ਵਾਲ ਝੜਨ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਇਹ ਟਿਪਸ

12/27/2020 4:22:20 PM

ਨਵੀਂ ਦਿੱਲੀ:ਸਰਦੀਆਂ ਦੀ ਸ਼ੁਰੂਆਤ ਹੁੰਦੇ ਹੀ ਵਾਲ ਝੜਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਕਈ ਵਾਰ ਇਹ ਸਮੱਸਿਆ ਇੰਨੀ ਵਧ ਜਾਂਦੀ ਹੈ ਕਿ ਰੋਜ਼ਾਨਾ ਝੜਦੇ ਵਾਲਾਂ ਨੂੰ ਦੇਖ ਦੇ ਲੋਕ ਤਣਾਅ 'ਚ ਰਹਿਣਾ ਸ਼ੁਰੂ ਕਰ ਦਿੰਦੇ ਹਨ। ਤਣਾਅ ਨਾਲ ਇਹ ਪ੍ਰੇਸ਼ਾਨੀ ਹੋਰ ਵਧ ਜਾਂਦੀ ਹੈ। ਅਜਿਹੇ 'ਚ ਤਣਾਅ ਲੈਣ ਦੀ ਬਜਾਏ ਕਿਉਂ ਨਾ ਵਾਲ ਧੋਂਦੇ ਅਤੇ ਸੁਕਾਉਣ ਸਮੇਂ ਕੁਝ ਗੱਲਾਂ ਦੀ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਟੁੱਟਦੇ-ਝੜਦੇ ਵਾਲਾਂ ਤੋਂ ਛੁੱਟਕਾਰਾ ਪਾਇਆ ਜਾ ਸਕੇ। ਤਾਂ ਚੱਲੋਂ ਜਾਣਦੇ ਹਾਂ ਸਰਦੀਆਂ 'ਚ ਵਾਲਾਂ ਦੀ ਖਾਸ ਦੇਖਭਾਲ ਦੇ ਕੁਝ ਆਸਾਨ ਟਿਪਸ...
ਚੰਗੀ ਤਰ੍ਹਾਂ ਧੋ ਲਓ ਵਾਲ
ਕਈ ਵਾਰ ਲੋਕ ਵਾਲ ਧੋਣ 'ਚ ਜਲਦਬਾਜ਼ੀ ਕਰ ਲੈਂਦੇ ਹਨ। ਜਿਸ ਵਜ੍ਹਾ ਨਾਲ ਵਾਲਾਂ 'ਚੋਂ ਸ਼ੈਂਪੂ ਚੰਗੀ ਤਰ੍ਹਾਂ ਨਾਲ ਨਹੀਂ ਨਿਕਲ ਪਾਉਂਦਾ। ਬਾਅਦ 'ਚ ਵਾਲਾਂ 'ਚ ਖਾਰਸ਼ ਅਤੇ ਕਈ ਵਾਲ ਫੰਗਸ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਜਦੋਂ ਵੀ ਵਾਲ ਧੋਵੋ ਤਸੱਲੀ ਦੇ ਨਾਲ ਚੰਗੀ ਤਰ੍ਹਾਂ ਵਾਲਾਂ 'ਚੋਂ ਸ਼ੈਂਪੂ ਜ਼ਰੂਰ ਕੱਢੋ।


ਗਰਮ ਪਾਣੀ ਤੋਂ ਕਰੋ ਪਰਹੇਜ਼
ਗਰਮ ਪਾਣੀ ਦੀ ਵਰਤੋਂ ਕਰਨ ਨਾਲ ਵਾਲਾਂ 'ਚ ਸਿਕਰੀ ਦੀ ਸਮੱਸਿਆ ਵਧਦੀ ਹੈ ਜਿਸ ਨਾਲ ਵਾਲਾਂ ਰੁਖੇ ਹੋ ਕੇ ਟੁਟਦੇ ਹਨ, ਅਜਿਹੇ 'ਚ ਵਾਲ ਧੋਂਦੇ ਸਮੇਂ ਤਾਜ਼ੇ ਪਾਣੀ ਦੀ ਹੀ ਵਰਤੋਂ ਕਰੋ। ਇਸ ਨਾਲ ਤੁਹਾਡੇ ਵਾਲ ਪੂਰੀਆਂ ਸਰਦੀਆਂ ਹੈਲਦੀ ਐਂਡ ਸ਼ਾਇਨੀ ਬਣੇ ਰਹਿਣਗੇ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਹੇਅਰ ਸਪਾ
ਸਰਦੀਆਂ 'ਚ ਵਾਲਾਂ ਨੂੰ ਡੈਮੇਜ ਹੋਣ ਤੋਂ ਬਚਾਉਣ ਲਈ ਮਹੀਨੇ 'ਚ 2 ਵਾਰ ਹੇਅਰ ਸਪਾ ਜ਼ਰੂਰ ਲਓ। ਅਜਿਹਾ ਕਰਨ ਨਾਲ ਵਾਲ ਘੱਟ ਡੈਮੇਜ ਹੋਣਗੇ। ਤੁਸੀਂ ਚਾਹੇ ਤਾਂ ਕੁਝ ਆਯੁਰਵੈਦਿਕ ਹੇਅਰ ਮਾਸਕ ਵੀ ਘਰ ਹੀ ਅਪਲਾਈ ਕਰ ਸਕਦੇ ਹਨ। ਸਰਦੀਆਂ 'ਚ ਪ੍ਰੋਟੀਨ ਯੁਕਤ ਹੇਅਰ ਮਾਸਕ ਤੁਹਾਡੇ ਲਈ ਫਾਇਦੇਮੰਦ ਰਹਿੰਦੇ ਹਨ।


