ਬਿਨਾ ਸਰਜਰੀ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਨੱਕ ਨੂੰ ਦਿਓ ਪਰਫੈਕਟ ਸ਼ੇਪ

02/23/2018 11:21:34 AM

ਨਵੀਂ ਦਿੱਲੀ— ਅੱੱਜਕਲ ਹਰ ਲੜਕੀ ਖੂਬਸੂਰਤ ਦਿੱਖਣ ਲਈ ਕਈ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ। ਕੁਝ ਲੜਕੀਆਂ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਉਨ੍ਹਾਂ ਦੀ ਮੋਟੀ ਨੱਕ ਹੁੰਦੀ ਹੈ ਜੋ ਕਿ ਚਿਹਰੇ ਨੂੰ ਚੌੜਾ ਦਿਖਾਉਂਦੀ ਹੈ। ਕੁਝ ਲੜਕੀਆਂ ਤਾਂ ਨੱਕ ਨੂੰ ਪਤਲਾ ਦਿਖਾਉਣ ਦੇ ਲਈ ਮੇਕਅੱਪ ਜਾਂ ਸਰਜਰੀ ਦਾ ਸਹਾਰਾ ਲੈਂਦੀਆਂ ਹਨ। ਜਿਸ ਨਾਲ ਕਈ ਵਾਰ ਚਿਹਰੇ ਦੀ ਖੂਬਸੂਰਤੀ ਵੀ ਖਰਾਬ ਹੋ ਜਾਂਦੀ ਹੈ। ਇਸ ਦੀ ਬਜਾਏ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਕੇ ਆਪਣੀ ਮੋਟੀ ਨੱਕ ਦੀ ਪ੍ਰੇਸ਼ਾਨੀ ਨੂੰ ਬਿਨਾਂ ਕਿਸੇ ਸਾਈਡ ਇਫੈਕਟ ਜਾਂ ਨੁਕਸਾਨ ਦੇ ਪਤਲਾ ਦਿੱਖਾ ਸਕਦੀ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਨੱਕ ਨੂੰ ਬਿਨਾਂ ਕਿਸੇ ਨੁਕਸਾਨ ਦੇ ਪਤਲਾ ਦਿਖਾ ਦੇਣਗੇ। ਤਾਂ ਆਓ ਜਾਣਦੇ ਹਾਂ ਪਰਫੈਕਟ ਸ਼ੇਪ ਦੇਣ ਲਈ ਕੁਝ ਘਰੇਲੂ ਉਪਾਅ ਬਾਰੇ...
ਨੱਕ ਨੂੰ ਪਰਫੈਕਟ ਬਣਾਉਣ ਲਈ ਘਰੇਲੂ ਤਰੀਕੇ
1. ਅਦਰਕ ਪਾਊਡਰ
ਅਦਰਕ ਦੀ ਮਦਦ ਨਾਲ ਤੁਸੀਂ ਨੱਕ ਦੇ ਕੋਲ ਮੌਜੂਦ ਐਕਸਟਰਾ ਫੈਟ ਨੂੰ ਘੱਟ ਕਰਕੇ ਇਸ ਨੂੰ ਪਤਲਾ ਦਿਖਾ ਸਕਦੇ ਹੋ। ਇਸ ਲਈ ਤੁਸੀਂ ਅਦਰਕ ਦਾ ਪਾਊਡਰ ਬਣਾ ਕੇ ਉਸ ਨੂੰ ਪਾਣੀ 'ਚ ਮਿਲਾ ਕੇ ਗਾੜ੍ਹਾ ਪੇਸਟ ਤਿਆਰ ਕਰ ਲਓ। ਇਸ ਤੋਂ ਬਾਅਦ ਨੱਕ 'ਤੇ ਲਗਾ ਕੇ 15 ਮਿੰਟ ਬਾਅਦ ਇਸ ਨੂੰ ਧੋ ਲਓ। ਰੋਜ਼ਾਨਾ ਇਸ ਨੂੰ ਲਗਾਉਣ ਨਾਲ ਕੁਝ ਹੀ ਦਿਨਾਂ 'ਚ ਤੁਹਾਡੀ ਨੱਕ ਨੂੰ ਪਰਫੈਕਟ ਸ਼ੇਪ ਮਿਲ ਜਾਵੇਗੀ।


2. ਐੱਪਲ ਸਾਈਡਰ ਵਿਨੇਗਰ
1 ਚੱਮਚ ਐੱਪਲ ਸਾਈਡਰ ਵਿਨੇਗਰ, ਟੂਥਪਿਕ ਅਤੇ ਅਦਰਕ ਪਾਊਡਰ ਨੂੰ ਮਿਕਸ ਕਰਕੇ ਪੇਸਟ ਬਣਾ ਲਓ। ਇਸ ਨੂੰ ਨੱਕ 'ਤੇ 15 ਮਿੰਟ ਤਕ ਲਗਾਉਣ ਦੇ ਬਾਅਦ ਠੰਡੇ ਪਾਣੀ ਨਾਲ ਸਾਫ ਕਰੋ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਨਾਲ ਤੁਹਾਡੀ ਨੱਕ ਦੀ ਐਕਸਟਰਾ ਫੈਟ ਨਿਕਲ ਜਾਵੇਗੀ।


3. ਅਸੈਂਸ਼ਿਅਲ ਤੇਲ
ਸਰੋਂ, ਪੇਪਰਮਿੰਟ, ਟੀ-ਟ੍ਰੀ ਜਾਂ ਚੇਦਾਰ ਵਰਗੇ ਅਸੈਂਸਿਅਲ ਤੇਲ ਨੂੰ ਕਾਟਨ 'ਚ ਡਿਪ ਕਰਕੇ ਨੱਕ 'ਤੇ ਲਗਾਓ। ਇਸ ਤੋਂ ਬਾਅਦ ਇਸ ਨੂੰ ਹਲਕੇ ਹੱਥਾਂ ਨਾਲ ਰਗੜਣ ਦੇ ਬਾਅਦ 5 ਤੋਂ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਇਸ ਨੂੰ ਸਾਫ ਕਰ ਲਓ। ਇਨ੍ਹਾਂ ਆਇਲਸ ਦੀ ਵਰਤੋਂ ਕਰਨ ਨਾਲ ਤੁਹਾਡੀ ਨੱਕ ਕੁਝ ਹੀ ਸਮੇਂ 'ਚ ਸੁਡੋਲ ਦਿੱਖਣ ਲੱਗੇਗੀ।