ਕਾਫੀ ਤੇਜ਼ੀ ਨਾਲ ਪਿਘਲ ਰਹੇ ਨੇ ਗਲੇਸ਼ੀਅਰ : ਸੋਧ

09/23/2019 3:07:25 PM

ਲੰਡਨ— ਅੰਟਾਰਕਟਿਕ ਦੇ ਗਲੇਸ਼ੀਅਰ ਪਿਘਲਣ ਕਾਰਨ ਇਹ ਤੇਜ਼ੀ ਨਾਲ ਸਮੁੰਦਰ ਵੱਲ ਵਹਿ ਰਿਹਾ ਹੈ ਅਤੇ ਇਸ ਕਾਰਨ ਮਹਾਦੀਪ ਦੀ ਬਰਫ ਦੀਆਂ ਪਰਤਾਂ ਵੀ ਤੇਜ਼ੀ ਨਾਲ ਸਮੁੰਦਰ ਵੱਲ ਜਾ ਰਹੀਆਂ ਹਨ। ਜਨਰਲ 'ਨੇਚਰ ਕਮਿਊਨਿਕੇਸ਼ਸ' 'ਚ ਪ੍ਰਕਾਸ਼ਿਤ ਸੋਧ ਮੁਤਾਬਕ ਪਹਿਲੀ ਵਾਰ ਸੋਧਕਾਰਾਂ ਨੂੰ ਪਤਾ ਲੱਗਾ ਕਿ ਸਤ੍ਹਾ 'ਤੇ ਬਰਫ ਪਿਘਲਣ ਦਾ ਅਸਰ ਅੰਟਾਕਟਿਕ 'ਚ ਗਲੇਸ਼ੀਅਰ ਦੇ ਵਹਾਅ 'ਤੇ ਵੀ ਪੈਂਦਾ ਹੈ। ਬ੍ਰਿਟੇਨ ਦੀ 'ਯੂਨੀਵਰਸਿਟੀ ਆਫ ਸ਼ੇਫੀਲਡ' ਦੇ ਸੋਧ ਕਰਤਾ ਵੀ ਇਸ ਸੋਧ 'ਚ ਸ਼ਾਮਲ ਹਨ। ਉਨ੍ਹਾਂ ਨੇ ਉਪਗ੍ਰਹਿਆਂ ਤੋਂ ਇਕੱਠੇ ਕੀਤੇ ਡਾਟਾ ਅਤੇ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ।

ਉਨ੍ਹਾਂ ਨੇ ਖੇਤਰੀ ਜਲਵਾਯੂ ਮਾਡਲ ਨੂੰ ਵੀ ਦੇਖਿਆ ਅਤੇ ਪਤਾ ਲੱਗਾ ਕਿ ਬਰਫ ਦੇ ਪਿਘਲਣ ਕਾਰਨ ਕੁੱਝ ਗਲੇਸ਼ੀਅਰਾਂ ਦਾ ਪਾਣੀ ਔਸਤ ਦੀ ਤੁਲਨਾ 'ਚ 100 ਫੀਸਦੀ ਵਧੇਰੇ ਤੇਜ਼ੀ ਨਾਲ ਵਹਿ ਰਿਹਾ ਹੈ। ਸੋਧ 'ਚ ਅੰਟਾਰਕਟਿਕ ਪ੍ਰਾਇਦੀਪ 'ਚ ਬਰਫ ਦੇ ਪਿਘਲਣ ਅਤੇ ਗਲੇਸ਼ੀਅਰ ਦੇ ਵਹਾਅ ਵਿਚਕਾਰ ਸਬੰਧ ਦਾ ਪਤਾ ਲੱਗਾ ਹੈ। ਸੋਧ ਕਰਤਾ ਕਹਿੰਦੇ ਹਨ ਕਿ ਸਤ੍ਹਾ ਦੀ ਬਰਫ ਪਿਘਲਦੀ ਹੈ ਅਤੇ ਇਹ ਪਾਣੀ ਗਲੇਸ਼ੀਅਰ ਦੇ ਹੇਠਲੀ ਸਤ੍ਹਾ 'ਚ ਚਲਾ ਜਾਂਦਾ ਹੈ। ਇਸ ਨਾਲ ਗਲੇਸ਼ੀਅਰ ਦਾ ਵਹਾਅ ਤੇਜ਼ ਹੋ ਜਾਂਦਾ ਹੈ। ਅੰਟਾਰਕਿਟਕ ਖੇਤਰ 'ਚ ਤਾਪਮਾਨ 'ਚ ਲਗਾਤਾਰ ਤੇਜ਼ੀ ਹੋ ਰਹੀ ਹੈ। ਇਸ ਨਾਲ ਸਤ੍ਹਾ ਦੀ ਬਰਫ ਤੇਜ਼ੀ ਨਾਲ ਪਿਘਲ ਰਹੀ ਹੈ ਤੇ ਕਿਤੇ-ਕਿਤੇ ਵੱਡੇ ਹਿੱਸੇ 'ਚ ਸਤ੍ਹਾ ਪਿਘਲਣ ਲੱਗਦੀ ਹੈ। ਸੋਧ ਮੁਤਾਬਕ ਗਲੇਸ਼ੀਅਰਾਂ ਦੇ ਪਿਘਲਣ, ਉਨ੍ਹਾਂ ਦੇ ਸਮੁੰਦਰ ਰਾਹੀਂ ਤੇਜ਼ੀ ਨਾਲ ਵਹਾਅ 'ਚ ਅੰਟਾਰਕਟਿਕ ਦਾ ਤਾਪਮਾਨ ਕਾਫੀ ਮਹੱਤਵਪੂਰਣ ਹੈ।