ਡ੍ਰਾਈ ਅੱਖਾਂ ਦਾ ਇਲਾਜ ਕਰਨ ''ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

08/03/2017 2:11:21 PM

ਜਲੰਧਰ — ਜੇ ਤੁਹਾਡੀਆਂ ਅੱਖਾਂ ਖਰਾਬ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਜਰਮਨੀ ਦੀ ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਕ ਦੇ ਵਿਗਿਆਨੀਆਂ ਨੇ ਇਕ ਅਜਿਹਾ ਲੁਬਰੀਕੈਂਟ ਬਣਾਇਆ ਹੈ, ਜਿਸਦੀ ਰੋਜ਼ਾਨਾ ਸਿਰਫ ਇਕ ਬੂੰਦ ਹੀ ਅੱਖਾਂ ਨੂੰ ਡ੍ਰਾਈਨੈੱਸ ਨੂੰ ਸਹੀ ਕਰ ਦੇਵੇਗਾ, ਨਾਲ ਹੀ ਇਹ ਬੂੰਦ ਅੱਖਾਂ ਵਿਚ ਬਣ ਰਹੇ ਫਲੂਡ ਨੂੰ ਵੀ ਬਣਾਏ ਰੱਖੇਗਾ, ਜਿਸ ਨਾਲ ਲੈਂਸ ਦੀ ਵਰਤੋਂ ਕਰਨ 'ਤੇ ਅੱਖਾਂ ਵਿਚ ਹੋਣ ਵਾਲੀ ਜਲਣ ਨੂੰ ਵੀ ਘੱਟ ਕੀਤਾ ਜਾ ਸਕੇਗਾ। ਇਸ ਖਾਸ ਲੁਬਰੀਕੈਂਟ ਨੂੰ ਯੂਨੀਵਰਸਿਟੀ ਨੇ ਸੂਰ ਦੇ ਪੇਟ ਤੋਂ ਮਿਲਣ ਵਾਲੇ ਮਾਲੀਕਿਊਲ ਨਾਲ ਬਣਾਇਆ ਹੈ, ਜੋ ਬਿਨਾਂ ਕਿਸੇ ਨੁਕਸਾਨ ਦੇ ਨੈਚੁਰਲੀ ਤਰੀਕੇ ਨਾਲ ਅੱਖਾਂ ਨੂੰ ਸਹੀ ਕਰਨ ਵਿਚ ਮਦਦ ਕਰੇਗਾ, ਜਿਸ ਨਾਲ ਰੋਗੀ ਦੀਆਂ ਅੱਖਾਂ ਵਿਚ ਹੋਣ ਵਾਲੀ ਜਲਣ ਤੋਂ ਛੁਟਕਾਰਾ ਮਿਲੇਗਾ।
ਨੁਕਸਾਨ ਤੋਂ ਬਚਾਏਗਾ ਇਹ ਲੁਬਰੀਕੈਂਟ
ਆਮ ਤੌਰ 'ਤੇ ਇਨਸਾਨ ਦੀਆਂ ਅੱਖਾਂ ਡ੍ਰਾਈ ਹੋਣ 'ਤੇ ਮੂਸਿਨ M”3513 ਨਾਂ ਦੇ ਲੁਬਰੀਕੈਂਟ ਨਾਲ ਠੀਕ ਹੋ ਜਾਂਦੀਆਂ ਹਨ ਪਰ ਕੁਝ ਮਰੀਜ਼ਾਂ ਦੀਆਂ ਅੱਖਾਂ ਵਿਚ ਬਣ ਰਹੇ ਫਲੂਡ ਨੂੰ ਮੂਸਿਨ ਵਧਾ ਨਹੀਂ ਪਾਉਂਦਾ। ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਇਸ ਨਵੇਂ ਲੁਬਰੀਕੈਂਟ ਨੂੰ ਬਣਾਇਆ ਗਿਆ ਹੈ, ਜੋ ਪਲਾਸਟਿਕ ਲੈਨਜ਼ ਨਾਲ ਹੋਣ ਵਾਲੇ ਨੁਕਸਾਨ ਤੋਂ ਰੋਗੀ ਨੂੰ ਬਚਾਵੇਗਾ। ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਇਕ ਨੈਚੁਰਲ ਲੁਬਰੀਕੈਂਟ ਹੈ, ਜਿਸਦਾ ਅੱਖਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ।
