ਮਹੀਨੇ ''ਚ ਵਾਲਾਂ ਦਾ ਝੜਨਾ ਬੰਦ ਕਰੇਗਾ ਇਹ ਹੇਅਰ ਮਾਸਕ

06/23/2019 9:16:31 AM

ਜਲੰਧਰ(ਬਿਊਰੋ)— ਐਲੋਵੀਰਾ ਜੈੱਲ ਚਮੜੀ ਅਤੇ ਸਿਹਤ ਲਈ ਹੀ ਨਹੀਂ ਸਗੋਂ ਵਾਲਾਂ ਲਈ ਵੀ ਬਹੁਤ ਵਧੀਆ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਵਾਲਾਂ ਨੂੰ ਮਜਬੂਤ ਕਰਨ ਦਾ ਕੰਮ ਕਰਦੇ ਹਨ। ਜੇਕਰ ਤੁਹਾਡੇ ਵਾਲ ਝੜ ਰਹੇ ਹਨ ਤਾਂ ਅੱਜ ਅਸੀਂ ਤੁਹਾਨੂੰ ਐਲੋਵੀਰਾ ਜੈੱਲ ਦਾ ਇਕ ਨੁਸਖਾ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਬਹੁਤ ਕੰਮ ਆਵੇਗਾ।
ਪੈਕ ਬਣਾਉਣ ਦੀ ਸਮੱਗਰੀ—
- ਐਲੋਵੀਰਾ ਜੈੱਲ
- ਪਿਆਜ਼ ਦਾ ਰਸ
ਇਸ ਤਰ੍ਹਾਂ ਬਣਾ ਕੇ ਲਗਾਓ
ਸਭ ਤੋਂ ਪਹਿਲਾ ਪਿਆਜ਼ ਨੂੰ ਬਾਰੀਕ ਕੱਟ ਲਓ। ਫਿਰ ਇਸ ਦਾ ਰਸ ਐਲੋਵੀਰਾ ਜੈੱਲ 'ਚ ਮਿਕਸ ਕਰਕੇ ਸਲੈਕਪ 'ਤੇ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਦੇ ਨਾਲ ਹੀ ਕੰਡੀਸ਼ਨਰ ਕਰਨਾ ਨਾ ਭੁੱਲੋ।
ਐਲੋਵੀਰਾ ਜੈੱਲ ਨਾਲ ਘੱਟ ਕਰੋ ਵਾਲਾ ਦਾ ਝੜਨਾ
- 2 ਚੱਮਚ ਐਲੋਵੀਰਾ ਜੈੱਲ ਨੂੰ ਸਕੈਲਪ 'ਤੇ ਹਲਕੇ ਹੱਥਾਂ ਨਾਲ ਮਸਾਜ ਕਰੋ। 2 ਘੰਟੇ ਬਾਅਦ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਓ। ਇਸ ਤਰ੍ਹਾਂ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ।

manju bala

This news is Content Editor manju bala