ਹੋ ਜਾਵੇ ਤਾਂ ਮੰਨੋ ਵਿਆਹ ਦੀ ਅੱਧੀ ਸ਼ਾਪਿੰਗ ਖਤਮ ਹੋ ਗਈ ਹੋਵੇ।
ਲੜਕੀਆਂ ਆਪਣੀ ਬ੍ਰਾਈਡਲ ਸ਼ਾਪਿੰਗ ਨੂੰ ਲੈ ਕੇ ਜ਼ਿਆਦਾ ਸਮਾਂ ਲਾਉਂਦੀਆਂ ਹਨ ਕਿਉਂਕਿ ਆਊਟਫਿਟਸ ਦੇ ਨਾਲ ਉਨ੍ਹਾਂ ਨੇ ਮੈਚਿੰਗ ਬ੍ਰਾਈਡਲ ਜਿਊਲਰੀ, ਮੇਕਅਪ, ਹੈਂਡਬੈਗ ਤੇ ਫੁਟਵੀਅਰ ਦੀ ਵੀ ਚੋਣ ਕਰਨੀ ਹੁੰਦੀ ਹੈ, ਜਿਨ੍ਹਾਂ ਨਾਲ ਉਹ ਹਰ ਚੀਜ਼ ਲੇਟੈਸਟ ਫੈਸ਼ਨ ਦੇ ਹਿਸਾਬ ਨਾਲ ਚੂਜ਼ ਕਰਦੀਆਂ ਹਨ।
ਬ੍ਰਾਈਡਲ ਫੁਟਵੀਅਰ ਨੂੰ ਲੈ ਕੇ ਲੜਕੀਆਂ ਹਮੇਸ਼ਾ ਥੋੜ੍ਹੀਆਂ ਕਨਫਿਊਜ਼ ਰਹਿੰਦੀਆਂ ਹਨ ਕਿ ਉਹ ਕਿਸ ਤਰ੍ਹਾਂ ਦੇ ਫੁਟਵੀਅਰ ਖਰੀਦਣ, ਜੋ ਪਹਿਨਣ ਤੇ ਤੁਰਨ-ਫਿਰਨ 'ਚ ਕੰਫਰਟੇਬਲ ਹੋਵੇ ਜਾਂ ਫਿਰ ਦਿਖਾਈ ਦੇਣ 'ਚ ਸਟਾਈਲਿਸ਼। ਜ਼ਿਆਦਾਤਰ ਲੜਕੀਆਂ ਹਾਈ ਹੀਲਸ ਦੀ ਚੋਣ ਕਰਦੀਆਂ ਹਨ ਕਿਉਂਕਿ ਬਹੁਤ ਸਾਰੀਆਂ ਲੜਕੀਆਂ ਨੂੰ ਲੱਗਦਾ ਹੈ ਕਿ ਹਾਈ ਹੀਲਸ ਤੋਂ ਬਿਨਾਂ ਬ੍ਰਾਈਡਲ ਲੁਕ ਕੰਪਲੀਟ ਨਹੀਂ ਹੋਵੇਗੀ ਪਰ ਅਜਿਹਾ ਕੁਝ ਨਹੀਂ ਹੈ। ਅੱਜਕਲ ਬ੍ਰਾਈਡਲ 'ਚ ਤੁਹਾਨੂੰ ਫਲੈਟਸ ਫੁਟਵੀਅਰਸ ਦੀਆਂ ਵੀ ਢੇਰ ਸਾਰੀਆਂ ਆਪਸ਼ਨਜ਼ ਮਿਲ ਜਾਣਗੀਆਂ।


1. ਐਂਬ੍ਰਾਇਡਰੀ ਸ਼ੂਜ਼
ਬਹੁਤ ਸਾਰੀਆਂ ਲੜਕੀਆਂ ਹੀਲ ਜਾਂ ਸੈਂਡਲ ਦੀ ਥਾਂ ਸ਼ੂਜ਼ 'ਚ ਕੰਫਰਟੇਬਲ ਮਹਿਸੂਸ ਕਰਦੀਆਂ ਹਨ। ਅਜਿਹੀ ਹਾਲਤ 'ਚ ਇਨ੍ਹਾਂ ਲੜਕੀਆਂ ਦਾ ਵਿਆਹ ਵਾਲੇ ਦਿਨ ਸਪੈਸ਼ਲ ਹਾਈ ਹੀਲਸ ਪਹਿਨਣਾ ਖਤਰੇ ਵਾਲਾ ਕੰਮ ਹੋ ਸਕਦਾ ਹੈ। ਤੁਸੀਂ ਵਿਆਹ 'ਤੇ ਹੈਵੀ ਬ੍ਰਾਈਡਲ ਵਰਕ ਵਾਲੇ ਬੋਗਸ ਸਨੀਕਰ ਟ੍ਰਾਈ ਕਰ ਸਕਦੇ ਹੋ। ਤੁਹਾਡਾ ਯੂਨੀਕ ਫੈਸ਼ਨ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ।
2. ਵੈੱਜ ਹੀਲ
ਹੀਲ ਹੀ ਪਹਿਨਣਾ ਚਾਹੁੰਦੇ ਹੋ ਤਾਂ ਵੈੱਜ ਹੀਲ ਫੁਟਵੀਅਰ ਟ੍ਰਾਈ ਕਰੋ। ਇਸ ਤਰ੍ਹਾਂ ਦੀ ਪਲੇਟਫਾਰਮ ਹੀਲ 'ਚ ਪੈਰ ਮੁੜਨ ਦਾ ਡਰ ਘੱਟ ਰਹਿੰਦਾ ਹੈ ਅਤੇ ਤੁਸੀਂ ਕੰਫਰਟੇਬਲ ਵੀ ਰਹਿੰਦੇ ਹੋ।
3. ਬ੍ਰਾਈਡਲ ਪੰਜਾਬੀ ਜੁੱਤੀ
ਪੰਜਾਬੀ ਜੁੱਤੀ ਦਾ ਫੈਸ਼ਨ ਇਨ੍ਹੀਂ ਦਿਨੀਂ ਖੂਬ ਟ੍ਰੈਂਡ 'ਚ ਹੈ। ਆਪਣੀ ਬ੍ਰਾਈਡਲ ਫੁਟਵੀਅਰ ਦੀ ਚੋਣ ਵਿਚ ਵੀ ਤੁਸੀਂ ਇਸ ਨੂੰ ਆਪਟ ਕਰ ਸਕਦੇ ਹੋ। ਇਸ 'ਚ ਤੁਹਾਨੂੰ ਹਰ ਰੰਗ 'ਚ ਹੈਵੀ ਤਿੱਲਾ-ਸਿੱਪੀ-ਮੋਤੀ ਤੇ ਹੋਰ ਵਰਕ 4. ਵੀ ਮਿਲ ਜਾਵੇਗਾ।


4.ਫਲੈਟਸ ਤੇ ਹੋਰ ਫੁਟਵੀਅਰਸ
ਤੁਸੀਂ ਫਲੈਟਸ 'ਚ ਕੋਲਹਾਪੁਰੀ ਸਟਾਈਲ 'ਚ ਤਿਆਰ ਕੀਤੀ ਅੰਗੂਠੇ ਵਾਲੀ ਸੈਂਡਲ ਬੈਲਰੀਨਾ ਸਟਾਈਲ ਬੈਲੀ ਤੇ ਹੋਰ ਹੈਵੀ ਵਰਕ ਸਲੀਪਰ ਆਦਿ ਵੀ ਟ੍ਰਾਈ ਕਰ ਸਕਦੇ ਹੋ।