ਬੇਸਨ ਅਤੇ ਦਹੀਂ ਨਾਲ ਬਣਿਆ ਹੇਅਰ ਮਾਸਕ ਬਣਾਏਗਾ ਵਾਲਾਂ ਨੂੰ ਸਿਲਕੀ ਅਤੇ ਚਮਕਦਾਰ

02/22/2020 10:32:27 AM

ਜਲੰਧਰ—ਖੂਬਸੂਰਤ, ਲੰਬੇ ਅਤੇ ਸੰਘਣੇ ਵਾਲ ਤੁਹਾਡੀ ਪਰਸਨੈਲਿਟੀ ਨੂੰ ਚਾਰ ਚੰਦ ਲਗਾ ਦਿੰਦੇ ਹਨ। ਤੁਹਾਡੇ ਵਾਲ ਤਾਂ ਹੀ ਸੰਘਣੇ ਅਤੇ ਹੈਲਦੀ ਹੋਣਗੇ ਜਦੋਂ ਤੁਸੀਂ ਇਨ੍ਹਾਂ ਦੀ ਰੂਟੀਨ 'ਚ ਕੇਅਰ ਕਰੋਗੇ। ਬੇਸਨ ਇਕ ਅਜਿਹਾ ਪਦਾਰਥ ਹੈ ਜੋ ਤੁਹਾਡੀ ਸਕਿਨ ਦੇ ਨਾਲ-ਨਾਲ ਤੁਹਾਡੇ ਵਾਲਾਂ ਨੂੰ ਵੀ ਸਿਲਕੀ ਐਂਡ ਸ਼ਾਇਨੀ ਬਣਾਉਣ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਹਫਤੇ 'ਚ ਇਕ ਵਾਰ ਬੇਸਨ ਅਤੇ ਦਹੀਂ ਮਿਲਾ ਕੇ ਇਸ ਪੈਕ ਨੂੰ ਵਾਲਾਂ 'ਚ ਲਗਾਉਂਦੇ ਹੋ ਤਾਂ ਤੁਹਾਡੇ ਵਾਲ ਕੁਦਰਤੀ ਤਰੀਕੇ ਨਾਲ ਲੰਬੇ, ਸੰਘਣੇ ਅਤੇ ਸ਼ਾਇਨੀ ਹੋਣਗੇ। ਆਓ ਜਾਣਦੇ ਹਾਂ ਬੇਸਨ ਦਹੀਂ ਪੈਕ ਬਣਾਉਣ ਦਾ ਤਰੀਕਾ...
ਸਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਤਰ੍ਹਾਂ ਬੀਟ ਕਰ ਲਓ, ਤਾਂ ਜੋ ਉਸ ਦੀਆਂ ਸਾਰੀਆਂ ਗੁਟਲੀਆਂ ਖਤਮ ਹੋ ਜਾਣ ਤਾਂ ਉਸ 'ਚ ਬੇਸਨ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਦੇ ਇਲਾਵਾ ਤੁਹਾਨੂੰ ਪੈਕ 'ਚ ਕੁਝ ਹੋਰ ਨਹੀਂ ਮਿਲਾਉਣਾ। ਜੇਕਰ ਤੁਸੀਂ ਚਾਹੋ ਤਾਂ ਐਲੋਵੇਰਾ ਜੈੱਲ ਮਿਲਾ ਸਕਦੇ ਹੋ। ਪੈਕ ਨੂੰ ਚੰਗੀ ਤਰ੍ਹਾਂ ਸਮੂਦ ਕਰ ਲਓ ਅਤੇ ਵਾਲਾਂ 'ਚ ਸਕੈਲਪ ਤੋਂ ਲੈ ਕੇ ਅੰਤ ਤੱਕ ਲਗਾਓ। ਲਗਭਗ 30 ਮਿੰਟ ਦੇ ਬਾਅਦ ਆਪਣੇ ਮਨਪਸੰਦ ਸ਼ੈਂਪੂ ਦੇ ਨਾਲ ਵਾਲ ਧੋ ਲਓ। ਹਫਤੇ 'ਚ ਇਕ ਵਾਰ ਇਸ ਪੈਕ ਦੀ ਵਰਤੋਂ ਜ਼ਰੂਰ ਕਰੋ।


ਦਹੀਂ 'ਚ ਮੌਜੂਦ ਲੈਕਟੋ ਬੈਸੀਲੀਅਸ ਸਕੈਲਪ ਨੂੰ ਠੰਡਕ ਪਹੁੰਚਾ ਕੇ ਫੰਗਸ, ਸਿਕਰੀ ਅਤੇ ਵਾਲ ਨਾ ਵਧਣ ਦੀ ਸਮੱਸਿਆ ਨੂੰ ਦੂਰ ਕਰੇਗਾ।
ਹੇਅਰ ਫਾਲ
ਹਫਤੇ 'ਚ ਦੋ ਵਾਰ ਇਸ ਪੈਕ ਦੀ ਵਰਤੋਂ ਨਾਲ ਹੇਅਰ ਫਾਲ ਦੀ ਸਮੱਸਿਆ ਹੋਵੇਗੀ ਦੂਰ
ਫਰਿਜੀ ਹੇਅਰ
ਫਰਿਜੀ ਹੇਅਰ ਜਿਨ੍ਹਾਂ ਕੰਘੀ ਕਰਦੇ ਸਮੇਂ ਪ੍ਰੇਸ਼ਾਨੀ ਹੁੰਦੀ ਹੈ, ਇਸ ਪੈਕ ਦੀ ਵਰਤੋਂ ਨਾਲ ਫਰਿਜੀ ਵਾਲ ਸੁਲਝੇ ਰਹਿਣਗੇ।


ਡਰਾਈਨੈੱਸ
ਜਿਨ੍ਹਾਂ ਦੇ ਵਾਲ ਕਾਫੀ ਡਰਾਈ ਹਨ ਇਸ ਪੈਕ ਨਾਲ ਨਾ ਸਿਰਫ ਡਰਾਈਨੈੱਸ ਦੂਰ ਹੋਵੇਗੀ ਸਗੋਂ ਵਾਲ ਸ਼ਾਇਨ ਵੀ ਕਰਨਗੇ।
ਨਮੀ ਅਤੇ ਦੋ ਮੂੰਹੇ ਵਾਲ
ਬੇਸਨ ਅਤੇ ਦਹੀਂ ਆਪਸ 'ਚ ਮਿਲਾ ਕੇ ਵਾਲਾਂ ਨੂੰ ਗੁੰਮ ਹੋਈ ਨਮੀ ਦੂਰ ਕਰਨਗੇ, ਦੋ ਮੂੰਹੇ ਵਾਲਾਂ ਦੀ ਸਮੱਸਿਆ ਵੀ ਦੂਰ ਹੋਵੇਗੀ।

Aarti dhillon

This news is Content Editor Aarti dhillon