ਦੁਨਿਆ ਦੀਆਂ ਇਨ੍ਹਾਂ 6 ਖਾਨਾਂ ਚੋਂ ਨਿਕਲਦਾ ਹੈ ਸੋਨਾ

12/29/2016 1:37:32 PM

ਮੁੰਬਈ— ਹਰ ਔਰਤ ਨੂੰ ਗਹਿਣਿਆਂ ਦਾ ਬਹੁਤ ਸ਼ੋਕ ਹੁੰਦਾ ਹੈ। ਭਾਰਤ ''ਚ ਤਾਂ ਔਰਤਾਂ ਸੋਨੇ ਦੇ ਗਹਿਣੇ ਪਹਿਣਨ ਦੀਆਂ ਸ਼ੌਕੀਨ ਹਨ। ਪੈਸੇ ਅਤੇ ਜ਼ਾਇਦਾਦ ਦੇ ਬਾਅਦ ਸੋਨਾ ਇੱਕ ਅਜਿਹੀ ਚੀਜ਼ ਹੈ ਜਿਸ ''ਤੇ ਸਭ ਤੋ ਜ਼ਿਆਦਾ ਨਿਵੇਸ਼ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੁਨਿਆ ਦੀਆਂ ਕੁਝ ਅਜਿਹੀਆਂ ਖਾਨਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਚੋਂ ਸੋਨਾ ਨਿਕਲਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਜਗ੍ਹਾਂ ਦੇ ਬਾਰੇ ,ਜਿਨ੍ਹਾਂ ਚੋਂ ਸੋਨਾ ਨਿਕਲਦਾ ਹੈ
1. ਮੁਰੂੰਤਾਉ ਦੀ ਖਾਨ (ਉਜ਼ਬੇਕਿਸਤਾਨ)
ਇਹ ਦੁਨਿਆ ਦੀ ਸਭ ਤੋਂ ਵੱਡੀ ਸੋਨੇ ਦੀ ਖਾਨ ਹੈ। ਇਸ ਖਾਨ ''ਚ 1700 ਔਸ ਦੇ ਲੱਗਭਗ ਸੋਨਾ ਹੋਣ ਦਾ ਅਨੁਮਾਨ ਹੈ। ਇਹ ਉਤਪਾਦਨ ਦੇ ਹਿਸਾਬ ਨਾਲ ਦੁਨਿਆ ''ਚ ਸਭ ਤੋਂ ਵੱਡੀ ਖਾਨ ਹੈ। ਜਿਸਦੀ ਲੰਬਾਈ 3.35, ਚੌੜਾਈ 2.5 ਅਤੇ ਗਹਿਰਾਈ 560 ਮੀਟਰ ਹੈ। 
2.ਗਰਾਸਬਰਗ ਦੀ ਖਾਨ ( ਇੰਡੋਨੇਸ਼ੀਆ)
ਉਤਪਾਦਨ ਦੀ ਗੱਲ ਕਰੀਏ ਤਾਂ ਇੰਡੋਨੇਸ਼ੀਆ ਦੀ ਇਹ ਖਾਨ ਦੂਸਰੇ ਨੰਬਰ ''ਤੇ ਆਉਦੀ ਹੈ। ਇਸ ਖਾਨ ''ਚ 18 ਹਜ਼ਾਰ ਤੋਂ ਜ਼ਿਆਦਾ ਲੋਕ ਕੰਮ ਕਰਦੇ ਹਨ।
3.ਗੋਲਡਸਟਰਾਇਕ ਦੀ ਖਾਨ (ਅਮਰੀਕਾ)
ਸੋਨੇ ਦੇ ਉਤਪਾਦਨ ''ਚ ਅਮਰੀਕਾ ਵਿਸ਼ਵ ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ । ਇੱਥੇ ਸੋਨਾ ਗੋਲਡਸਟਰਾਇਕ ਦੀ ਖਾਨ ਚੋਂ ਕੱਢਿਆ ਜਾਂਦਾ ਹੈ । ਇਸ ਖਾਨ ਦਾ ਪਤਾ ਸਾਲ 1987 ''ਚ ਲਗਾਇਆ ਗਿਆ ਹੈ । ਸਾਲ 2015 ''ਚ ਇਸ ਖਾਨ ਚੋਂ ਕਰੀਬ 32.8 ਟਨ ਸੋਨਾ ਕੱਢਿਆ ਗਿਆ ਹੈ ।
4. ਕੋਟ੍ਰਜ਼ ਦੀ ਖਾਨ ( ਅਮਰੀਕਾ)
ਸੋਨੇ ਦੀ ਇਹ ਖਾਨ ਵਿਸ਼ਵ ''ਚ ਚੌਥੇ ਨੰਬਰ ''ਤੇ ਆਉਦੀ ਹੈ। ਇੱਥੇ 4000 ਹਜ਼ਾਰ ਦੇ ਲੱਗਭਗ ਲੋਕ ਕੰਮ ਕਰਦੇ ਹਨ।
5.ਪਯੂਬੇਲੋ ਵੇਜੋ( ਡੋਮੋਮਿਕਨ ਰਿਪਬਲਿਕ)
ਦੁਨਿਆ ''ਚ ਪੰਜਵੀ ਵੱਡੀ ਖਾਨ ਹੈ। ਇਸ ''ਚ ਵਿਸ਼ਵ ਦੀਆਂ ਦੋ ਵੱਡੀਆਂ ਕੰਪਨੀਆਂ ਬੈਰਿਕਗੋਲਡ ਅਤੇ ਗੋਲਡਕੋਰਪ  ਕੰਮ ਕਰਦੀਆਂ ਹਨ।
6. ਯਾਨਕੋਚਾ (ਪੇਰੂ)
ਦੱਖਣੀ ਅਮਰੀਕਾ ਦੀ ਇਸ ਖਾਨ ''ਚ ਨਿਊਮੋਂਟ, ਮਿਨਾਸ (ਬੁਣਅੇਵਨਕਰ) ਅਤੇ ਇੰਟਰਨੇਸ਼ਨਲ  ਫਾਈਨੇਂਸ਼ਿਅਲ ਕੋਰਪ ਕੰਪਨੀਆਂ ਮਿਲਕੇ ਕੰਮ ਕਰਦੀਅÎਾਂ ਹਨ।