ਹੱਥਾਂ ਨੂੰ ਕੋਮਲ ਅਤੇ ਸਾਫ਼-ਸੁਥਰਾ ਬਣਾਉਣ ਲਈ ਐਲੋਵੇਰਾ ਸਣੇ ਇਹ ਘਰੇਲੂ ਨੁਕਤੇ ਆਉਣਗੇ ਤੁਹਾਡੇ ਕੰਮ

06/16/2021 4:52:02 PM

ਨਵੀਂ ਦਿੱਲੀ: ਕੋਰੋਨਾ ਤੋਂ ਬਚਣ ਲਈ ਹੱਥਾਂ ਦੀ ਸਾਫ਼ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਇਸ ਦੇ ਨਾਲ ਕੁਝ ਲੋਕ ਵਾਰ-ਵਾਰ ਹੱਥਾਂ ਨੂੰ ਸੈਨੇਟਾਈਜ਼ਰ ਅਤੇ ਸਾਬਣ ਨਾਲ ਸਾਫ਼ ਕਰ ਰਹੇ ਹਨ। ਇਸ ਨਾਲ ਸੁਰੱਖਿਆ ਤਾਂ ਹੋ ਰਹੀ ਹੈ ਪਰ ਇਸ ਦੇ ਕਾਰਨ ਕਈ ਲੋਕਾਂ ਨੂੰ ਹੱਥਾਂ ਦਾ ਰੁੱਖਾਪਣ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਲੋੜ ਤੋਂ ਜ਼ਿਆਦਾ ਸਾਬਣ ਅਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਨਾਲ ਹੱਥਾਂ ’ਚ ਖਾਰਸ਼, ਜਲਨ ਵੀ ਹੋ ਸਕਦੀ ਹੈ। ਅਜਿਹੇ ’ਚ ਅੱਜ ਅਸੀਂ ਤੁਹਾਨੂੰ ਕੁਝ ਖ਼ਾਸ ਘਰੇਲੂ ਉਪਾਅ ਦੱਸਦੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਹੱਥਾਂ ਨੂੰ ਕੋਮਲ, ਮੁਲਾਇਮ ਅਤੇ ਚਮਕਦਾਰ ਬਣਾ ਕੇ ਰੱਖ ਸਕਦੇ ਹੋ।


ਨਾਰੀਅਲ ਤੇਲ
ਰੁੱਖੀ ਅਤੇ ਬੇਜਾਨ ਚਮੜੀ ਨੂੰ ਪੋਸ਼ਿਤ ਕਰਨ ਲਈ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ’ਚ ਮੌਜੂਦ ਐਂਟੀ-ਇੰਫਲਾਮੈਂਟਰੀ, ਐਂਟੀ-ਬੈਕਟੀਰੀਅਲ ਗੁਣ ਸਕਿਨ ਨੂੰ ਡੂੰਘਾਈ ਤੋਂ ਪੋਸ਼ਣ ਦੇਣਗੇ। ਇਸ ਲਈ ਦਿਨ ’ਚ 2 ਤੋਂ 3 ਵਾਰ ਹੱਥਾਂ ’ਤੇ ਨਾਰੀਅਲ ਤੇਲ ਨਾਲ ਮਾਲਿਸ਼ ਕਰੋ।


ਸ਼ਹਿਦ
ਸ਼ਹਿਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ,ਐਂਟੀ-ਇੰਫਲਾਮੈਂਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਤੁਸੀਂ ਸਕਿਨ ਨੂੰ ਮੁਲਾਇਮ ਅਤੇ ਜਵਾਨ ਬਣਾਏ ਰੱਖਣ ਲਈ ਸ਼ਹਿਦ ਦੀ ਵਰਤੋਂ ਕਰ ਸਕਦੀ ਹੈ। ਇਸ ਲਈ ਸ਼ਹਿਦ ਦੀਆਂ ਕੁਝ ਬੂੰਦਾਂ ਨਾਲ ਹੱਥਾਂ ਦੀ 5 ਮਿੰਟ ਤੱਕ ਮਾਲਿਸ਼ ਕਰੋ। ਬਾਅਦ ’ਚ ਕੋਸੇ ਪਾਣੀ ਨਾਲ ਇਸ ਨੂੰ ਸਾਫ਼ ਕਰ ਲਓ। ਇਸ ਨਾਲ ਸੈਨੇਟਾਈਜ਼ਰ ਦੇ ਕਾਰਨ ਰੁੱਖੀ ਅਤੇ ਖਰਾਬ ਹੋਈ ਸਕਿਨ ਡੂੰਘਾਈ ਤੋਂ ਪੋਸ਼ਣ ਮਿਲੇਗਾ। ਅਜਿਹੇ ’ਚ ਤੁਹਾਡੇ ਹੱਥ ਪਹਿਲਾਂ ਤੋਂ ਜ਼ਿਆਦਾ ਕੋਮਲ, ਸਾਫ਼ ਅਤੇ ਜਵਾਨ ਨਜ਼ਰ ਆਉਣਗੇ। 


