ਆਪਣੇ ਘਰ ਦੇ ਲਿਵਿੰਗ ਰੂਮ ਨੂੰ ਇੰਝ ਦਿਓ ਨਵੀਂ ਲੁੱਕ

09/25/2021 5:29:10 PM

ਨਵੀਂ ਦਿੱਲੀ- ਤੁਹਾਡਾ ਲਿਵਿੰਗ ਰੂਮ ਤੁਹਾਡੇ ਘਰ ਦਾ ਸਭ ਤੋਂ ਮੁੱਖ ਹਿੱਸਾ ਹੁੰਦਾ ਹੈ। ਇਹ ਉਹ ਜਗ੍ਹਾ ਹੁੰਦੀ ਹੈ ਜਿਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਭ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹੋ। ਇਸ ਲਈ ਲਿਵਿੰਗ ਰੂਮ ਨੂੰ ਆਰਾਮਦਾਇਕ ਬਣਾਉਣ ਦੇ ਨਾਲ-ਨਾਲ ਇਸ ਦੀ ਸਜਾਵਟ ਕਰਨੀ ਵੀ ਜ਼ਰੂਰੀ ਹੈ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਆਪਣੇ ਲਿਵਿੰਗ ਰੂਮ ਨੂੰ ਖੂਬਸੂਰਤ ਬਣਾ ਸਕਦੇ ਹੋ ਅਤੇ ਨਵੀਂ ਲੁੱਕ ਦੇ ਸਕਦੇ ਹੋ। 
ਪੇਸਟਲ ਕਲਰਸ ਦੇ ਨਾਲ ਗੈਲਰੀ ਵਾਲ
ਅੱਜ ਕੱਲ ਗੈਲਰੀ ਵਾਲਸ ਫੈਸ਼ਨ 'ਚ ਹੈ ਅਤੇ ਘਰ ਨੂੰ ਇਕ ਪਰਸਨਲ ਟਚ ਦੇਣ ਦਾ ਇਹ ਇਕ ਉੱਤਮ ਤਰੀਕਾ ਹੈ। ਤੁਸੀਂ ਦੀਵਾਰਾਂ 'ਤੇ ਪ੍ਰੇਰਣਾਦਾਇਕ ਕੋਟਸ ਲਗਾ ਸਕਦੇ ਹੋ। ਚੰਗਾ ਹੋਵੇਗਾ ਕਿ ਇਸ ਨੂੰ ਤੁਸੀਂ ਨਿਊਨਤਮ ਰੱਖੋ ਅਤੇ ਪਿੱਠਭੂਮੀ 'ਚ ਹਲਕੇ ਰੰਗਾਂ ਦੀ ਵਰਤੋਂ ਕਰੋ। 
ਰੰਗਾਂ ਦੇ ਨਾਲ ਮਿਰਰ 
ਜੇਕਰ ਤੁਹਾਡਾ ਲਿਵਿੰਗ ਰੂਮ ਛੋਟਾ ਹੈ ਤਾਂ ਤੁਸੀਂ ਇਸ 'ਚ ਮਿਰਰ ਲਗਾ ਕੇ ਇਸ ਨੂੰ ਵੱਡਾ ਦਿਖਾ ਸਕਦੇ ਹੋ। ਪਰ ਪੁਰਾਣੇ ਪਲੇਨ ਮਿਰਰ ਦੀ ਜਗ੍ਹਾ ਚੰਗੇ ਫਰੇਮ ਵਾਲਾ ਅਤੇ ਵੱਖ-ਵੱਖ ਰੰਗਾਂ ਵਾਲਾ ਮਿਰਰ ਲਗਾਓ। ਜੇਕਰ ਤੁਹਾਡੇ ਘਰ 'ਚ ਪੁਰਾਣਾ ਮਿਰਰ ਹੈ ਤਾਂ ਤੁਸੀਂ ਆਪਣੇ ਪਸੰਦੀਦਾ ਰੰਗ ਨਾਲ ਇਸ ਨੂੰ ਰੰਗ ਸਕਦੇ ਹੋ। 
ਸਟੋਨ ਵਾਲ
ਜੇਕਰ ਤੁਸੀਂ ਆਪਣੇ ਲਿਵਿੰਗ ਰੂਮ ਨੂੰ ਪੂਰੀ ਤਰ੍ਹਾਂ ਨਾਲ ਬਦਲਣਾ ਚਾਹੁੰਦੀ ਹੋ ਤਾਂ ਤੁਹਾਨੂੰ ਸਟੋਨ ਵਾਲ ਲਗਾਉਣ ਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ। ਇਸ ਨਾਲ ਰੂਮ ਨੂੰ ਇਕ ਪੇਂਡੂ ਅਤੇ ਪ੍ਰਚੀਨ ਲੁੱਕ ਮਿਲੇਗੀ।
ਚਮਕੀਲੇ ਰੰਗਾਂ ਦੀ ਵਰਤੋਂ
ਚਮਕੀਲੇ ਰੰਗਾਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਅਪਣਾਓ, ਘਰ ਦੀ ਸਜਾਵਟ 'ਚ ਇਨ੍ਹਾਂ ਨੂੰ ਸ਼ਾਮਲ ਕਰਕੇ ਅਤੇ ਆਪ ਖੁਦ ਹੀ ਆਪਣੇ ਘਰ 'ਚ ਚਾਰੇ ਪਾਸੇ ਹਾਂ-ਪੱਖੀ ਮਹਿਸੂਸ ਕਰੋ। 
ਇਸ ਲਿਵਿੰਗ ਰੂਮ 'ਚ ਸੰਪੂਰਨ ਸਜਾਵਟ ਨੂੰ ਸੰਤੁਲਿਤ ਰੱਖਣ ਲਈ ਚਮਕੀਲੇ ਰੰਗਾਂ ਦੇ ਨਾਲ ਸਫੈਦ ਰੰਗ ਦੇ ਸ਼ੇਡਸ ਦੀ ਵਰਤੋਂ ਕਰੋ। 
ਟੈਕਸਚਰ ਦੀ ਵਰਤੋਂ ਕਰੋ
ਜਿਥੇ ਰੰਗ ਤੁਹਾਡੇ ਲਿਵਿੰਗ ਰੂਮ ਨੂੰ ਮਜ਼ੇਦਾਰ ਬਣਾਉਂਦੇ ਹਨ ਉਧਰ ਟੈਕਸਚਰ ਦੀ ਵਰਤੋਂ ਕਰਨਾ ਵੀ ਇਕ ਚੰਗਾ ਬਦਲ ਹੈ। ਲਿਵਿੰਗ ਰੂਮ 'ਚ ਕਾਲੀਨ ਵਿਛਾਉਣ ਨਾਲ ਵੀ ਲਿਵਿੰਗ ਰੂਮ 'ਚ ਨਵਾਂਪਨ ਆ ਜਾਂਦਾ ਹੈ। 

Aarti dhillon

This news is Content Editor Aarti dhillon