ਗਰਮੀ ਤੋਂ ਰਾਹਤ ਦਿਵਾਉਂਦਾ ਹੈ ‘ਦਹੀਂ ਦਾ ਸ਼ਰਬਤ’, ਜਾਣੋ ਇਸ ਨੂੰ ਬਣਾਉਣ ਦੀ ਵਿਧੀ

06/15/2021 10:43:05 AM

ਜਲੰਧਰ (ਬਿਊਰੋ) - ਕੜਾਕੇ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਸ਼ਰਬਤ ਬਣਾ ਕੇ ਪੀਂਦੇ ਹਨ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਅਤੇ ਸਰੀਰ ’ਚ ਫੁਰਤੀ ਆਉਂਦੀ ਹੈ। ਬਾਜ਼ਰੀ ਸ਼ਰਬਤ ਪੀਣ ਨਾਲੋਂ ਘਰ 'ਚ ਬਣਾਇਆ ਸ਼ਰਬਤ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਗਰਮੀਆਂ 'ਚ ਦਹੀਂ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦਹੀਂ ਨਾਲ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਬੱਚਿਆਂ ਨੂੰ ਖਾਣ ਲਈ ਦਹੀਂ ਜ਼ਰੂਰ ਦੇਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਦਹੀਂ ਦਾ ਸ਼ਰਬਤ ਬਣਾਉਣ ਦੇ ਬਾਰੇ ਦੱਸਣ ਜਾ ਰਹੇ ਹਾਂ। ਦਹੀਂ ਦਾ ਸ਼ਰਬਤ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੁੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ‘ਕਾਰੋਬਾਰ ਤੇ ਧਨ’ ’ਚ ਵਾਧਾ ਕਰਨ ਲਈ ਘਰ ’ਚ ਰੱਖੋ ਇਹ ਖ਼ਾਸ ਚੀਜ਼ਾਂ, ਹੋਵੇਗਾ ਫ਼ਾਇਦਾ 

ਜ਼ਰੂਰੀ ਸਮੱਗਰੀ

. 1 ਕੱਪ ਦਹੀਂ
. 5 ਕੱਪ ਠੰਡਾ ਪਾਣੀ
. ਨਮਕ ਸਵਾਦ ਮੁਤਾਬਕ
. 1 ਵੱਡਾ ਚਮਚਾ ਨਿੰਬੂ ਦਾ ਰਸ
. 1 ਚਮਚਾ ਧਨੀਅ, ਪੁਦੀਨਾ ਅਤੇ ਮਿਰਚ ਦਾ ਪੇਸਟ
. ਕੁਝ ਬਰਫ਼ ਦੇ ਟੁੱਕੜੇ

ਪੜ੍ਹੋ ਇਹ ਵੀ ਖ਼ਬਰ - Health Tips: ‘ਲੀਵਰ’ ’ਚ ਦਰਦ ਦੇ ਇਨ੍ਹਾਂ ਕਾਰਨਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦੂਰ ਕਰਨ ਲਈ ਅਪਣਾਓ ਘਰੇਲੂ ਨੁਸਖ਼ੇ

ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਵੱਡੇ ਬਰਤਨ 'ਚ ਦਹੀਂ ਅਤੇ ਪਾਣੀ ਨੂੰ ਮਿਲਾ ਕੇ ਚੰਗੀ ਤਰ੍ਹਾਂ ਘੋਲ ਲਓ।
2. ਬਾਅਦ 'ਚ ਇਸ ਦੇ ਅੰਦਰ ਨਮਕ, ਨਿੰਬੂ ਦਾ ਰਸ, ਪੁਦੀਨਾ ਅਤੇ ਮਿਰਚ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਘੋਲ ਲਓ।
3. ਫਿਰ ਇਸ ਸ਼ਰਬਤ ਨੂੰ 1 ਗਿਲਾਸ 'ਚ ਪਾਓ ਅਤੇ ਬਰਫ਼ ਪਾ ਕੇ ਠੰਡਾ-ਠੰਡਾ ਸਰਵ ਕਰੋ।  

ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ਦੀ ਸਖ਼ਤ ਚਰਬੀ ਨੂੰ ਤੇਜ਼ੀ ਨਾਲ ਘੱਟ ਕਰਦੈ ਇਹ ‘ਜੂਸ’, ਰੋਜ਼ਾਨਾ ਕਰੋ ਵਰਤੋਂ

rajwinder kaur

This news is Content Editor rajwinder kaur