ਚੇਅਰਸ ਨਾਲ ਦਿਓ ਆਪਣੇ ਰੂਮ ਨੂੰ ਯੁਨਿਕ ਲੁਕ

07/20/2017 12:29:00 PM

ਨਵੀਂ ਦਿੱਲੀ— ਚੇਅਰਸ ਸਿਰਫ ਬੈਠਣ ਲਈ ਜਾਂ ਆਰਾਮ ਫਰਮਾਨ ਲਈ ਹੀ ਨਹੀਂ ਹੁੰਦੀ, ਬਲਕਿ ਜੇ ਇਨ੍ਹਾਂ ਨੂੰ ਸਹੀ ਢੰਗ ਨਾਲ ਵਰਤਿਆ ਜਾਵੇ ਅਤੇ ਸਹੀ ਢੰਗ ਨਾਲ ਰੱਖਿਆ ਜਾਵੇ ਤਾਂ ਇਹ ਤੁਹਾਡੇ ਘਰ ਨੂੰ ਖੂਬਸੂਰਤ ਲੁਕ ਦਿੰਦੇ ਹਨ, ਅੱਜ ਅਸੀਂ ਤੁਹਾਨੂੰ ਕੁਝ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਖੁੱਦ ਆਪਣੇ ਰੂਮ ਨੂੰ ਸਜਾ ਸਕਦੇ ਹੋ ਅਤੇ ਆਪਣੇ ਰੂਮ ਨੂੰ ਨਵਾਂ ਅਤੇ ਡਿਫਰੈਂਟ ਲੁਕ ਦੇ ਸਕਦੇ ਹੋ। 
1. ਵੱਖਰੇ ਸਟਾਈਲ ਦੀਆਂ ਚੇਅਰਸ, ਉਨ੍ਹਾਂ ਦੇ ਕਵਰਸ ਦੇ ਕਲਰਸ ਅਤੇ ਉਨ੍ਹਾਂ ਦੇ ਸਟੈਂਡ ਦੀ ਡਿਫਰੈਂਟ ਸ਼ੇਪ ਨੂੰ ਅਪਣਾ ਕੇ ਘਰ ਨੂੰ ਮਾਡਰਨ ਟੱਚ ਦੇ ਸਕਦੇ ਹੋ। 
2. ਡਿਫਰੈਂਟ ਸ਼ੇਪ ਦੀ ਚੇਅਰ ਨੂੰ ਤੁਸੀਂ ਕਾਰਨਰ ਪੀਸ ਦੀ ਤਰ੍ਹਾਂ ਵੀ ਵਰਤ ਸਕਦੇ ਹੋ। ਇਸ ਨਾਲ ਤੁਸੀਂ ਰੂਮ ਦਾ ਉਹ ਕੋਨਾ ਹਾਈਲਾਈਟ ਹੋਵੇਗਾ ਅਤੇ ਨਾਲ ਹੀ ਚੇਅਰ ਦੀ ਸ਼ੇਪ ਵੀ ਅਟ੍ਰੈਕਸ਼ਨ ਦਾ ਕਾਰਨ ਬਣੇਗੀ।
3. ਰੋਅਲ ਲੁਕ ਲਈ ਐਂਟੀਕ ਚੇਅਰ ਦੀ ਵਰਤੋਂ ਕਰੋ। ਵੱਡੇ ਆਕਾਰ ਦੀ, ਨੱਕਕਾਸ਼ੀ ਕੀਤੀ ਹੋਈ ਅਤੇ ਰੋਅਲ ਟੱਚ ਵਾਲੀ ਸਿੰਗਲ ਚੇਅਰ ਪੂਰੇ ਰੂਮ ਨੂੰ ਰੋਅਲ ਲੁਕ ਦੇਣ ਲਈ ਕਾਫੀ ਹੈ। ਤੁਸੀਂ ਚਾਹੋ ਤਾਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਚੇਅਰਸ ਦੀ ਗਿਣਤੀ ਕਰ ਸਕਦੀ ਹੋ।
4. ਚੇਅਰਸ ਵਿਚ ਸੱਭ ਤੋਂ ਜ਼ਰੂਰੀ ਹੁੰਦਾ ਹੈ ਉਸ ਦਾ ਬੈਕ ਕੰਫਰਟੇਬਲ ਹੋਣ ਦੇ ਨਾਲ-ਨਾਲ ਅਟ੍ਰੈਕਟਿਵ ਵੀ ਹੋਣਾ ਚਾਹੀਦਾ ਹੈ।
5. ਓਪਨ ਬੈਕ ਚੇਅਰਸ ਲਾਈਟ ਅਤੇ ਮਾਡਰਨ ਫੀਲ ਦਿੰਦੀ ਹੈ। ਸਗੋਂ ਬੈਕ ਸਟ੍ਰੈਂਥ ਦਾ ਅਹਿਸਾਸ ਕਰਵਾਉਂਦੀ ਹੈ।
6. ਸੀਟਿੰਗ ਅਰੇਂਜਮੇਂਟ ਨੂੰ ਮਾਡਰਨ ਲੁਕ ਦੇਣ ਲਈ ਮਾਡਰਨ ਸਟਾਈਲ ਦੀ ਵੁਡਨ ਚੇਅਰਸ ਨੂੰ ਸ਼ਾਮਲ ਕਰੋ।