ਅਲਮਾਰੀਆਂ ਦੇ ਇਹ ਨਵੇਂ ਡਿਜ਼ਾਈਨਸ ਬਣਾਉਂਣਗੇ ਕਮਰੇ ਦੀ ਟੌਹਰ

12/13/2018 1:25:28 PM

ਨਵੀਂ ਦਿੱਲੀ— ਅਲਮਾਰੀ ਉਹ ਖਾਸ ਥਾਂ ਹੁੰਦੀ ਹੈ, ਜਿਸ 'ਚ ਅਸੀਂ ਆਪਣੀ ਜ਼ਰੂਰਤ ਦੀ ਹਰ ਛੋਟੀ ਤੋਂ ਵੱਡੀ ਚੀਜ਼ ਨੂੰ ਸੰਭਾਲ ਕੇ ਰੱਖਦੇ ਹਾਂ। ਜਿਊਲਰੀ ਹੋਵੇ ਜਾਂ ਫਿਰ ਕੱਪੜੇ ਇਨ੍ਹਾਂ ਨੂੰ ਸਮੇਟ ਕੇ ਰੱਖਣ ਲਈ ਅਲਮਾਰੀ ਬੈਸਟ ਹੈ। ਜੇਕਰ ਵਾਰਡਰੋਵ ਕਮਰੇ 'ਚ ਹੋਵੇ ਤਾਂ ਸਾਨੂੰ ਇਸ ਨਾਲ ਜ਼ਿਆਦਾ ਸੁਵਿਧਾਵਾਂ ਮਿਲਦੀਆਂ ਹਨ ਕਿਉਂਕਿ ਚੀਜ਼ਾਂ ਨੂੰ ਕੱਢਣ ਲਈ ਕਿਸੇ ਦੂਜੇ ਕਮਰੇ 'ਚ ਨਹੀਂ ਜਾਣਾ ਪੈਂਦਾ। ਅੱਜਕਲ ਦੇ ਮਾਡਰਨ ਜ਼ਮਾਨੇ 'ਚ ਲੋਕ ਆਪਣੇ ਰੂਮ ਦੇ ਇੰਟੀਰੀਅਰ ਦੇ ਨਾਲ ਮੈਚ ਕਰਦੀ ਅਲਮਾਰੀ ਰੱਖਣਾ ਪਸੰਦ ਕਰਦੇ ਹਨ। ਇਹ ਐਲਯੂਮੀਨਿਅਮ, ਲੱਕੜੀ ਜਾਂ ਫਿਰ ਸਟੀਲ ਨਾਲ ਬਣੀ ਵੀ ਹੋ ਸਕਦੀ ਹੈ। ਤੁਸੀਂ ਆਪਣੀ ਪਸੰਦ ਅਤੇ ਸਹੂਲੀਅਤ ਦੇ ਹਿਸਾਬ ਨਾਲ ਅਲਮਾਰੀ ਬਣਵਾ ਸਕਦੇ ਹੋ, ਜਿਸ ਨਾਲ ਕਮਰੇ ਦੀ ਸਪੇਸ ਦਾ ਵੀ ਧਿਆਨ ਰੱਖਿਆ ਜਾ ਸਕਦਾ ਹੈ। 

ਕਮਰੇ ਨੂੰ ਮਾਡਰਨ ਲੁੱਕ ਦੇਣਾ ਚਾਹੁੰਦੇ ਹੋ ਤਾਂ ਜਿਊਮੈਟ੍ਰਿਕ ਪਿੰਟ 'ਚ ਵਾਰਡਰੋਵ ਦੀ ਚੋਣ ਕਰ ਸਕਦੇ ਹੋ। ਇਸ ਤੋਂ ਇਲਾਵਾ ਪਲੇਨ ਦੇ ਨਾਲ ਫਲੋਰਲ ਪ੍ਰਿੰਟ ਅਤੇ ਕਲਰ 'ਚ ਵ੍ਹਾਈਟ, ਬਲੈਕ ਅਤੇ ਬ੍ਰਾਊਨ ਰੰਗ 'ਚ ਵੀ ਬਹੁਤ ਗ੍ਰੇਸ ਕਰਦੇ ਹਨ। ਤੁਸੀਂ ਵੀ ਆਪਣੇ ਰੂਮ ਦਾ ਮੇਕਓਵਰ ਕਰਵਾ ਰਹੇ ਹੋ ਤਾਂ ਵਾਰਡਰੋਵ ਦੇ ਇਨ੍ਹਾਂ ਡਿਜ਼ਾਈਨਸ ਤੋਂ ਕੁਝ ਆਈਡਿਆਜ਼ ਲੈ ਸਕਦੇ ਹੋ।

Neha Meniya

This news is Content Editor Neha Meniya