ਗਰਮੀਆਂ ''ਚ ਇਨ੍ਹਾਂ ਪਰਦਿਆਂ ਨਾਲ ਘਰ ਨੂੰ ਦਿਓ ਵੱਖਰਾ ਲੁੱਕ

03/14/2018 12:42:35 PM

ਨਵੀਂ ਦਿੱਲੀ— ਗਰਮੀ ਹੋਵੇ ਜਾਂ ਸਰਦੀ, ਕਟਰਨਸ ਮਤਲਬ ਪਰਦਿਆਂ ਬਿਨਾਂ ਘਰ ਦੀ ਸਜਾਵਟ ਅਧੂਰੀ ਹੈ। ਇਹ ਘਰ ਦੇ ਖਾਲੀਪਨ ਨੂੰ ਭਰ ਦਿੰਦੇ ਹਨ ਅਤੇ ਨਾਲ ਹੀ ਧੂਲ ਮਿੱਟੀ ਅਤੇ ਮੱਛਰ ਮੱਖੀਆਂ ਦੇ ਪ੍ਰਵੇਸ਼ ਨੂੰ ਵੀ ਰੋਕਦੇ ਹਨ, ਗਰਮੀ ਅਤੇ ਸਰਦੀ ਦੋਵਾਂ ਹੀ ਮੌਸਮ 'ਚ ਪਰਦਿਆਂ ਦੇ ਫੈਬਰਿਕ ਅਤੇ ਕਲਰ ਦੀ ਚੁਆਇਸ ਬਦਲ ਜਾਂਦੀ ਹੈ। ਸਰਦੀਆਂ 'ਚ ਹੈਵੀ ਅਤੇ ਡਾਰਕ ਕਲਰ ਦੇ ਪਰਦੇ ਪਸੰਦ ਕੀਤੇ ਜਾਂਦੇ ਹਨ। ਉਂਝ ਹੀ ਗਰਮੀਆਂ 'ਚ ਲਾਈਟਵੇਟ ਅਤੇ ਪੇਸਟਲ ਕਲਰ ਦੇ ਪਰਦੇ ਹੀ ਚੰਗੇ ਲੱਗਦੇ ਹਨ।
1. ਕਾਟਨ ਪ੍ਰਿੰਟ ਪਰਦੇ
ਕਾਟਨ ਦੇ ਪਰਦੇ ਗਰਮੀਆਂ 'ਚ ਬਹੁਤ ਪਸੰਦ ਕੀਤੇ ਜਾਂਦੇ ਹਨ। ਹਲਕੇ ਰੰਗ 'ਤੇ ਫਲੋਰਲ ਪ੍ਰਿੰਟਸ ਹਰ ਕਿਸੇ ਦਾ ਮਨ ਮੌਹ ਲੈਂਦੇ ਹਨ। ਤੁਸੀਂ ਕਾਟਨ ਸਟਫ ਦੇ ਪਰਦਿਆਂ ਨੂੰ ਦੀਵਾਰਾਂ ਨਾਲ ਮੈਚ ਕਰਕੇ ਵੀ ਲਗਾ ਸਕਦੇ ਹੋ।


2. ਨੈੱਟ ਦੇ ਪਰਦੇ
ਗਰਮੀਆਂ 'ਚ ਨੈੱਟ ਦੇ ਪਰਦੇ ਦੇਖਣ 'ਚ ਵੀ ਚੰਗੇ ਲੱਗਦੇ ਹਨ ਨਾਲ ਹੀ ਇਹ ਹਵਾਦਾਰ ਵੀ ਹੁੰਦੇ ਹਨ। ਇਸ ਨੂੰ ਘਰ 'ਚ ਲਗਾਉਣ ਨਾਲ ਮੱਖੀਆਂ ਮੱਛਰਾ ਤੋਂ ਵੀ ਬਚਿਆ ਜਾ ਸਕਦਾ ਹੈ।


3. ਸ਼ਿਫਾਨ ਦੇ ਪਰਦੇ
ਘਰ ਦੀ ਡੈਕੋਰੇਸ਼ਨ ਲਈ ਲਾਈਟ ਕਲਰ ਦੇ ਸ਼ਿਫਾਨ ਦੇ ਪਰਦੇ ਲਗਾ ਸਕਦੇ ਹੋ। ਇਹ ਤੁਹਾਡੇ ਘਰ ਨੂੰ ਡਿਫਰੈਂਟ ਲੁਕ ਦੇਣਗੇ।


4. ਟਿਸ਼ੂ ਦੇ ਪਰਦੇ
ਇਸ ਮੌਸਮ 'ਤ ਘਰਾਂ 'ਚ ਟਿਸ਼ੂ ਪਰਦੇ ਵੀ ਲਗਾਏ ਜਾਂਦੇ ਹਨ। ਇਹ ਲਾਈਟ ਕਲਰ ਦੇ ਪਰਦੇ ਘਰ ਨੂੰ ਬਹੁਤ ਹੀ ਖੂਬਸੂਰਤ ਦਿਖਾਉਂਦੇ ਹਨ।


5. ਖਾਦੀ ਫੈਬਰਿਕ ਪਰਦੇ
ਘਰ ਅਤੇ ਦਫਤਰ 'ਚ ਡੈਕੋਰੇਸ਼ਨ ਲਈ ਖਿੜਕੀਆਂ 'ਤੇ ਪੱਟੀਦਾਰ ਖਾਦੀ ਫੈਬਰਿਕ ਪਰਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਘਰ ਦੀ ਡੈਕੋਰਸ਼ਨ ਲਈ ਆਪਣੇ ਪੁਰਾਣੇ ਕੱਪੜਿਆਂ ਅਤੇ ਸਾੜੀਆਂ ਨਾਲ ਵੀ ਪਰਦੇ ਬਣਾ ਸਕਦੇ ਹੋ।