ਰੋਜ਼ਾਨਾ ਸਿਰਫ ਇਕ ਬੂੰਦ ਹੀ ਕਾਫੀ
ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਕ ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਵਿਚ ਮੁਹੱਈਆ ਲੁਬਰੀਕੈਂਟਸ ਵਿਚ ਹੈਲਯੂਰੋਨਿਕ ਐਸਿਡ ਹੁੰਦਾ ਹੈ, ਜਿਸ ਨੂੰ ਰੋਜ਼ਾਨਾ ਦਿਨ ਵਿਚ ਕਈ ਵਾਰ ਅੱਖਾਂ ਵਿਚ ਪਾਉਣਾ ਪੈਂਦਾ ਹੈ ਪਰ ਹੁਣ ਉਨ੍ਹਾਂ ਵਲੋਂ ਬਣਾਏ ਗਏ ਇਸ ਨਵੇਂ ਲੁਬਰੀਕੈਂਟ ਨੂੰ ਕੰਟੈਕਟ ਲੈਨਜ਼ 'ਤੇ ਸਿਰਫ ਇਕ ਵਾਰ ਲਾਉਣ ਨਾਲ ਹੀ ਰੋਗੀ ਦੀਆਂ ਅੱਖਾਂ ਨੂੰ ਪੂਰੇ ਇਕ ਦਿਨ ਦੇ ਲਈ ਸੁਰੱਖਿਆ ਮਿਲੇਗੀ।
ਟੀਮ ਲੀਡਰ ਦਾ ਬਿਆਨ
ਟੈਕਨੀਕਲ ਯੂਨੀਵਰਸਿਟੀ ਆਫ ਮਿਊਨਿਕ ਦੀ ਖੋਜਕਾਰਾਂ ਦੀ ਟੀਮ ਨੂੰ ਲੀਡ ਕਰ ਰਹੇ ਓਲੀਵਰ ਲਿਲੇਗ (Oliver Lieleg) ਨੇ ਕਿਹਾ ਕਿ ਓਰਲ ਡ੍ਰਾਈਨੈੱਸ ਨੂੰ ਠੀਕ ਕਰਨ ਲਈ ਉਨ੍ਹਾਂ ਨੇ ਬਾਜ਼ਾਰ ਵਿਚ ਮੁਹੱਈਆ ਮੂਸਿਨ ਅਤੇ ਆਪਣੇ ਬਣਾਏ ਹੋਏ ਨਵੇਂ ਲੁਬਰੀਕੈਂਟ ਦਾ ਐਕਸਪੈਰੀਮੈਂਟ ਕੀਤਾ ਹੈ। ਇਸ ਟੈਸਟ ਦੀ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਇਹ ਕਿਸੇ ਤਰ੍ਹਾਂ ਦੇ ਟਿਸ਼ੂ ਨੂੰ ਡੈਮੇਜ ਕੀਤੇ ਬਿਨਾਂ ਸਾਰੀ ਰਾਤ ਅੱਖਾਂ ਦੀਆਂ ਸਮੱਸਿਆਵਾਂ ਤੋਂ ਬਚਾਅ ਕਰ ਸਕਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਖੋਜ ਦਾ ਮੁੱਖ ਟੀਚਾ ਦਿਨ ਵਿਚ ਬਿਨਾਂ ਵਾਰ-ਵਾਰ ਨੈਚੁਰਲ ਤਰੀਕੇ ਨਾਲ ਅੱਖਾਂ ਦੇ ਫਲੂਡ ਨੂੰ ਵਧਾਉਣਾ ਹੈ। ਫਿਲਹਾਲ ਇਸ ਨਵੀਂ ਖੋਜ ਦਾ ਵੱਖ-ਵੱਖ ਜਾਨਵਰਾਂ 'ਤੇ ਟੈਸਟ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਮਨੁੱਖਾਂ 'ਤੇ ਵੀ ਇਸਦਾ ਟੈਸਟ ਕੀਤਾ ਜਾਵੇਗਾ।