ਇਨ੍ਹਾਂ ਤਰੀਕਿਆਂ ਨਾਲ ਬੀਮਾਰ ਬੱਚੇ ਨੂੰ ਕਰੋ Entertain

11/14/2018 3:47:04 PM

ਨਵੀਂ ਦਿੱਲੀ— ਬੀਮਾਰ ਬੱਚੇ ਨੂੰ ਬਹੁਤ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ ਜਦੋਂ ਉਸ ਦੀ ਤਬੀਅਤ ਖਰਾਬ ਹੁੰਦੀ ਹੈ ਤਾਂ ਉਹ ਇੰਨਾ ਜ਼ਿਆਦਾ ਚਿੜਚਿੜਾ ਹੋ ਜਾਂਦਾ ਹੈ ਕਿ ਮਾਂ ਦੀ ਝੋਲੀ 'ਚੋਂ ਉਤਰਣ ਦਾ ਨਾਂ ਹੀ ਨਹੀਂ ਲੈਂਦਾ। ਬੁਖਾਰ 'ਚ ਉਸ ਨੂੰ ਘਰ ਤੋਂ ਬਾਹਰ ਜਾਣ ਦੇਣਾ ਵੀ ਠੀਕ ਨਹੀਂ, ਅਜਿਹੇ 'ਚ ਕੁਝ ਤਰੀਕੇ ਅਪਣਾ ਕੇ ਤੁਸੀਂ ਘਰ 'ਚ ਹੀ ਉਸ ਨੂੰ ਖੇਡਣ ਦੇ ਸਕਦੇ ਹੋ। ਇਸ ਤਰ੍ਹਾਂ ਬੱਚਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਵੀ ਰਹੇਗਾ ਅਤੇ ਖੇਡਣ ਨਾਲ ਉਹ ਚੰਗਾ ਵੀ ਮਹਿਸੂਸ ਕਰਨ ਲੱਗੇਗਾ। 
 

1. ਐਨਿਮੇਟਿਡ ਮੂਵੀ ਦਿਖਾਓ
ਬੱਚਾ ਜਦੋਂ ਬੀਮਾਰ ਹੋਵੇ ਤਾਂ ਉਸ ਨੂੰ ਬੋਰੀਅਤ ਮਹਿਸੂਸ ਨਾ ਹੋਣ ਦਿਓ ਉਸ ਦੇ ਨਾਲ ਬੈਠ ਕੇ ਫਨੀ ਜਾਂ ਐਨਿਮੇਟਿਡ ਮੂਵੀ ਦੇਖੋ। 
 

2. ਪੁਰਾਣੀਆਂ ਗੱਲਾਂ ਸੁਣਾਓ
ਬੱਚੇ ਆਪਣੀ ਛੋਟੀ ਉਮਰ 'ਚ ਬਿਤਾਏ ਪਲਾਂ ਦੇ ਕਿੱਸੇ ਬਹੁਤ ਦਿਲਚਸਪੀ ਨਾਲ ਸੁਣਦੇ ਹਨ। ਇਸ ਸਮੇਂ ਤੁਸੀਂ ਉਨ੍ਹਾਂ ਦੀ ਪੁਰਾਣੀਆਂ ਤਸਵੀਰਾਂ ਅਤੇ ਵੀਡੀਓ ਉਨ੍ਹਾਂ ਨੂੰ ਦਿਖਾ ਸਕਦੇ ਹੋ। ਇਸ ਨਾਲ ਉਹ ਚੰਗਾ ਮਹਿਸੂਸ ਕਰੇਗਾ।
 

3. ਬੋਰਡ ਗੇਮਸ 
ਜਦੋਂ ਬੱਚਾ ਬਾਹਰ ਜਾਣ 'ਚ ਅਸਮਰਥ ਹੋਵੇ ਤਾਂ ਇਸ ਨੂੰ ਬਿਸਤਰ 'ਤੇ ਬਿਠਾ ਕੇ ਬੋਰਡ ਗੇਮਸ ਖਿਡਾ ਸਕਦੇ ਹੋ। ਲੂਡੋ ਅਤੇ ਸਕ੍ਰੈਬਲ ਵਰਗੀਆਂ ਗੇਮਸ ਇਸ ਲਈ ਬੈਸਟ ਆਪਸ਼ਨ ਹੈ। 
 

4. ਛੁੱਟੀਆਂ ਪਲਾਨ ਕਰੋ
ਬੱਚੇ ਦਾ ਬੀਮਾਰੀ ਤੋਂ ਦਿਮਾਗ ਹਟਾਉਣ ਲਈ ਉਸ ਦੇ ਨਾਲ ਛੁੱਟੀਆਂ ਪਲਾਨ ਕਰੋ। ਤੁਸੀਂ ਖੂਬਸੂਰਤ ਥਾਂਵਾ ਦੀ ਆਨਲਾਈਨ ਤਸਵੀਰਾਂ ਦਿਖਾ ਕੇ ਉਨ੍ਹਾਂ ਦਾ ਮਨ ਖੁਸ਼ ਕਰੋ। 
 

5. ਬੱਚੇ 'ਤੇ ਪਿਆਰ ਜਤਾਓ
ਬੱਚੇ ਨੂੰ ਇਸ ਸਮੇਂ ਪਿਆਰ ਦੀ ਬਹੁਤ ਜ਼ਰੂਰਤ ਹੁੰਦੀ ਹੈ ਉਸ ਨੂੰ ਡਾਂਟਨ ਦੀ ਬਜਾਏ ਪਿਆਰ ਨਾਲ ਆਪਣੀ ਗੋਦ 'ਚ ਬਿਠਾਓ ਅਤੇ ਅਜਿਹਾ ਮਹਿਸੂਸ ਕਰਵਾਓ ਕਿ ਉਹ ਤੁਹਾਡੇ ਲਈ ਕਿੰਨਾ ਸਪੈਸ਼ਲ ਹੈ। ਉਸ ਦੀ ਕੇਅਰ ਕਰੋ ਵਾਲ ਬਣਾਓ, ਨੇਲ ਕੱਟੋ, ਮਸਾਜ ਕਰੋ। 
 

6. ਕਹਾਣੀਆਂ ਸੁਣਾਓ
ਬੱਚੇ ਜਾਦੂ ਅਤੇ ਪਰੀਆਂ ਦੀਆਂ ਕਹਾਣੀਆਂ ਬਹੁਤ ਦਿਲਚਸਪੀ ਨਾਲ ਸੁਣਦੇ ਹਨ। ਉਸ ਨੂੰ ਸਵਾਉਣ ਲਈ ਕਹਾਣੀਆਂ ਸੁਣਾਓ ਇਸ ਨਾਲ ਬੱਚੇ ਨੂੰ ਚੰਗੀ ਨੀਂਦ ਆਵੇਗੀ।

Neha Meniya

This news is Content Editor Neha Meniya