ਸਰਦੀਆਂ 'ਚ ਇਸ ਤਰ੍ਹਾਂ ਬਣਾਓ ਗੁੜ ਦੇ ਮਿੱਠੇ-ਮਿੱਠੇ ਪੂੜੇ

12/12/2018 5:02:50 PM

ਨਵੀਂ ਦਿੱਲੀ— ਜੇਕਰ ਤੁਹਾਡੇ ਘਰ 'ਚ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਟ੍ਰਾਈ ਕਰ ਸਕਦੇ ਹੋ। ਬਣਾਉਣ 'ਚ ਆਸਾਨ ਹੋਣ ਦੇ ਨਾਲ-ਨਾਲ ਇਹ ਖਾਣ 'ਚ ਵੀ ਸੁਆਦ ਹੁੰਦੇ ਹਨ। ਨਾਲ ਹੀ ਇਹ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਨੂੰ ਪਸੰਦ ਆਉਣਗੇ ਤਾਂ ਚਲੋ ਜਾਣਦੇ ਹਾਂ ਗੁੜ ਦੇ ਪੂੜੇ ਬਣਾਉਣ ਦੀ ਆਸਾਨ ਵਿਧੀ।
 

ਸਮੱਗਰੀ 
 

ਆਟਾ-350 ਗ੍ਰਾਮ 

ਗੁੜ-125 ਗ੍ਰਾਮ 

ਤੇਲ ਜਾਂ ਘਿਉ-4 ਚੱਮਚ 
 

ਬਣਾਉਣ ਦੀ ਵਿਧੀ 
 

1. ਸਭ ਤੋਂ ਪਹਿਲਾਂ ਇਕ ਬਾਊਲ 'ਚ ਆਟਾ ਛਾਣ ਲਓ। 

2. ਫਿਰ ਪੈਨ 'ਚ ਗੁੜ ਅਤੇ 3 ਕੱਪ ਪਾਣੀ ਪਾ ਕੇ ਘੱਟ ਗੈਸ 'ਤੇ ਪੱਕਣ ਦਿਓ। ਜਦੋਂ ਗੁੜ ਪਾਣੀ 'ਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ।

3. ਜਦੋਂ ਪਾਣੀ ਠੰਡਾ ਹੋ ਜਾਵੇ ਤਾਂ ਇਸ ਨੂੰ ਆਟੇ 'ਚ ਪਾ ਕੇ ਪਤਲੀ ਪੇਸਟ ਬਣਾ ਲਓ।

4. ਇਸ ਪੇਸਟ 'ਚ 1 ਚੱਮਚ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ 15-20 ਮਿੰਟ ਲਈ ਇਕ ਸਾਈਡ ਰੱਖ ਦਿਓ।

5. ਤਵਾ ਗੈਸ 'ਤੇ ਰੱਖ ਕੇ ਉਸ ਨੂੰ ਗਰਮ ਹੋਣ ਦਿਓ। ਇਸ ਦੇ ਚਾਰੇ ਪਾਸੇ ਤੇਲ ਲਗਾਓ। 

6. 1 ਚੱਮਚ ਪੂੜੇ ਦੀ ਪੇਸਟ ਤਵੇ 'ਤੇ ਪਾ ਕੇ ਉਸ ਨੂੰ ਫੈਲਾ ਲਓ। ਫਿਰ ਇਸ ਦੀ ਸਾਈਡ 'ਤੇ ਤੇਲ ਪਾਉਂਦੇ ਹੋਏ ਦੋਹਾਂ ਪਾਸਿਆਂ ਤੋਂ ਗੋਲਡਨ ਬ੍ਰਾਊਨ ਹੋਣ ਤਕ ਫ੍ਰਾਈ ਕਰੋ। 

7. ਗਰਮਾ-ਗਰਮ ਗੁੜ ਦੇ ਪੂੜੇ ਬਣ ਕੇ ਤਿਆਰ ਹੈ। ਇਸ ਨੂੰ ਸਰਵ ਕਰੋ।
 

Neha Meniya

This news is Content Editor Neha Meniya