ਪੁਰਾਣੇ ਫੁੱਟਵਿਅਰ ਨੂੰ ਦਿਓ ਨਵਾਂ ਲੁਕ

11/13/2017 1:54:00 PM

ਨਵੀਂ ਦਿੱਲੀ— ਵਿੰਟਰ ਸੀਜ਼ਨ 'ਚ ਕੱਪੜਿਆਂ ਦੇ ਨਾਲ ਫੁੱਟਵੀਅਰ ਦੀ ਸਿਲੈਕਸ਼ਨ ਵੀ ਬਦਲ ਜਾਂਦੀ ਹੈ। ਫੁੱਟਵੀਅਰ ਦੀ ਗੱਲ ਕਰੀਏ ਤਾਂ ਮੁੰਡਾ ਹੋਵੇ ਜਾਂ ਕੁੜੀ, ਦੋਵੇਂ ਹੀ ਅਜਿਹੇ ਸ਼ੂਜ਼ ਪਹਿਨਣਾ ਪਸੰਦ ਕਰਦੇ ਹਨ ਜੋ ਪੈਰਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਵੀ ਰੱਖਣ ਅਤੇ ਗਰਮ ਵੀ। ਕੁੜੀਆਂ ਦੇ ਕੋਲ ਤਾਂ ਵਿੰਟਰ ਫੁੱਟਵੀਅਰ 'ਚ ਬਹੁਤ ਸਾਰੀਆਂ ਆਪਸ਼ਨ ਹੁੰਦੀਆਂ ਹਨ। ਉਹ ਸਨਿਕਰ, ਬੈਲਰੀਨਾ ਬੈਲੀ, ਫਰ ਤੇ ਵੈਲਵੇਟ ਸਟਫ 'ਚ ਲਾਂਗ ਤੇ ਐਂਕਲ ਸ਼ੂਜ਼ ਆਦਿ ਕੁਝ ਵੀ ਪਸੰਦ ਅਤੇ ਆਕੇਸ਼ਨ ਦੇ ਮੁਤਾਬਕ ਚੂਜ਼ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਅੱਜਕਲ ਕੁੜੀਆਂ ਕੱਪੜੇ ਦੇ ਬਣੇ ਬਿਨਾਂ ਲੇਸਿਸ ਦੇ ਸ਼ੂਜ਼ ਵੀਅਰ ਕਰਨਾ ਵੀ ਬਹੁਤ ਪਸੰਦ ਕਰਦੀਆਂ ਹਨ ਕਿਉਂਕਿ ਇਹ ਸ਼ੂਜ਼ ਵੈਸਟਰਨ ਅਤੇ ਇੰਡੋ ਦੋਵੇਂ ਤਰ੍ਹਾਂ ਦੇ ਆਊਟਫਿੱਟਸ ਦੇ ਨਾਲ ਵੀਅਰ ਕੀਤੇ ਜਾ ਸਕਦੇ ਹਨ।
ਇਹ ਜ਼ਰੂਰੀ ਨਹੀਂ ਕਿ ਹਰ ਸੀਜ਼ਨ 'ਚ ਵਿੰਟਰ ਸ਼ੂਜ਼ ਵੀ ਦੁਬਾਰਾ ਖਰੀਦੇ ਜਾਣ। ਉਥੇ ਜੇਕਰ ਲੰਬੇ ਸਮੇਂ ਤੱਕ ਤੁਸੀਂ ਇਕ ਹੀ ਸ਼ੂਜ਼ ਪਹਿਨ ਕੇ ਬੋਰਿੰਗ ਵੀ ਮਹਿਸੂਸ ਕਰਦੇ ਹੋ ਤਾਂ ਆਪਣੀ ਥੋੜ੍ਹੀ ਜਿਹੀ ਕ੍ਰਿਏਟੀਵਿਟੀ ਦਿਖਾ ਕੇ ਇਨ੍ਹਾਂ ਨੂੰ ਨਿਊ
