ਇੱਥੇ ਕਿਸ਼ਤੀ ਵਾਂਗ ਪਾਣੀ 'ਤੇ ਤਰਦੇ ਹਨ ਘਰ, ਹੋਟਲ ਅਤੇ ਦੁਕਾਨਾਂ

12/13/2018 6:12:28 PM

ਨਵੀਂ ਦਿੱਲੀ— ਦੁਨੀਆ 'ਚ ਅਜਿਹੇ ਬਹੁਤ ਸਾਰੇ ਫਲੋਟਿੰਗ ਹੋਟਲ ਹਨ ਜੋ ਹਰ ਕਿਸੇ ਦਾ ਮਨ ਮੌਹ ਲੈਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਫਲੋਟਿੰਗ ਪਿੰਡ ਬਾਰੇ ਦੱਸਣ ਜਾ ਰਹੇ ਹਾਂ। ਜੀ ਹਾਂ ਇਸ ਅਨੋਖੇ ਪਿੰਡ 'ਚ ਹੋਟਲ, ਘਰ ਅਤੇ ਦੁਕਾਨਾਂ ਸਾਰਾ ਪਾਣੀ ਦੇ ਉੱਪਰ ਤਰਦਾ ਹੈ। ਅਸਲ 'ਚ ਇਸ ਖੂਬਸੂਰਤ ਪਿੰਡ ਨੂੰ ਲੋਕਾਂ ਨੇ ਇਸ ਲਈ ਬਣਾਇਆ ਸੀ ਤਾਂ ਕਿ ਲੋਕਾਂ ਨੂੰ ਗੁਲਾਮੀ ਨਾ ਕਰਨੀ ਪਵੇ ਪਰ ਹੁਣ ਇਸ ਪਿੰਡ ਨੂੰ ਦੇਖਣ ਲਈ ਟੂਰਿਸਟ ਦੂਰ-ਦੂਰ ਤੋਂ ਆ ਰਹੇ ਹਨ।

ਪੱਛਮੀ ਅਫਰੀਕਾ ਦੇ ਬੇਨਿਨ 'ਚ ਗੇਨਵੀ ਨਾਂ ਦੇ ਇਸ ਅਨੋਖੇ ਪਿੰਡ 'ਚ 20 ਹਜ਼ਾਰ ਲੋਕਾਂ ਦੀ ਆਬਾਦੀ ਹੈ। ਨੋਕੋਊ ਲੇਕ 'ਤੇ ਬਸੇ ਇਸ ਪਿੰਡ 'ਚ ਜ਼ਿਆਦਾਤਰ ਲੋਕ ਝੀਲ ਦੇ ਵਿਚਾਲੇ ਰਹਿੰਦੇ ਹਨ। ਝੀਲ 'ਤੇ ਵਸਿਆ ਇਹ ਦੁਨੀਆ ਦਾ ਸਭ ਤੋਂ ਵੱਡਾ ਪਿੰਡ ਹੈ, ਜਿਸ ਨੂੰ ਦੇਖਣ ਲਈ ਟੂਰਿਸਟ ਵੀ ਦੂਰ-ਦੂਰ ਤੋਂ ਆ ਰਹੇ ਹਨ।

