ਗੁਜਰਾਤੀ ਭਾਕਰਵੜੀ

01/17/2017 5:36:18 PM

ਜਲੰਧਰ—ਭਾਕਰਵੜੀ ਇੱਕ ਗੁਜਰਾਤੀ ਡਿਸ਼ ਹੈ। ਇਹ ਖਾਣ ''ਚ ਬਹੁਤ ਸਵਾਦ ਅਤੇ ਚਟਪਟੀ ਲੱਗਦੀ ਹੈ। ਇਸਨੂੰ ਤੁਸੀਂ ਸ਼ਾਮ ਦੇ ਨਾਸ਼ਤੇ ''ਚ ਚਾਹ ਦੇ ਨਾਲ ਖਾ ਸਕਦੇ ਹੋ। ਇਸ ਨੂੰ ਆਸਾਨੀ ਨਾਲ ਘਰ ''ਚ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ
ਸਮੱਗਰੀ
- 1 ਕੱਪ ਮੈਦਾ
- 1/4 ਕੱਪ ਵੇਸਣ
- 1/4 ਕੱਪ ਸੁੱਕਾ ਨਾਰੀਅਲ( ਕੱਦੂਕਸ ਕੀਤਾ ਹੋਇਆ)
- 1/4 ਕੱਪ ਤਿਲ
- 3 ਚਮਚ ਲਾਲ ਮਿਰਚ ਪਾਊਡਰ
- ਨਮਕ ਸਵਾਦ ਅਨੁਸਾਰ
- ਤੇਲ ਲੋੜ ਮੁਤਾਬਕ
ਵਿਧੀ
1. ਸਭ ਤੋਂ ਪਹਿਲਾਂ ਮੈਦੇ ''ਚ ਨਮਕ ਅਤੇ 1 ਚਮਚ ਤੇਲ ਮਿਲਾ ਲਓ। ਉਸਦੇ ਬਾਅਦ ਇਸ ''ਚ ਪਾਣੀ ਪਾ ਕੇ  ਇਸ ਨੂੰ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ। ਗੁੰਨਣ ਦੇ ਬਾਅਦ ਇਸ ਨੂੰ 3 ਮਿੰਟ ਤੱਕ ਢੱਕ ਕੇ ਰੱਖ ਲਓ।
2. ਹੁਣ ਇੱਕ ਕੌਲੀ ''ਚ ਸੁੱਕਾ ਨਾਰੀਅਲ, ਲਾਲ ਮਿਰਚ ਪਾਊਡਰ, ਤਿਲ ਅਤੇ ਨਮਕ ਪਾ ਲਓ। ਇਸ ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਆਪਸ ''ਚ ਮਿਲਾ ਲਓ।
3. ਗੁੰਨੇ ਹੋਏ ਆਟੇ ਦੀ ਵੱਡੀ ਅਤੇ ਮੋਟੇ ਆਕਾਰ ਦੀ ਰੋਟੀ ਵੇਲ ਲਓ। ਹੁਣ ਰੋਟੀ ਦੇ ਉੱਪਰ ਪਹਿਲਾਂ ਬਣਾਇਆ ਗਿਆ ਵੇਸਣ ਦਾ ਮਿਸ਼ਰਨ ਪਾ ਦਿਓ।
4. ਰੋਟੀ ਨੂੰ ਗੋਲ ਕਰ ਕੋ ਰੋਲ ਕਰ ਲਓ।
5. ਹੁਣ ਰੋਟੀ ਨੂੰ ਤੇਲ ''ਚ ਫਰਾਈ ਕਰ ਲਓ।  
6. ਤਲਣ ਦੇ ਬਾਅਦ ਇਸ ਨੂੰ ਮਨਪਸੰਦ ਆਕਾਰ ''ਚ ਕੱਟ ਲਓ।
7. ਤੁਹਾਡੀ ਗੁਜਰਾਤੀ ਭਾਕਰਵੜੀ ਤਿਆਰ ਹੈ