ਇਨ੍ਹਾਂ ਤਰੀਕਿਆਂ ਨਾਲ ਘਰ 'ਚ ਹੀ ਕਰੋ ਪਾਰਲਰ ਵਰਗਾ ਹੇਅਰ ਸਪਾਅ

01/16/2018 10:58:49 AM

ਨਵੀਂ ਦਿੱਲੀ— ਲੜਕੀਆਂ ਖੂਬਸੂਰਤ ਦਿੱਖਣ ਲਈ ਮੇਕਅੱਪ ਦੇ ਨਾਲ-ਨਾਲ ਆਪਣੇ ਵਾਲਾਂ ਨੂੰ ਵੀ ਕਈ ਤਰੀਕਿਆਂ ਨਾਲ ਟ੍ਰੀਟਮੈਂਟ ਦਿੰਦੀਆਂ ਹਨ। ਵਾਲਾਂ ਨੂੰ ਕਟਿੰਗ ਤੋਂ ਲੈ ਕੇ ਹੇਅਰ ਸਪਾਅ ਲੜਕੀਆਂ ਦੀ ਜ਼ਿੰਦਗੀ ਦਾ ਖਾਸ ਹਿੱਸਾ ਬਣ ਗਿਆ ਹੈ। ਹੇਅਰ ਸਪਾਅ ਵਾਲਾਂ ਨੂੰ ਸਿਲਕੀ, ਸਾਫਟ ਅਤੇ ਸ਼ਾਈਨੀ ਬਣਾਉਂਦਾ ਹੈ ਪਰ ਇਸ ਦੇ ਕੈਮੀਕਲ ਵਾਲੇ ਪ੍ਰਾਡਕਟਸ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਉਨ੍ਹਾਂ ਨੂੰ ਰੁੱਖਾ ਬਣਾ ਦਿੰਦੇ ਹਨ। ਅਜਿਹੇ 'ਚ ਬਿਊਟੀ ਪਾਰਲਰ 'ਚੋਂ ਮਹਿੰਗੇ ਹੇਅਰ ਸਪਾਅ ਕਰਵਾਉਣ ਦੀ ਬਜਾਏ ਤੁਸੀਂ ਘਰ 'ਤੇ ਹੀ ਆਸਾਨੀ ਨਾਲ ਸਪਾਅ ਕਰ ਸਕਦੀ ਹੋ। ਇਸ ਨਾਲ ਤੁਹਾਨੂੰ ਜ਼ਿਆਦਾ ਪੈਸੇ ਵੀ ਖਰਚ ਨਹੀਂ ਕਰਨੇ ਪੈਣਗੇ ਅਤੇ ਕੁਦਰਤੀ ਤਰੀਕਿਆਂ ਨਾਲ ਤੁਹਾਡਾ ਹੇਅਰ ਸਪਾਅ ਵੀ ਹੋ ਜਾਵੇਗਾ। ਇਸ ਦੇ ਇਲਾਵਾ ਇਹ ਉਪਾਅ ਵਾਲਾਂ ਦਾ ਰੁੱਖਾਪਨ, ਦੋ ਮੂੰਹੇ ਵਾਲ ਅਤੇ ਵਾਲਾਂ ਦੇ ਟੁੱਟਣ ਦੀ ਸਮੱਸਿਆ ਨੂੰ ਵੀ ਦੂਰ ਕਰਕੇ ਵਾਲਾਂ ਨੂੰ ਬਾਉਂਸੀ ਬਣਾਉਂਦਾ ਹੈ।
ਇਸ ਤਰ੍ਹਾਂ ਕਰੋ ਘਰ 'ਚ ਹੇਅਰ ਸਪਾਅ:-
1. ਸਟੈਪ 1
ਸਭ ਤੋਂ ਪਹਿਲਾਂ ਜੈਤੂਨ, ਨਾਰੀਅਲ ਜਾਂ ਬਾਦਾਮ ਦੇ ਤੇਲ ਨਾਲ ਵਾਲਾਂ ਦੀ ਮਸਾਜ ਕਰੋ। ਇਨ੍ਹਾਂ ਨੂੰ ਕੋਸਾ ਕਰਕੇ ਵਾਲਾਂ 'ਚ 15 ਮਿੰਟ ਤਕ ਮਸਾਜ ਕਰੋ ਅਤੇ ਉਸ ਤੋਂ ਬਾਅਦ ਘੰਟੇ ਲਈ ਇਨ੍ਹਾਂ ਨੂੰ ਇੰਝ ਹੀ ਛੱਡ ਦਿਓ। ਤੁਸੀਂ ਰਾਤ ਨੂੰ ਸੌਂਣ ਤੋਂ ਪਹਿਲਾਂ ਵੀ ਵਾਲਾਂ 'ਚ ਮਸਾਜ ਕਰ ਸਕਦੇ ਹੋ।


2. ਸਟੈਪ 2
ਦੂਸਰੇ ਸਟੈਪ ਲਈ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਪਾਣੀ ਗਰਮ ਕਰਕੇ ਉਸ 'ਚ ਕੱਪੜਾ ਜਾਂ ਤੋਲੀਆ ਭਿਓਂ ਕੇ ਨਿਚੋੜ ਲਓ। ਇਸ ਤੋਲੀਏ ਨੂੰ ਵਾਲਾਂ 'ਚ ਲਪੇਟ ਲਓ। ਇਸ ਨਾਲ ਜੜ੍ਹਾਂ ਦੇ ਬੰਦ ਪੋਰਸ ਖੁਲ੍ਹ ਜਾਣਗੇ।


3. ਸਟੈਪ 3
ਕੁਦਰਤੀ ਜਾਂ ਮਾਈਲਡ ਸ਼ੈਂਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ। ਵਾਲਾਂ ਨੂੰ ਧੋਣ ਲਈ ਠੰਡੇ ਪਾਣੀ ਦੀ ਵਰਤੋਂ ਕਰੋ। ਗਰਮ ਪਾਣੀ ਜੜ੍ਹਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਸ ਲਈ ਠੰਡੇ ਪਾਣੀ ਨਾਲ ਹੀ ਸਿਰ ਧੋਵੋ।


4. ਸਟੈਪ 4
1 ਕੇਲਾ, 2 ਚੱਮਚ ਸ਼ਹਿਦ, 2 ਚੱਮਚ ਜੈਤੂਨ ਦਾ ਤੇਲ ਅਤੇ 2 ਅੰਡੇ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਅੱਧੇ ਘੰਟੇ ਬਾਅਦ ਮਾਈਲਡ ਸ਼ੈਂਪੂ ਨਾਲ ਸਿਰ ਧੋ ਲਓ। ਤੁਸੀਂ ਬਿਨਾਂ ਅੰਡੇ ਦੇ ਵੀ ਇਸ ਹੇਅਰ ਮਾਸਕ ਦੀ ਵਰਤੋਂ ਕਰ ਸਕਦੇ ਹੋ।