ਵਾਲਾਂ ਅਤੇ ਚਿਹਰੇ ਦੀ ਖੂਬਸੂਰਤੀ ਨੂੰ ਤੁਸੀਂ ਇਸ ਤਰ੍ਹਾਂ ਫਿਰ ਤੋਂ ਪਾ ਸਕਦੇ ਹੋ

03/24/2017 5:36:10 PM

ਮੁੰਬਈ— ਹਰ ਔਰਤ ਆਪਣੇ ਚਿਹਰੇ ਦੀ ਖੂਬਸੂਰਤੀ ਦੇ ਨਾਲ-ਨਾਲ ਵਾਲਾਂ ਨੂੰ ਵੀ ਵਧੀਆ ਦਿਖਾਉਣਾ ਚਾਹੁੰਦੀ ਹੈ। ਅੱਜ-ਕਲ੍ਹ ਦੀ ਭੱਜ-ਦੌੜ ਦੀ ਜਿੰਦਗੀ ''ਚ ਪ੍ਰਦੂਸ਼ਣ ਅਤੇ ਤਣਾਅ ਕਾਰਨ ਔਰਤਾਂ ਨੂੰ ਚਿਹਰੇ ਅਤੇ ਵਾਲਾਂ ਸੰਬੰਧੀ ਸਮੱਸਿਆਵਾਂ ਹੋ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ।

1.  ਜੇ ਤੁਸੀਂ ਸੁੰਦਰ ਕਾਲੇ ਅਤੇ ਸਘੰਣੇ ਵਾਲ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਕਰੇਲੇ ਦੇ ਰਸ ''ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਪਾ ਕੇ, ਉਸ ''ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਸਵੇਰੇ ਖਾਲੀ ਪੇਟ ਲੈਣਾ ਸ਼ੁਰੂ ਕਰ ਦਿਓ।
2.  ਸੁੰਦਰ ਅਤੇ ਨਰਮ ਚਮੜੀ ਲਈ ਦਲੀਏ ਨਾਲ ਸਕਰਬ ਕਰੋ। ਦਲੀਏ ਦਾ ਮੁਲਾਇਮ ਪੇਸਟ ਬਣਾ ਕੇ ਚਿਹਰੇ ''ਤੇ 10 ਮਿੰਟ ਲਈ ਲਗਾਓ। ਬਾਅਦ ''ਚ ਚਿਹਰੇ ਨੂੰ ਧੋ ਲਓ।
3.  ਭਰਵੱਟੇ ਬਣਾਉਣ ਵੇਲੇ ਹੁੰਦੇ ਦਰਦ ਤੋਂ ਬਚਣ ਲਈ ਪਹਿਲਾਂ ਹੀ ਬਰਫ ਦੇ ਟੁੱਕੜਿਆਂ ਨੂੰ ਕੁਝ ਦੇਰ ਭਰਵੱਟਿਆਂ ''ਤੇ ਰੱਖੋ। 
4. ਗਾਂ ਦੇ ਦੁੱਧ ਨੂੰ ਕਾਟਨ ''ਤੇ ਲਗਾ ਕੇ ਆਪਣਾ ਮੇਕਅੱਪ ਸਾਫ ਕਰੋ।
5. ਸਰੀਰ ''ਚ ਚਮਕ ਲਿਆਉਣ ਲਈ ਨਹਾਉਣ ਤੋਂ ਪਹਿਲਾਂ ਕਾਫੀ ''ਚ ਦਹੀਂ ਮਿਲਾ ਕੇ ਲਗਾਓ। 
6. ਚਿਹਰੇ ਦੀ ਖਿੱਚ ਨੂੰ ਘੱਟ ਕਰਨ ਲਈ ਖੀਰੇ ਦੇ ਰਸ ''ਚ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਕੇ ਚਿਹਰੇ ''ਤੇ ਲਗਾਓ।
7. ਆਪਣੇ ਵਾਲਾਂ ਨੂੰ ਰੇਸ਼ਮੀ , ਮੁਲਾਇਮ ਅਤੇ ਚਮਕਦਾਰ ਬਨਾਉਣ ਲਈ ਹਫਤੇ ''ਚ ਇਕ ਵਾਰੀ ਬੀਅਰ ਨਾਲ ਵਾਲਾਂ ਨੂੰ ਧੋ ਲਓ।
8. ਜੇ ਤੁਹਾਡੀ ਚਮੜੀ ਸੰਵੇਦਨਸ਼ੀਲ ਹੈ ਤਾਂ ਤੁਸੀਂ ਸਟਰਾਬਰੀ ਦੇ ਰਸ ਨੂੰ ਆਪਣੀ ਚਮੜੀ ''ਤੇ ਲਗਾਓ। 
9. ਸਮੁੰਦਰੀ ਨਮਕ ਸਰੀਰ ਦੀ ਮ੍ਰਿਤ ਚਮੜੀ ਨੂੰ ਕੱਢ ਦਿੰਦਾ ਹੈ। 
10. ਚਮਕਦਾਰ ਅਤੇ ਖੂਬਸੂਰਤ ਵਾਲਾਂ ਵਾਸਤੇ ਸ਼ੈਂਪੂ ਕਰਨ ਦੇ ਬਾਅਦ ਚਿੱਟੇ ਸਿਰਕੇ ਨਾਲ ਵਾਲਾਂ ਨੂੰ ਧੋ ਲਓ। 
11. ਜੇ ਤੁਸੀਂ ਚਿੱਟੇ ਵਾਲਾਂ ਨੂੰ ਕਾਲਾ ਕਰਨਾ ਚਾਹੁੰਦੇ ਹੋ ਤਾਂ ਸ਼ੈਂਪੂ ਦੇ ਬਾਅਦ ਵਾਲਾਂ ਨੂੰ ਚਾਅਪੱਤੀ ਨਾਲ ਧੋ ਲਓ।
12. ਵਾਲਾਂ ''ਚ ਚਮਕ ਲਿਆਉਣ ਲਈ ਕੜੀ ਪੱਤਿਆਂ ਨੂੰ ਲੱਸੀ ਨਾਲ ਪੀਸ ਕੇ ਲਗਾਓ।