ਤੋਫਿਨੂ ਸਮੁਦਾਇ ਦੇ ਲੋਕਾਂ ਨੇ ਖੁਦ ਦੀ ਸੁਰੱਖਿਆ ਦੇ ਲਈ ਇੱਥੇ ਵਸਣ ਦਾ ਫੈਸਲਾ ਕੀਤਾ। ਫੋਨ ਨਾਂ ਦੀ ਜਨਜਾਤੀ ਇਨ੍ਹਾਂ ਲੋਕਾਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁਦੀ ਸੀ ਪਰ ਧਾਰਮਿਕ ਕਾਰਨਾਂ ਨਾਲ ਉਹ ਪਾਣੀ 'ਚ ਪ੍ਰਵੇਸ਼ ਨਹੀਂ ਕਰ ਸਕਦੇ ਸੀ। ਇਸ ਲਈ  ਉਨ੍ਹਾਂ ਨੇ ਤੋਫਿਨੂ ਸਮੁਦਾਇ ਦੇ ਲੋਕਾਂ ਗੁਲਾਮ ਨਹੀਂ ਬਣਾਇਆ। ਇਸ ਤੋਂ ਬਾਅਦ ਤੋਫਿਨੁ ਸਮੁਦਾਇ ਨੇ ਇੱਥੇ ਇਕ ਪਿੰਡ ਬਣਾ ਲਿਆ।

ਇਸ ਪਿੰਡ 'ਚ ਘਰ, ਦੁਕਾਨਾਂ ਅਤੇ ਹੋਟਲ ਸਾਰਾ ਕੁਝ ਅਜਿਹੀ ਲਕੜੀ ਨਾਲ ਬਣਿਆ ਹੋਇਆ ਹੈ ਜੋ ਕਿ ਝੀਲ ਦੇ ਉੱਪਰ ਆਸਾਨੀ ਨਾਲ ਤਰਦਾ ਹੈ। ਇਸ ਝੀਲ ਦੇ ਉੱਪਰ ਫਲੋਟਿੰਗ ਬਾਜ਼ਾਰ ਵੀ ਲਗਾਇਆ ਜਾਂਦਾ ਹੈ। ਹਾਲਾਂਕਿ ਇਨ੍ਹਾਂ ਲੋਕਾਂ ਦੇ ਕੋਲ ਜ਼ਮੀਨ ਦਾ ਇਕ ਵੀ ਟੁੱਕੜਾ ਨਹੀਂ ਹੈ, ਜੋ ਕਿ ਇਨ੍ਹਾਂ ਨੇ ਖੁਦ ਤਿਆਰ ਕੀਤਾ ਹੋਵੇ ਪਰ ਉਸ 'ਤੇ ਇਸ ਪਿੰਡ ਦੇ ਲੋਕਾਂ ਨੇ ਬੱਚਿਆਂ ਲਈ ਸਕੂਲ ਬਣਾਇਆ ਹੈ।

ਬੇਨਿਸ ਆਫ ਅਫਰੀਕਾ ਦੇ ਨਾਂ ਤੋਂ ਵੀ ਪਛਾਣੇ ਜਾਣ ਵਾਲੇ ਇਸ ਪਿੰਡ 'ਚ ਲੋਕ ਮੱਛੀ ਪਾਲਣ ਦਾ ਕੰਮ ਕਰਦੇ ਹਨ। ਗੇਨਵੀ ਨੂੰ 1996 'ਚ ਯੂਨੈਸਕੋ ਨੇ ਵਰਲਡ ਹੈਰੀਟੇਜ਼ ਲਿਸਟ 'ਚ ਸ਼ਾਮਲ ਕੀਤਾ ਸੀ। ਇੱਥੇ ਲੇਕ ਦੀ ਸੈਰ ਕਰਨ ਲਈ ਕਿਸ਼ਤੀਆਂ ਨੂੰ ਕਿਰਾਏ 'ਤੇ ਦਿੱਤਾ ਜਾਂਦਾ ਹੈ। ਆਪਣੇ ਅਨੋਖੇ ਕਲਚਰ ਕਾਰਨ ਇਹ ਪਿੰਡ ਕਾਫੀ ਪ੍ਰਸਿੱਧ ਹੋਇਆ ਹੈ ਅਤੇ ਪਾਪੂਲਰ ਟੂਰਿਸਟ ਪਲੇਸ ਦੇ ਤੌਰ 'ਤੇ ਜਾਣਿਆ ਗਿਆ ਹੈ।
 

Neha Meniya

This news is Content Editor Neha Meniya