ਸਿਹਤ ਲਈ ਲਾਭਦਾਇਕ ਹੈ ਹਰੀ ਮਿਰਚ

03/20/2017 10:48:46 AM

ਨਵੀਂ ਦਿੱਲੀ— ਹਰੀ ਮਿਰਚ ਦੀ ਇਸਤੇਮਾਲ ਅਸੀਂ ਆਪਣੀ ਰੋਜ਼ਾਨਾਂ ਜ਼ਿੰਦਗੀ ''ਚ ਕਰਦੇ ਹਾਂ। ਇਹ ਸਿਰਫ ਭੋਜਨ ਦਾ ਸੁਆਦ ਹੀ ਨਹੀਂ ਵਧਾਉਂਦੀ ਬਲਕਿ ਇਹ ਸਾਡੀ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ। ਇਸ ''ਚ ਵਿਟਾਮਿਨ-ਏ, ਬੀ, ਸੀ, ਆਇਰਨ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਬਹੁਤ ਮਾਤਰਾ ''ਚ ਪਾਏ ਜਾਂਦੇ ਹਨ ਜੋ ਸਰੀਰ ਸਿਹਤਮੰਦ ਰੱਖਣ ''ਚ ਮਦਦ ਕਰਦੇ ਹਨ। ਹਰੀ ਮਿਰਚ ਕੈਂਸਰ ਵਰਗੀ ਬੀਮਾਰੀ ਨੂੰ ਵੀ ਘੱਟ ਕਰਨ ''ਚ ਮਦਦਗਾਰ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ। 
1. ਬਲੱਡ ਪ੍ਰੈਸ਼ਰ
ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਅਜਿਹੀ ਹਾਲਤ ''ਚ ਹਰੀ ਮਿਰਚ ਦਾ ਇਸਤੇਮਾਲ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। 
2. ਪਾਚਨ ਕਿਰਿਆ ਠੀਕ
ਲਾਲ ਮਿਰਚ ਅਤੇ ਕਈ ਤਰ੍ਹਾਂ ਦੇ ਚਟਪਟੇ ਮਸਾਲੇ ਸਾਡੀ ਪਾਚਨ ਕਿਰਿਆ ਨੂੰ ਸਿੱਧੇ ਤੌਰ ''ਤੇ ਪ੍ਰਭਾਵਿਤ ਕਰਦੇ ਹਨ। ਪਰ ਹਰੀ ਮਿਰਚ ਖਾਣ ਨਾਲ ਸਾਡੀ ਪਾਚਨ ਕਿਰਿਆ ਠੀਕ ਰਹਿਦੀ ਹੈ। 
3. ਤਣਾਅ ਮੁਕਤ
ਹਰੀ ਮਿਰਚ ਖਾਣ ਨਾਲ ਤਣਾਅ ਦੂਰ ਹੁੰਦਾ ਹੈ। ਇਸ ਨਾਲ ਮੂਡ ਵੀ ਕਾਫੀ ਹੱਦ ਤੱਕ ਠੀਕ ਰਹਿਦਾ ਹੈ। 
4. ਦਿਲ ਦੀਆਂ ਬੀਮਾਰੀਆਂ ਲਈ ਫਾਇਦੇਮੰਦ
ਹਰੀ ਮਿਰਚ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਘੱਟ ਜਾਂਦਾ ਹੈ ਅਤੇ ਨਾਲ ਹੀ ਸਰੀਰ ''ਚ ਖੂਨ ਦੀਆਂ ਗਿਲਟੀਆਂ ਬਣਨ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।