ਹੇਅਰ ਸਟ੍ਰੇਟਨਿੰਗ
ਵਾਲਾਂ ਨੂੰ ਸਟ੍ਰੇਟ ਕਰਨ ਤੋਂ ਪਹਿਲਾਂ ਇਸ 'ਤੇ ਸੀਰਮ ਜ਼ਰੂਰ ਲਗਾਓ। ਅਜਿਹਾ ਕਰਨ ਨਾਲ ਵਾਲਾਂ 'ਤੇ ਆਰਟੀਫੀਸ਼ਲ ਹੀਟ ਦਾ ਜ਼ਿਆਦਾ ਅਸਰ ਨਹੀਂ ਪਵੇਗਾ। ਜਿਸ ਨਾਲ ਤੁਹਾਡੇ ਵਾਲ ਘੱਟ ਟੁੱਟਣਗੇ। ਕੋਸ਼ਿਸ ਕਰੋ ਹਫਤੇ 'ਚ ਨੂੰ 1 ਤੋਂ 2 ਵਾਰ ਹੀ ਹੇਅਰ ਸਟ੍ਰੇਟਨਰ ਦੀ ਵਰਤੋਂ ਕਰੋ।

ਹਫਤੇ 'ਚ ਦੋ ਹੀ ਵਾਰ ਕਰੋ ਆਇਲਿੰਗ
ਕਈ ਲੋਕ ਸਿਕਰੀ ਅਤੇ ਵਾਲਾਂ ਦੀਆਂ ਹੋਰ ਸਮੱਸਿਆਵਾਂ ਤੋਂ ਬਚਣ ਲਈ ਸਰਦੀਆਂ 'ਚ ਜ਼ਿਆਦਾ ਤੇਲ ਲਗਾ ਕੇ ਰੱਖਦੇ ਹਨ। ਪਰ ਹਰ ਸਮੇਂ ਵਾਲਾਂ 'ਚ ਤੇਲ ਲਗਾ ਕੇ ਰੱਖਣ ਨਾਲ ਇਨ੍ਹਾਂ 'ਤੇ ਧੂੜ-ਮਿੱਟੀ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਵਾਲ ਟੁੱਟਣ ਅਤੇ ਝੜਣ ਲੱਗਦੇ ਹਨ। ਅਜਿਹੇ 'ਚ ਹਫਤੇ 'ਚ ਦੋ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਆਇਲਿੰਗ ਕਰੋ ਅਤੇ ਸਵੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਵਾਲ ਵਾਸ਼ ਕਰ ਲਓ।

ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਵਾਲਾਂ ਨੂੰ ਸੁਕਾਉਣ ਦਾ ਤਰੀਕਾ
ਹੇਅਰ ਵਾਸ਼ ਕਰਨ ਦੇ ਬਾਅਦ ਵਾਲਾਂ ਨੂੰ ਜ਼ਿਆਦਾ ਰਗੜ ਕੇ ਨਾ ਸੁਕਾਓ। ਅਜਿਹਾ ਕਰਨ ਨਾਲ ਤੁਹਾਡੇ ਵਾਲ ਹੋਰ ਕਮਜ਼ੋਰ ਹੋਣਗੇ। ਵਾਲ ਵਾਸ਼ ਕਰਨ ਦੇ ਬਾਅਦ 10-15 ਮਿੰਟ ਤੱਕ ਸਿਰ 'ਤੇ ਤੌਲੀਆ ਬੰਨ੍ਹ ਕੇ ਰੱਖੋ ਅਤੇ ਉਸ ਦੇ ਬਾਅਦ ਖੁੱਲ੍ਹੇ ਛੱਡ ਦਿਓ।

 

ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 

Aarti dhillon

This news is Content Editor Aarti dhillon