ਲੁਕ ਦਿਓ।
ਕਲਰਫੁੱਲ ਪੇਂਟ
ਥ੍ਰੈੱਡ ਤੇ ਹੋਰ ਸਿੱਪੀ-ਮੋਤੀ ਵਰਕ
ਅੱਜਕਲ ਕੁੜੀਆਂ ਗੋਲਡਨ-ਸਿਲਵਰ ਸ਼ੂਜ਼ ਪਹਿਨਣਾ ਵੀ ਪਸੰਦ ਕਰਦੀਆਂ ਹਨ। ਤੁਸੀਂਂ ਗਲੂ ਦੀ ਮਦਦ ਨਾਲ ਸ਼ੂਜ਼ 'ਤੇ ਗੋਲਡਨ ਜਾਂ ਹੋਰ ਕਿਸੇ ਵੀ ਰੰਗ ਦੀ ਸ਼ਿਮਰ ਪਾ ਸਕਦੇ ਹੋ। ਕਲਰਫੁੱਲ ਧਾਗੇ ਨਾਲ ਥ੍ਰੈੱਡ ਵਰਕ ਤੇ ਸਿੱਪੀ-ਮੋਤੀ ਦਾ ਕੰਮ ਵੀ ਸ਼ੂਜ਼ ਨੂੰ ਅਟ੍ਰੈਕਟਿਵ ਲੁਕ ਦੇਵੇਗਾ, ਜਿਸ ਨੂੰ ਤੁਸੀਂ ਪਾਰਟੀ ਫੰਕਸ਼ਨ 'ਚ ਵੀ ਕੈਰੀ ਕਰ ਸਕਦੇ ਹੋ।
ਸ਼ੂਜ਼ ਨੂੰ ਇਕਦਮ ਨਿਊ ਲੁਕ ਦੇਣ ਲਈ ਪੇਂਟ ਦਾ ਸਹਾਰਾ ਲਓ। ਪਹਿਲਾਂ ਪੈੱਨਸਿਲ ਜਾਂ ਮਾਰਕਰ ਦੀ ਮਦਦ ਨਾਲ ਡਿਜ਼ਾਈਨ ਬਣਾ ਲਓ, ਇਸ ਤੋਂ ਬਾਅਦ ਆਪਣੀ ਪਸੰਦ ਦੇ ਹਿਸਾਬ ਨਾਲ ਰੰਗ ਭਰ ਦਿਓ। ਪੇਂਟਿੰਗ ਕਰਨ ਲਈ ਤੁਸੀਂ ਕੈਨਵਸ ਕਲਰ ਵੀ ਇਸਤੇਮਾਲ ਕਰ ਸਕਦੇ ਹੋ। ਫਿਰ ਇਸ ਪੇਂਟ ਨੂੰ ਸੁਕਾਉਣ ਲਈ ਹੇਅਰ ਡ੍ਰਾਇਰ ਦੀ ਵਰਤੋਂ ਕਰੋ। ਕਲਰਫੁੱਲ ਪੇਂਟਿੰਗ ਨਹੀਂਂ ਚਾਹੁੰਦੇ ਤਾਂ ਸ਼ੂਜ਼ ਨੂੰ ਇਕ ਰੰਗ 'ਚ ਆਲ ਓਵਰ ਪੇਂਟ ਕਰਨ ਤੋਂ ਬਾਅਦ ਬਲੈਕ ਮਾਰਕਰ ਦੀ ਮਦਦ ਨਾਲ ਡਿਜ਼ਾਈਨ ਬਣਾ ਸਕਦੇ ਹੋ।


ਫਰ ਜਾਂ ਪੌਮ ਪੌਮ
ਸਿੰਪਲ ਅਤੇ ਬੈਲੀ ਜਾਂ ਸ਼ੂਜ਼ ਨੂੰ ਕਿਊਟ ਜਿਹੀ ਲੁਕ ਦੇਣਾ ਚਾਹੁੰਦੇ ਹੋ ਤਾਂ ਗਲੂ ਦੀ ਮਦਦ ਨਾਲ ਇਸ 'ਤੇ ਫਰ ਜਾਂ ਪੌਮ ਪੌਮ ਸਟਾਈਲ ਦੇ ਲੱਡੂ ਚਿਪਕਾ ਲਓ। ਅੱਜਕਲ ਇਸ ਦਾ ਟ੍ਰੈਂਡ ਵੀ ਖੂਬ ਚੱਲ ਰਿਹਾ ਹੈ।