ਇੱਥੇ ਔਰਤਾਂ ਕਟਵਾ ਲੈਂਦੀਆਂ ਹਨ ਆਪਣਾ ਸਰੀਰ, ਜਾਣੋ ਕਾਰਨ

09/11/2017 6:10:24 PM

ਨਵੀਂ ਦਿੱਲੀ— ਸ਼ਾਇਦ ਹੀ ਦੁਨੀਆਂ ਵਿਚ ਕੋਈ ਅਜਿਹੀ ਲੜਕੀ ਹੋਵੇਗੀ ਜੋ ਖੂਬਸੂਰਤ ਨਾ ਦਿੱਖਣਾ ਚਾਹੁੰਦੀ ਹੋਵੇ। ਅੱਜਕਲ ਤਾਂ ਲੜਕੀਆਂ ਆਪਣੀ ਖੂਬਸੂਰਤੀ ਨੂੰ ਨਿਖਾਰਣ ਲਈ ਨਵੇਂ-ਨਵੇਂ ਤਰੀਕੇ ਲੱਭਦੀਆਂ ਹਨ। ਕੁਝ ਦੇਸ਼ਾਂ ਵਿਚ ਤਾਂ ਖੂਬਸੂਰਤ ਦਿੱਖਣ ਲਈ ਔਰਤਾਂ ਨੂੰ ਅਜੀਬੋ-ਗਰੀਬ ਅਤਿਆਚਾਰ ਵੀ ਸਹਿਣੇ ਪੈਂਦੇ ਹਨ। ਅੱਜ ਅਸੀਂ ਤੁਹਾਨੂੰ ਇਥੋਪੀਆ ਦੇ ਅਜਿਹੇ ਹੀ ਕੁਝ ਰੀਤੀ-ਰਿਵਾਜਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਔਰਤਾਂ ਨੂੰ ਬਲੇਡ ਨਾਲ ਕੱਟਿਆ ਜਾਂਦਾ ਹੈ। 
ਇਹ ਪਰੰਪਰਾਂ ਇਥੋਪੀਆ ਦੇ ਸੁਰਮਾ ਜਨਜਾਤੀ ਦੀ ਹੈ। ਇੱਥੋ ਦੇ ਲੋਕਾਂ ਦਾ ਮੰਨਣਾ ਹੈ ਕਿ ਬਲੇਡ ਨਾਲ ਜਖਮ ਕਰਨ ਨਾਲ ਲੜਕੀਆਂ ਖੂਬਸੂਰਤ ਦਿੱਖਦੀਆਂ ਹਨ। ਇੱਥੋਂ ਦੀਆਂ ਔਰਤਾਂ ਦੇ ਸਰੀਰ 'ਤੇ ਬਲੇਡ ਨਾਲ ਵੱਖ-ਵੱਖ ਤਰ੍ਹਾਂ ਦੀਆਂ ਆਕਰੀਤੀਆਂ ਬਣਾਈਆਂ ਜਾਂਦੀਆਂ ਹਨ ਤਾਂ ਕਿ ਖੂਬਸੂਰਤ ਦਿੱਖ ਸਕੱਣ। ਇਸ ਤੋਂ ਇਲਾਵਾ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਜੋ ਲੜਕੀ ਇਸ ਦਰਦ ਨੂੰ ਚੁਪਚਾਪ ਸਹਿ ਲੈਂਦੀ ਹੈ ਉਹ ਚੰਗੀ ਪਤਨੀ ਬਣ ਸਕਦੀ ਹੈ। 
ਅਸਲ ਵਿਚ ਲੜਕੀਆਂ ਨੂੰ ਮਜ਼ਬੂਰਨ ਆਪਣਾ ਸਰੀਰ ਬਲੇਡ ਨਾਲ ਕਟਵਾਉਣਾ ਪੈਂਦਾ ਹੈ ਕਿਉਂਕਿ ਇੱਥੋਂ ਦੇ ਲੜਕੀਆਂ ਨੂੰ ਅਜਿਹੀਆਂ ਔਰਤਾਂ ਪਸੰਦ ਨਹੀਂ ਆਉਂਦੀਆਂ ਜਿਨ੍ਹਾਂ ਦੇ ਸਰੀਰ 'ਤੇ ਬਲੇਡ ਦੇ ਜਖਮ ਨਾ ਬਣੇ ਹੋਣ। ਇਹ ਜਖਮ ਪੈਟਰਨ 'ਤੇ ਕੀਤੇ ਜਾਂਦੇ ਹਨ ਜਿਸ ਨਾਲ ਜਖਮ ਕਰਨ 'ਤੇ ਡਿਜ਼ਾਈਨ ਬਣ ਜਾਵੇ।