ਪੁਰਾਣੇ ਲੱਕੜ ਦੇ ਫਰਨੀਚਰ ਨੂੰ ਇਸ ਤਰ੍ਹਾਂ ਦਿਓ ਕੁਝ ਡਿਫਰੈਂਟ ਲੁਕ

09/19/2017 2:28:15 PM

ਨਵੀਂ ਦਿੱਲੀ— ਤੁਸੀਂ ਆਪਣੇ ਘਰ ਨੂੰ ਕਿਵੇਂ ਖੂਬਸੂਰਤ ਲੁਕ ਦੇਣਾ ਚਾਹੁੰਦੇ ਹੋ ਇਹ ਗੱਲ ਸਿਰਫ ਤੁਹਾਡੇ 'ਤੇ ਹੀ ਨਿਰਭਰ ਕਰਦੀ ਹੈ। ਉਂਝ ਤਾਂ ਲੋਕ ਕਈ ਮਹਿੰਗੇ ਸ਼ੋ ਪੀਸ ਲੈ ਕੇ ਆਉਂਦੇ ਹਨ ਅਤੇ ਆਪਣੇ ਘਰ ਨੂੰ ਅਟ੍ਰੈਕਟਿਨ ਲੁਕ ਦਿੰਦੇ ਹਨ, ਪਰ ਜੇ ਤੁਸੀਂ ਕੁਝ ਪੁਰਾਣੀਆਂ ਚੀਜ਼ਾਂ ਦੀ ਵਰਤੋਂ ਕਰਕੇ ਹੀ ਆਪਣੇ ਘਰ ਨੂੰ ਖੂਬਸੂਰਤ ਲੁਕ ਦੇ ਦਿਓ। ਇਸ ਨਾਲ ਤੁਹਾਡਾ ਖਰਚਾ ਵੀ ਘੱਟ ਹੋਵੇਗਾ ਅਤੇ ਤੁਸੀਂ ਆਪਣੇ ਮਨਚਾਹਿਆ ਲੁਕ ਵੀ ਦੇ ਸਕੋਗੇ।
 ਲੱਕੜ ਦੇ ਫ੍ਰੇਮ
ਉਂਝ ਤਾਂ ਲੋਕ ਆਪਣੀ ਫੋਟੋਜ ਨੂੰ ਘਰ ਵਿਚ ਲਗਾਉਣ ਲਈ ਮਾਰਕਿਟ ਤੋਂ ਮਿਲਣ ਵਾਲੇ ਫੋਟੋਫ੍ਰੇਮ ਦੀ ਵਰਤੋਂ ਕਰਦੇ ਸੀ ਪਰ ਜਿਵੇਂ ਜਮਾਨਾ ਮਾਡਰਨ ਹੁੰਦਾ ਜਾ ਰਿਹਾ ਹੈ ਉਂਝ ਹੀ ਲੋਕਾਂ ਦੀ ਸੋਚ ਬਦਲਦੀ ਜਾ ਰਹੀ ਹੈ। ਅੱਜਕਲ ਲੋਕ ਮਾਰਕਿਟ ਵਿਚੋਂ ਸਟਾਈਲਿਸ਼ ਫੋਟੋਫ੍ਰੇਮ ਦੀ ਥਾਂ 'ਤੇ ਖੁਦ ਹੀ ਘਰ 'ਤੇ ਪਏ ਹੋਏ ਲੱਕੜ ਦੇ ਸਾਮਾਨ ਨੂੰ ਫੋਟੋਫ੍ਰੇਮ ਦੀ ਲੁਕ ਦੇ ਰਹੇ ਹਨ। 
ਕਿੰਝ ਬਣਾਈਏ ਫੋਟੋਫ੍ਰੇਮ?


ਘਰਾਂ ਵਿਚ ਅਕਸਰ ਲਕੜ ਦੇ ਸਾਮਾਨ ਵਰਗੇ ਪੁਰਾਣੇ ਦਰਵਾਜੇ, ਖਿੜਕਿਆਂ ਇੱਥੋ ਤੱਕ ਕੀ ਸਿਰਨੀ ਪਈ ਹੁੰਦੀ ਹੈ, ਜਿਨ੍ਹਾਂ ਨੂੰ ਪੁਰਾਣਾ ਸਮਝ ਕੇ ਘਰ ਦੇ ਕਿਸੇਂ ਕੋਨੇ ਵਿਚ ਰੱਖ ਦਿੱਤਾ ਜਾਂਦਾ ਹੈ ਪਰ ਇਨ੍ਹਾਂ ਦੀ ਮਦਦ ਨਾਲ ਕਈ ਸਟਾਈਲਿਸ਼ ਫੋਟੋਫ੍ਰੇਮ ਬਣਾਏ ਜਾ ਸਕਦੇ ਹਨ।
ਜੇ ਤੁਸੀਂ ਵੀ ਆਪਣੇ ਘਰ ਵਿਚ ਪੁਰਾਣੀ ਲੱਕੜ ਦੇ ਸਾਮਾਨ ਨਾਲ ਕ੍ਰਿਏਟਿਵਿਟੀ ਦਿਖਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕੁਝ ਆਈਡਿਆਜ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਫੋਟੋਫ੍ਰ੍ਰੇਮ ਨਾਲ ਆਪਣੇ ਘਰ ਨੂੰ ਸਟਾਈਲਿਸ਼ ਲੁਕ ਦੇ ਸਕਦੇ ਹੋ।