ਡਿਜ਼ੀਟਲ ਪ੍ਰਿੰਟ ਦੇ ਸਿਰਹਾਣਿਆਂ ਨਾਲ ਆਪਣੇ ਘਰ ਨੂੰ ਦਿਓ ਨਵਾਂ ਲੁਕ

03/27/2017 4:33:00 PM

ਨਵੀਂ ਦਿੱਲੀ— ਆਪਣੇ ਸੁਪਨਿਆਂ ਦੇ ਘਰ ਨੂੰ ਹਰ ਕੋਈ ਵੱਖ-ਵੱਖ ਤਰੀਕਿਆਂ ਨਾਲ ਸਜਾਉਂਦਾ ਹੈ। ਖੂਬਸੂਰਤ ਪੇਂਟ ਹੋਵੇ ਜਾਂ ਫਰਨੀਚਰ ਤੁਸੀਂ ਇਨ੍ਹਾਂ ''ਚ ਛੋਟੇ-ਛੋਟੇ ਬਦਲਾਅ ਕਰਕੇ ਆਪਣੇ ਘਰ ਨੂੰ ਵੱਖਰੀ ਲੁਕ ਦੇ ਸਕਦੇ ਹੋ। ਇਸ ਤਬਦੀਲੀ ''ਚ ਸਿਰਹਾਣਾ ਵੀ ਸ਼ਾਮਲ ਹੋ ਸਕਦਾ ਹੈ, ਜਿਸ ਨੂੰ ਤੁਸੀਂ ਬੈੱਡ ਜਾਂ ਸੋਫੇ ''ਤੇ ਰੱਖਦੇ ਹੋ। ਇਨ੍ਹਾਂ ਦੀ ਲੁਕ ''ਚ ਤਬਦੀਲੀ ਕਰਨ ਨਾਲ ਤੁਹਾਡੇ ਘਰ ਦਾ ਅੰਦਰੂਨੀ ਹਿੱਸਾ ਬਹੁਤ ਵਧੀਆ ਲੱਗੇਗਾ। ਇਸ ਸੌਖੇ, ਸਾਦੇ ਅਤੇ ਘੱਟ ਬਜਟ ''ਚ ਤੁਸੀਂ ਆਪਣੇ ਘਰ ਦੀ ਲੁਕ ਬਦਲ ਸਕਦੇ ਹੋ।
1. ਜੇ ਤੁਸੀਂ ਘਰ ਨੂੰ ਵੱਖਰੀ ਲੁਕ ਦੇਣਾ ਚਾਹੁੰਦੇ ਹੋ ਤਾਂ ਅੱਜ-ਕਲ੍ਹ ਬਾਜ਼ਾਰ ''ਚ ਗੋਲ, ਤਿਕੋਣੇ, ਰੁੱਖਾਂ ਦੇ ਪ੍ਰਿੰਟ ਵਾਲੇ, ਫੁੱਲਾਂ ਦੇ ਪ੍ਰਿੰਟ ਵਾਲੇ ਜਾਂ ਫਿਰ ਜਾਨਵਰਾਂ ਦੇ ਪ੍ਰਿੰਟ ਵਾਲੇ ਸਿਰਹਾਣੇ ਬਹੁਤ ਟਰੈਂਡ ''ਚ ਹਨ।
2. ਜਾਨਵਰਾਂ ਦੇ ਪ੍ਰਿੰਟ ਵਾਲੇ ਸਿਰਹਾਣੇ ਬੱਚਿਆਂ ਦੇ ਕਮਰੇ ਲਈ ਵਧੀਆ ਲੱਗਦੇ ਹਨ।
3. ਵੈਲਵੇਟ ਜਾਂ ਫਰ ਵਾਲੇ ਸਿਰਹਾਣੇ ਬਹੁਤ ਸੁੰਦਰ ਲੱਗਦੇ ਹਨ। ਇਨ੍ਹਾਂ ਨਾਲ ਘਰ ਨੂੰ ਸੋਫਟ ਵਾਰਮ ਲੁਕ ਮਿਲਦੀ ਹੈ। ਤੁਸੀਂ ਇਨ੍ਹਾਂ ਸਿਰਹਾਣਿਆਂ ਨੂੰ ਸਰਦੀਆਂ ''ਚ ਵਰਤ ਸਕਦੇ ਹੋ।
4. ਤੁਸੀਂ ਆਪਣੀ ਪੁਰਾਣੀ ਬਨਾਰਸੀ ਸਾੜ੍ਹੀ ਜਾਂ ਦੁੱਪਟੇ ਤੋਂ ਵੀ ਸਿਰਹਾਣੇ ਬਣਾ ਸਕਦੇ ਹੋ। ਇਹ ਸਿਰਹਾਣੇ ਤਿਉਹਾਰਾਂ ਦੇ ਮੌਕੇ ''ਤੇ ਰੱਖੇ ਬਹੁਤ ਚੰਗੇ ਲੱਗਦੇ ਹਨ।
5. ਅੱਜ-ਕਲ੍ਹ ਚਮੜੇ, ਲਿਨਨ, ਸਿਲਕ, ਮਣਕਿਆਂ ਵਾਲੇ ਸਿਰਹਾਣੇ ਕਾਫੀ ਮਸ਼ਹੂਰ ਹਨ।
6. ਜੇ ਤੁਹਾਨੂੰ ਰਾਜਸਥਾਨੀ ਸੱਭਿਆਚਾਰ ਨਾਲ ਪਿਆਰ ਹੈ ਤਾਂ ਰਾਜਸਥਾਨੀ ਔਰਤਾਂ ਦੇ ਪ੍ਰਿੰਟ ਵਾਲੇ ਸਿਰਹਾਣਿਆਂ ਨਾਲ ਆਪਣੀ ਬੈਠਕ ਨੂੰ ਆਕਰਸ਼ਕ ਲੁਕ ਦੇ ਸਕਦੇ ਹੋ।
7. ਪੁਰਾਣੇ ਰਾਜਾ-ਰਾਣੀ ਵਾਲੇ ਪ੍ਰਿੰਟ ਦੇ ਸਿਰਹਾਣੇ ਵੀ ਤੁਹਾਡੇ ਘਰ ਨੂੰ ਸ਼ਾਹੀ ਲੁਕ ਦੇ ਸਕਦੇ ਹਨ।
8. ਅੱਖਰਾਂ ਵਾਲੇ ਅਤੇ ਤਾਲੇ-ਚਾਬੀ ਵਾਲੇ ਪ੍ਰਿੰਟ ਦੇ ਸਿਰਹਾਣੇ ਵੀ ਤੁਹਾਡੀ ਬੈਠਕ ਨੂੰ ਵੱਖਰੀ ਲੁਕ ਦੇਣਗੇ।