ਘਰ ਦੀ ਰਸੋਈ ''ਚ ਇੰਝ ਬਣਾਓ ਛੋਲਿਆਂ ਦੀ ਦਾਲ ਦੇ ਕਟਲੈਟਸ

02/18/2021 10:18:34 AM

ਨਵੀਂ ਦਿੱਲੀ—ਸ਼ਾਮ ਦੀ ਚਾਹ ਦੇ ਨਾਲ ਕੁੱਝ ਕ੍ਰਿਸਪੀ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਸੀਂ ਛੋਲਿਆਂ ਦੀ ਦਾਲ ਦੇ ਕਟਲੈਟਸ ਬਣਾ ਸਕਦੇ ਹੋ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਇਨ੍ਹਾਂ ਨੂੰ ਬਣਾਉਣਾ ਵੀ ਬੇਹੱਦ ਆਸਾਨ ਹੈ। ਚੱਲੋ ਜਾਣਦੇ ਹਾਂ ਘਰ ‘ਚ ਛੋਲਿਆਂ ਦੀ ਦਾਲ ਦੇ ਕਟਲੈਟਸ ਬਣਾਉਣ ਦੀ ਆਸਾਨ ਵਿਧੀ ਬਾਰੇ …

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ
ਚਨਾ ਦਾਲ-1 ਕੱਪ (3-4 ਘੰਟਿਆਂ ਤੱਕ ਭਿਓਂ ਕੇ ਰੱਖੀ ਹੋਈ)
ਹਲਦੀ-1/2 ਚਮਚਾ
ਲਾਲ ਮਿਰਚ ਪਾਊਡਰ-1/2 ਚਮਚਾ
ਹਰੀ ਮਿਰਚ-2
ਲਸਣ- 2 ਕਲੀਆਂ
ਤੇਲ ਫਰਾਈ ਕਰਨ ਲਈ
ਲੂਣ ਸੁਆਦ ਮੁਤਾਬਕ

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ

ਕਟਲੈਟਸ ਬਣਾਉਣ ਦੀ ਰੈਸਿਪੀ
ਸਭ ਤੋਂ ਪਹਿਲੇ ਕਟਲੈਟਸ ਬਣਾਉਣ ਲਈ ਭਿਓਂਈ ਹੋਈ ਦਾਲ ਨੂੰ ਮਿਕਸੀ ‘ਚ ਪਾ ਕੇ ਪੀਸ ਲਓ। ਫਿਰ ਇਸ ‘ਚ ਹਲਦੀ, ਲਾਲ ਮਿਰਚ ਪਾਊਡਰ, ਹਰੀਆਂ ਮਿਰਚਾਂ, ਲਸਣ ਦੀਆਂ ਕਲੀਆਂ ਅਤੇ ਸੁਆਦ ਮੁਤਾਬਕ ਲੂਣ ਪਾ ਕੇ ਦੁਬਾਰਾ ਪੀਸ ਲਓ ਅਤੇ ਸਮੂਦ ਪੇਸਟ ਬਣਾ ਲਓ।
ਇਸ ਤੋਂ ਬਾਅਦ ਛੋਲਿਆਂ ਦੀ ਦਾਲ ਮਿਕਸਚਰ ‘ਚੋਂ ਥੋੜ੍ਹਾ ਜਿਹਾ ਮਿਸ਼ਰਣ ਲੈ ਕੇ ਉਸ ਨੂੰ ਟਿੱਕੀ ਦੀ ਸ਼ੇਪ ਦਿਓ। ਫਿਰ ਪੈਨ ‘ਚ ਤੇਲ ਗਰਮ ਕਰ ਕੇ ਇਨ੍ਹਾਂ ਕਟਲੈਟਸ ਨੂੰ ਗੋਲਡਨ ਬ੍ਰਾਊਨ ਅਤੇ ਕ੍ਰਿਸਪੀ ਹੋਣ ਤਕ ਫਰਾਈ ਕਰੋ।
ਫਰਾਈ ਕਰਨ ਦੇ ਬਾਅਦ ਇਸ ਨੂੰ ਫੋਇਲ ਪੇਪਰ ‘ਤੇ ਰੱਖ ਦਿਓ ਤਾਂ ਜੋ ਵਾਧੂ ਤੇਲ ਨਿਕਲ ਜਾਵੇ। ਲਓ ਜੀ ਤੁਹਾਡੇ ਛੋਲਿਆਂ ਦੀ ਦਾਲ ਦੇ ਕਟਲੈਟਸ ਬਣ ਕੇ ਤਿਆਰ ਹਨ। ਇਨ੍ਹਾਂ ਨੂੰ ਗਰਮਾ-ਗਰਮ ਚਾਹ ਨਾਲ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।

Aarti dhillon

This news is Content Editor Aarti dhillon