40ਵੀਂ ਮੰਜ਼ਲ ''ਤੇ ਬਣਿਆ ਹੈ ਸਵੀਮਿੰਗ ਪੂਲ, ਤੈਰਨ ਲਈ ਚਾਹੀਦੀ ਹਿੰਮਤ

09/03/2017 5:09:30 PM

ਮੁੰਬਈ— ਤੈਰਨ ਦੇ ਸ਼ੁਕੀਨ ਲੋਕ ਸਵੀਮਿੰਗ ਪੂਲ ਦੇਖਦੇ ਹੀ ਖੁਸ਼ ਹੋ ਜਾਂਦੇ ਹਨ। ਕੁਝ ਲੋਕ ਤਾਂ ਘਰ ਵਿਚ ਹੀ ਛੋਟਾ ਜਿਹਾ ਸਵੀਮਿੰਗ ਪੂਲ ਬਣਵਾ ਲੈਂਦੇ ਹਨ ਪਰ ਅਮਰੀਕਾ ਦੇ ਹੌਸਟਨ ਸ਼ਹਿਰ ਵਿਚ ਬਣੇ ਸਵੀਮਿੰੰਗ ਪੂਲ ਵਿਚ ਨਹਾਉਣ ਲਈ ਤੁਹਾਨੂੰ ਬਹੁਤ ਜ਼ਿਆਦਾ ਹਿੰਮਤ ਦੀ ਜ਼ਰੂਰਤ ਹੈ। ਅੱਜ ਅਸੀਂ ਤੁਹਾਨੂੰ ਹੌਸਟਨ ਸ਼ਹਿਰ ਦੀ ਇਕ ਇਮਾਰਤ ਵਿਚ ਬਣੇ ਸਵੀਮਿੰਗ ਪੂਲ ਦੀ ਖਾਸੀਅਤ ਬਾਰੇ ਦੱਸ ਰਹੇ ਹਾਂ।
1. ਇਸ ਸਵੀਮਿੰਗ ਪੂਲ ਵਿਚ ਤੈਰਨ ਲਈ ਬਹੁਤ ਹਿੰਮਤ ਚਾਹੀਦੀ ਹੈ ਕਿਉਂਕਿ ਇਹ ਇਮਾਰਤ ਦੀ 40ਵੀਂ ਮੰਜ਼ਲ 'ਤੇ ਬਣਾਇਆ ਗਿਆ ਹੈ।


2. ਇਹ ਸਵੀਮਿੰਗ ਪੂਲ ਇਮਾਰਤ ਤੋਂ 10 ਫੁੱਟ ਬਾਹਰ ਵੱਲ ਬਣਾਇਆ ਗਿਆ ਹੈ ਅਤੇ ਇਸ ਵਿਚ ਤੈਰਨ ਵੇਲੇ ਤੁਸੀਂ ਪੂਰੇ ਸ਼ਹਿਰ ਦਾ ਨਜ਼ਾਰਾ ਦੇਖ ਸਕਦੇ ਹੋ।


3. ਇਸ ਇਮਾਰਤ ਵਿਚ ਕੋਈ ਆਮ ਵਿਅਕਤੀ ਨਹੀਂ ਰਹਿ ਸਕਦਾ। ਇੱਥੇ ਰਹਿਣ ਲਈ ਵੱਡੀ ਕੀਮਤ ਚੁਕਾਉਣ ਪੈਂਦੀ ਹੈ।