ਐਲੋਵੇਰਾ ਜੈੱਲ
ਸਕਿਨ ਕੇਅਰ ਲਈ ਐਲੋਵੇਰਾ ਜੈੱਲ ਸਭ ਤੋਂ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਸਕਿਨ ਨੂੰ ਡੂੰਘਾਈ ਤੋਂ ਸਾਫ਼ ਕਰਕੇ ਰਿਪੇਅਰ ਕਰਦੀ ਹੈ। ਨਾਲ ਹੀ ਸੈਨੇਟਾਈਜ਼ਰ ਲਗਾਉਣ ਨਾਲ ਚਮੜੀ ’ਚ ਹੋਣ ਵਾਲੀ ਜਲਨ, ਖਾਰਸ਼ ਅਤੇ ਰੈਸ਼ੇਜ ਅਤੇ ਡਰਾਈਨੈੱਸ ਤੋਂ ਛੁਟਕਾਰਾ ਮਿਲੇਗਾ। ਇਸ ਲਈ ਥੋੜ੍ਹੇ ਜਿਹੇ ਐਲੋਵੇਰਾ ਜੈੱਲ ਨੂੰ ਲੈ ਕੇ ਹੱਥਾਂ ਦੀ 5-10 ਮਿੰਟ ਤੱਕ ਮਾਲਿਸ਼ ਕਰੋ। ਬਾਅਦ ’ਚ ਕੋਸੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ। ਤੁਸੀਂ ਚਾਹੇ ਤਾਂ ਇਸ ਨੂੰ ਰਾਤ ਭਰ ਲਗਾ ਕੇ ਰਹਿਣ ਵੀ ਦੇ ਸਕਦੀ ਹੋ।


ਮਸਾਕ ਲਗਾਓ
ਤੁਸੀਂ ਹੱਥਾਂ ’ਤੇ ਨਮੀ ਬਣਾਏ ਰੱਖਣ ਲਈ ਮਾਸਕ ਦੀ ਵਰਤੋਂ ਵੀ ਕਰ ਸਕਦੀ ਹੈ। ਇਸ ਨਾਲ ਸਕਿਨ ਦਾ ਰੁੱਖਾਪਨ ਦੂਰ ਹੋ ਕੇ ਲੰਬੇ ਸਮੇਂ ਤੱਕ ਨਮੀ ਬਰਕਰਾਰ ਰਹੇਗੀ। ਨਾਲ ਹੀ ਸੈਨੇਟਾਈਜ਼ਰ ਨਾਲ ਖਰਾਬ ਹੋਈ ਸਕਿਨ ਰਿਪੇਅਰ ਹੋਵੇਗੀ। ਇਸ ਲਈ ਸ਼ਿਆ ਬਟਰ, ਕੋਕੋ ਬਟਰ ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਮੁਲਤਾਨੀ ਮਿੱਟੀ ’ਚ ਗੁਲਾਬ ਜਲ, ਵਿਟਾਮਿਨ ਈ ਮਿਲਾ ਕੇ ਵੀ ਲਗਾ ਸਕਦੇ ਹੋ। ਇਸ ਨਾਲ ਹੱਥਾਂ ਦਾ ਰੁੱਖਾਪਨ ਦੂਰ ਹੋ ਕੇ ਖੋਈ ਹੋਈ ਚਮਕ ਵਾਪਸ ਆਵੇਗੀ। 

Aarti dhillon

This news is Content Editor Aarti dhillon