ਘਰ ਦੀ ਰਸੋਈ ’ਚ ਇੰਝ ਬਣਾਓ ਮਿਕਸ ਸਬਜ਼ੀਆਂ ਦਾ ਸੂਪ

01/04/2021 5:09:37 PM

ਨਵੀਂ ਦਿੱਲੀ: ਸੂਪ ਮੁੱਖ ਤੌਰ ‘ਤੇ ਤਰਲ ਭੋਜਨ ਹੈ, ਆਮ ਤੌਰ ‘ਤੇ ਕੋਸਾ ਜਾਂ ਗਰਮ (ਜਾਂ ਠੰਡਾ) ਪਰੋਸਿਆ ਜਾਂਦਾ ਹੈ ਜੋ ਕਿ ਸਟਾਕ, ਜੂਸ, ਪਾਣੀ ਜਾਂ ਕਿਸੇ ਹੋਰ ਤਰਲ ਨਾਲ ਮੀਟ ਅਤੇ ਸਬਜ਼ੀਆਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਸੂਪ ਦੀ ਪਛਾਣ ਸਬਜ਼ੀ ਜਾਂ ਮੀਟ ਨੂੰ ਤਰਲ ਪਦਾਰਥ ਜਿਵੇਂ ਕਿ ਜੂਸ, ਪਾਣੀ ਕਿਸੇ ਹੋਰ ਤਰਲ ਨਾਲ ਉਬਾਲ ਕੇ ਬਣਾਇਆ ਜਾਂਦਾ ਹੈ ਜਿਸ ’ਚ ਹਰ ਮਿਲਾਈ ਚੀਜ਼ ਦਾ ਸੁਆਦ ਹੁੰਦਾ ਹੈ। ਸਰਦੀਆਂ ‘ਚ ਸ਼ਾਕਾਹਾਰੀ ਲੋਕਾਂ ਲਈ ਮਿਕਸ ਸਬਜ਼ੀਆਂ ਦਾ ਸੂਪ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸੂਪ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ
ਸਮੱਗਰੀ : ਮਟਰ, ਗਾਜ਼ਰ, ਫ਼ਲੀਆਂ, ਗੋਭੀ, ਸਵੀਟ ਕਾਰਨ, ਗੰਢੇ, ਹਰੇ ਗੰਢੇ, ਸ਼ਿਮਲਾ ਮਿਰਚ, ਇਕ ਨਿੰਬੂ ਅਤੇ ਇਕ ਚਮਚ ਅਦਰਕ ਅਤੇ ਲਸਣ ਲਓ ਅਤੇ ਸਬਜ਼ੀਆਂ ਨੂੰ ਬਰੀਕ-ਬਰੀਕ ਕੱਟ ਲਵੋ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਵਿਧੀ:
ਸਭ ਤੋਂ ਪਹਿਲਾਂ ਕੜਾਹੀ ‘ਚ ਮੱਖਣ ਪਾਓ।
ਮੱਖਣ ਗਰਮ ਹੋਣ ਤੋਂ ਬਾਅਦ ਉਸ ’ਚ ਗੰਢੇ ਪਾਉਣ ਦੇ ਬਾਅਦ ਉਸ ’ਚ ਕੱਟਿਆ ਹੋਇਆ ਹਰਾ ਗੰਢਾ ਪਾ ਦਿਓ।
ਗੰਢੇ ਤੋਂ ਬਾਅਦ ਇਸ ’ਚ ਕੜੀ ਪੱਤਾ ਪਾ ਦਿਓ, 2-3 ਮਿੰਟ ਤੱਕ ਇਸ ਨੂੰ ਪੱਕਣ ਦਿਓ
ਇਸ ਤੋਂ ਇਸ ਵਿੱਚ ਫਲੀਆਂ, ਗੋਭੀ ਅਤੇ ਬਾਕੀ ਦੀਆਂ ਸਾਰੀਆਂ ਸਬਜ਼ੀਆਂ ਕੜਾਹੀ ’ਚ ਪਾ ਕੇ ਮਿਕਸ ਕਰ ਲਓ।
2-3 ਮਿੰਟ ਸਬਜ਼ੀਆਂ ਨੂੰ ਭੁੰਨਣ ਤੋਂ ਬਾਅਦ ਇਸ ’ਚ 3 ਵੱਡੇ ਗਲਾਸ ਪਾਣੀ ਪਾ ਦਿਓ।
ਪਾਣੀ ਪਾਉਣ ਤੋਂ ਬਾਅਦ ਇਸ ’ਚ ਸਵੀਟ ਕਾਰਨ ਪਾ ਦਿਓ।

ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ
ਸਵਾਦ ਅਨੁਸਾਰ ਲੂਣ ਪਾਓ
ਜਦੋਂ ਤੱਕ ਸਬਜ਼ੀਆਂ ਨਰਮ ਨਹੀਂ ਹੋ ਜਾਂਦੀਆਂ ਉਦੋਂ ਤੱਕ ਉਨ੍ਹਾਂ ਸਬਜ਼ੀਆਂ ਨੂੰ ਉਬਾਲਦੇ ਰਹੋ।
ਲਓ ਜੀ ਤੁਹਾਨੂੰ ਮਿਕਸ ਸਬਜ਼ੀਆਂ ਦਾ ਸੂਪ ਬਣ ਕੇ ਤਿਆਰ ਹੈ। ਇਸ ਨੂੰ ਆਪ ਵੀ ਖਾਓ ਅਤੇ ਪਰਿਵਾਰ ਵਾਲਿਆਂ ਨੂੰ ਵੀ ਖਾਣ ਲਈ ਦਿਓ। 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

Aarti dhillon

This news is Content Editor Aarti dhillon